ਜੇਐੱਨਐੱਨ, ਨਵੀਂ ਦਿੱਲੀ : WhatsApp ਸੋਸ਼ਲ ਮੀਡੀਆ ਪਲੇਟਫਾਰਮ WhatsApp Web ਆਪਣੇ ਮੋਬਾਈਲ ਐਪ ਦੇ ਬਾਅਦ ਡੈਸਕਟਾਪ ਵਰਜ਼ਨ 'ਚ ਵੀ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਤਾਜ਼ਾ ਜਾਣਕਾਰੀ ਹੈ ਕਿ Wabetainfo 'ਚ ਜਲਦ ਹੀ ਕੁਝ ਇਸ ਤਰ੍ਹਾਂ ਦਾ ਫੀਚਰ ਲਾਂਚ ਕੀਤੇ ਜਾਣ ਉਮੀਦ ਹੈ, ਜੋ ਯੂਜ਼ਰਜ਼ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੇ ਹਨ। WhatsApp ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ WhatsApp ਆਪਣੇ ਵੈੱਬ ਵਰਜ਼ਨ 'ਚ ਨਵਾਂ ਆਡੀਓ-ਵੀਡੀਓ ਕਾਲਿੰਗ ਬਟਨ ਦੇਣ ਵਾਲਾ ਹੈ। ਉਮੀਦ ਹੈ ਕਿ ਇਹ ਫੀਚਰ ਜਲਦ ਹੀ ਰੋਲਆਊਟ ਹੋ ਜਾਣਗੇ। ਇਸ ਫੀਚਰ ਦੇ ਆਉਣ ਦੇ ਬਾਅਦ ਯੂਜ਼ਰਜ਼ ਕੰਪਿਊਟਰ ਤੇ ਲੈਪਟਾਪ ਦੇ ਜ਼ਰੀਏ ਹੀ ਰੋਲਆਊਟ ਹੋ ਜਾਵੇਗਾ। ਇਸ ਫੀਚਰ ਦੇ ਆਉਣ ਦੇ ਬਾਅਦ ਯੂਜ਼ਰਜ਼ ਕੰਪਿਊਟਰ ਤੇ ਲੈਪਟਾਪ ਦੇ ਜ਼ਰੀਏ ਵੀ WhatsApp Web ਨਾਲ ਆਡੀਓ ਜਾਂ ਵੀਡੀਓ ਕਾਲ ਕਰ ਸਕਣਗੇ।

Wabetainfo ਨੇ ਦੱਸਿਆ ਕਿ WhatsApp ਆਪਣੇ ਮੋਬਾਈਲ ਐਪ ਦੇ ਵੈੱਬ ਵਰਜ਼ਨ (WhatsApp Web 2.2037.6) 'ਚ ਵਾਈਸ ਤੇ ਵੀਡੀਓ ਕਾਲ ਬਟਨ 'ਤੇ ਪ੍ਰਯੋਗ ਕਰ ਰਿਹਾ ਹੈ ਤੇ ਫ਼ਿਲਹਾਲ ਇਹ ਡਿਵੈੱਲਪਿੰਗ ਫੇਜ 'ਚ ਹੈ। ਰਿਪੋਰਟ ਅਨੁਸਾਰ WhatsApp Web ਵਰਜ਼ਨ 'ਚ ਵਾਇਸ ਤੇ ਵੀਡੀਓ ਕਾਲ ਬਟਨ ਦੇ ਇਲਾਵਾ ਕੰਪਨੀ ਨਵੇਂ ਆਈਕਨ 'ਤੇ ਵੀ ਕੰਮ ਕਰ ਰਹੀ ਹੈ। ਇਸ 'ਚ ਮੈਸੇਂਜਰ ਰੂਮ, ਕਾਨਟੈਕਟਸ ਕੈਮਰਾ ਤੇ ਗੈਲਰੀ ਦੇ ਨਵੇਂ ਆਈਕਨ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ, ਜੋ WhatsApp ਵੈੱਬ ਲਈ ਡਿਵੈੱਲਪ ਕੀਤੇ ਜਾ ਰਹੇ ਹਨ।

ਡੈਸਕਟਾਪ 'ਤੇ WhatsApp Web ਦਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਲਈ ਆਉਣ ਵਾਲੇ ਸਮੇਂ 'ਚ ਇਹ ਫੀਚਰਜ਼ ਕਾਫ਼ੀ ਕੰਮ ਦੇ ਹੋ ਸਕਦੇ ਹੈ। ਇਸ ਦੇ ਇਲਾਵਾ WhatsApp ਆਪਣੇ ਵੈੱਬ ਵਰਜ਼ਨ ਲਈ ਇਕ ਨਵਾਂ ਲੋਡਿੰਗ ਸਕ੍ਰੀਨ 'ਤੇ ਵੀ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਨਵਾਂ ਫੀਚਰ ਇਕ ਹੀ WhatsApp ਅਕਾਊਂਟ ਨੂੰ ਕਈ ਡਿਵਾਈਸ 'ਤੇ ਚਲਾਉਣ ਲਈ ਹੋ ਸਕਦਾ ਹੈ।

Posted By: Sarabjeet Kaur