ਮੁੰਬਈ : ਫੇਸਬੁੱਕ ਦੇ ਮਾਲਿਕਾਨਾ ਹੱਕ ਵਾਲੀ ਕੰਪਨੀ WhatsApp ਆਪਣੇ ਐਂਡਰਾਈਡ ਤੇ ਆਈਓਐੱਸ ਯੂਜ਼ਰਜ਼ ਲਈ ਕੁਝ ਨਾ ਕੁਝ ਨਵਾਂ ਅਪਡੇਟ ਲੈ ਕੇ ਆਉਂਦਾ ਰਹਿੰਦਾ ਹੈ। ਹਾਲ ਹੀ 'ਚ ਖ਼ਬਰ ਆਈ ਹੈ ਕਿ ਵ੍ਹਟਸਐੱਪ ਲਈ ਫਿੰਗਰਪ੍ਰਿੰਟ ਅਨਲਾਕ ਫੀਚਰ ਆਉਣ ਵਾਲਾ ਹੈ। ਜਿੱਥੇ ਮੋਬਾਈਲ ਯੂਜ਼ਰਜ਼ ਨੂੰ ਨਵੇਂ ਫੀਚਰਜ਼ ਮਿਲ ਰਹੇ ਹਨ, ਉੱਥੇ ਹੁਣ ਇਸ ਦੇ ਵੈੱਬ ਵਰਜ਼ਨ ਲਈ ਦੋ ਨਵੇਂ ਫੀਚਰਜ਼ ਆਉਣ ਵਾਲੇ ਹਨ।

ਟੈਕ ਵੈੱਬਸਾਈਟ WABetaInfo ਮੁਤਾਬਿਕ ਜਲਦ ਹੀ ਵ੍ਹਟਸਐੱਪ ਵਰਜ਼ਨ ਲਈ ਚੈਟਿੰਗ ਇੰਟਰਫੇਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤਹਿਤ ਕੰਪਨੀ ਵੈੱਬ ਵਰਜ਼ਨ ਲਈ ਐਲਬਮ ਤੇ ਗੁੱਰਪ ਸਟਿਕਰਜ਼ ਦੀ ਟੈਸਟਿੰਗ ਕਰ ਰਹੀ ਹੈ।

ਜਿੱਥੇ ਤਕ ਐਲਬਮ ਦੀ ਗੱਲ ਹੈ ਤਾਂ ਸਮਾਰਟਫੋਨ ਯੂਜ਼ਰ ਵਰਗੇ ਇਕ ਵਾਰ 'ਚ ਸਿਲੈਕਟ ਕਰ ਕੇ ਕਾਫੀ ਤਸਵੀਰਾਂ ਕਿਸੇ ਵੀ ਦੋਸਤ ਜਾਂ ਪਰਿਵਾਰਕ ਮੈਂਬਰਾਂ ਨੂੰ ਭੇਜ ਸਕਦੇ ਸੀ, ਇਹ ਫੀਚਰ ਹੁਣ ਵ੍ਹਟਸਐੱਪ ਦੇ ਵੈੱਬ ਵਰਜ਼ਨ 'ਚ ਨਹੀਂ ਸੀ। ਦਾਅਵਾ ਹੈ ਕਿ ਅਜਿਹਾ ਹੁਣ ਵੈੱਬ ਵਰਜ਼ਨ 'ਚ ਵੀ ਆਉਣ ਵਾਲਾ ਹੈ।

ਗੁੱਰਪ ਸਟਿਕਰਜ਼ ਫੀਚਰ ਦੀ ਗੱਲ ਕਰੀਏ ਤਾਂ ਇਹ ਐਲਬਮ ਫੀਚਰ ਦਾ ਇਕ ਐਕਸਟੈਨਸ਼ਨ ਹੈ, ਜਿਸ 'ਚ ਇਕ ਨਾਲ ਦੋ ਸਟਿਕਰ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਲਈ ਯੂਜ਼ਰ ਨੂੰ ਵੀ ਵੱਖ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਹਾਲਾਂਕਿ ਇਹ ਦੋਵਾਂ ਹੀ ਫੀਚਰਜ਼ ਯੂਜ਼ਰਜ਼ ਲਈ ਉਪਲਬੱਧ ਨਹੀਂ ਹੈ ਤੇ ਕੰਪਨੀ ਇਨ੍ਹਾਂ 'ਤੇ ਅਜੇ ਕੰਮ ਕਰ ਰਹੀ ਹੈ।

Posted By: Amita Verma