ਜੇਐੱਨਐੱਨ, ਨਵੀਂ ਦਿੱਲੀ : Facebook ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ WhatsApp 'ਚ ਲਗਾਤਾਰ ਨਵੇਂ ਫੀਚਰ ਦੇਖਣ ਨੂੰ ਮਿਲਦੇ ਰਹਿੰਦੇ ਹਨ। ਇਸ ਸਾਲ ਇਸ ਐਪ 'ਚ ਕਈ ਅਜਿਹੇ ਫੀਚਰ ਜੋੜੇ ਗਏ ਹਨ ਜਿਨ੍ਹਾਂ ਦੀ ਡਿਮਾਂਡ ਯੂਜ਼ਰ ਕਾਫ਼ੀ ਲੰਬੇ ਸਮੇਂ ਤੋਂ ਕਰ ਰਹੇ ਸਨ। ਇਨ੍ਹਾਂ ਫੀਚਰਜ਼ 'ਚ ਫਿੰਗਰਪ੍ਰਿੰਟ ਲੌਕ, ਗਰੁੱਪ ਵੀਡੀਓ ਕਾਲ, ਗਰੁੱਪ ਐਡਮਿਨ ਸਮੇਤ ਕਈ ਫੀਚਰ ਸ਼ਾਮਲ ਹਨ। ਨਾਲ ਹੀ ਹੁਣ ਐਂਡਰਾਇਡ ਤੇ iOS ਯੂਜ਼ਰਜ਼ ਨੂੰ ਇਸ ਐਪ 'ਚ ਡਾਰਕ ਮੋਡ ਫੀਚਰ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ 'ਚ ਹੁਣ ਜਿਹੜਾ ਨਵਾਂ ਫੀਚਰ ਜੁੜਨ ਵਾਲਾ ਹੈ, ਉਹ ਵਾਕਈ ਸ਼ਾਨਦਾਰ ਹੈ। ਇਸ ਫੀਚਰ ਨੂੰ ਵਰਜ਼ਨ 2.19.352 'ਚ ਸਪੌਟ ਕੀਤਾ ਗਿਆ ਹੈ।

Android Central ਦੀ ਰਿਪੋਰਟ ਮੁਤਾਬਿਕ ਹੁਣ ਯੂਜ਼ਰਜ਼ ਨੂੰ WhatsApp ਵਾਇਸ ਕਾਲ 'ਚ ਵੀ ਕਾਲ ਵੇਟਿੰਗ ਫੀਚਰ ਮਿਲੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਯੂਜ਼ਰਜ਼ ਜੇਕਰ WhatsApp ਵਾਇਸ ਕਾਲ 'ਤੇ ਗੱਲਬਾਤ ਕਰ ਰਹੇ ਹੋਣਗੇ ਤਾਂ ਉਹ ਨਾਰਮਲ ਵਾਇਸ ਕਾਲ ਵੀ ਪਿੱਕ ਕਰ ਸਕਣਗੇ। ਉਨ੍ਹਾਂ ਕੋਲ ਕਾਲ ਵੇਟਿੰਗ 'ਚ ਸ਼ੋਅ ਹੋਵੇਗਾ ਤੇ ਉਹ ਚਾਹੁਣ ਤਾਂ ਨਾਰਮਲ ਵਾਇਸ ਕਾਲ ਜਾਂ ਫਿਰ WhatsApp ਵਾਇਸ ਕਾਲ 'ਚੋਂ ਕਿਸੇ ਇਕ ਦੀ ਚੋਣ ਕਰ ਸਕਦੇ ਹਨ। ਇਸ ਨਵੇਂ ਵਰਜ਼ਨ ਤੋਂ ਪਹਿਲਾਂ ਵਾਲੇ ਵਰਜ਼ਨ 'ਚ ਜੇਕਰ ਤੁਸੀਂ ਕਿਸੇ WhatsApp ਕਾਲ ਜਾਂ ਫਿਰ ਨਾਰਮਲ ਕਾਲ 'ਤੇ ਹੁੰਦੇ ਹੋ ਤਾਂ ਤੁਹਾਨੂੰ ਕਾਲ ਵੇਟਿੰਗ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ। ਜਿਹੜੇ ਤੁਹਾਨੂੰ ਕਾਲ ਕਰਨਗੇ ਸਿਰਫ਼ ਉਨ੍ਹਾਂ ਕੋਲ ਹੀ ਕਾਲ ਵੇਟਿੰਗ ਸ਼ੋਅ ਹੁੰਦਾ ਹੈ।

ਇੰਝ ਕਰੇਗਾ ਕੰਮ

WhatsApp ਦਾ ਇਹ ਨਵਾਂ ਫੀਚਰ WhatsApp ਵਾਇਸ ਕਾਲ ਜਾਂ ਫਿਰ ਨਾਰਮਲ ਵਾਇਸ ਕਾਲ ਦੌਰਾਨ ਕੰਮ ਕਰੇਗਾ। ਜਦੋਂ ਤੁਸੀਂ ਕਿਸੇ ਵ੍ਹਟਸਐਪ ਕਾਲ 'ਤੇ ਗੱਲਬਾਤ ਕਰ ਰਹੇ ਹੋਵੋਗੇ ਤੇ ਤੁਹਾਡੇ ਕੋਲ ਕੋਈ ਨਾਰਮਲ ਵਾਇਸ ਕਾਲ ਆਉਂਦੀ ਹੈ ਤਾਂ ਤੁਹਾਨੂੰ ਐਪ 'ਚ ਇਕ ਡਰਾਪ-ਡਾਊਨ ਮੈਨਿਊ ਸ਼ੋਅ ਹੋਵੇਗਾ। ਇਸ ਵਿਚ ਤੁਹਾਡੇ ਕੋਲ ਆਪਸ਼ਨ ਹੋਵੇਗੀ ਕਿ ਤੁਸੀਂ ਨਾਰਮਲ ਕਾਲ ਨੂੰ ਐਕਸੈਪਟ ਕਰਨਾ ਚਾਹੁੰਦੇ ਹੋ ਜਾਂ ਫਿਰ ਰਿਜੈਕਟ ਕਰਨਾ। ਤੁਸੀਂ ਜੇਕਰ ਨਾਰਮਲ ਕਾਲ ਪਿੱਕ ਕਰੋਗੇ ਤਾਂ ਤੁਹਾਡੀ WhatsApp ਕਾਲ ਡਿਸਕੁਨੈਕਟ ਹੋ ਜਾਵੇਗੀ। ਉੱਥੇ ਹੀ ਜੇਕਰ ਵੇਟਿੰਗ 'ਚ ਆ ਰਹੀ ਕਾਲ ਨੂੰ ਰਿਜੈਕਟ ਕਰੋਗੇ ਤਾਂ ਤੁਸੀਂ WhatsApp ਕਾਲ ਨਾਲ ਕੰਟੀਨਿਊ ਕਰ ਸਕੋਗੇ।

Posted By: Seema Anand