ਪਿਛਲੇ ਮਹੀਨੇ ਇਹ ਰਿਪੋਰਟ ਆਈ ਸੀ ਕਿ ਵ੍ਹਟਸਐਪ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਯੂਜ਼ਰਜ਼ ਨੂੰ ਆਸਾਨੀ ਨਾਲ ਮੋਬਾਈਲ ਨੰਬਰ ਵੈਰੀਫਿਕੇਸ਼ਨ 'ਚ ਮਦਦ ਕਰੇਗਾ। ਇਸ ਫੀਚਰ ਦਾ ਨਾਂ ਫਲੈਸ਼ ਕਾਲਸ ਹੈ ਜਿਸ ਸਬੰਧੀ ਸਭ ਤੋਂ ਪਹਿਲਾਂ WABetainfo ਨੇ ਰਿਪੋਰਟ ਦਿੱਤੀ ਹੈ। ਫਲੈਸ਼ ਕਾਲ ਫੀਚਰ ਇੱਥੇ ਯੂਜ਼ਰਜ਼ ਨੂੰ ਆਟੋਮੈਟੀਕਲੀ ਆਪਣੇ ਫੋਨ ਨੰਬਰ ਨੂੰ ਵੈਰੀਫਾਈ ਕਰਨ ਦੀ ਪਰਮਿਸ਼ਨ ਦਿੰਦਾ ਹੈ। ਇਹ ਸਭ ਕੁਝ ਆਟੋਮੈਟਿਕ ਵੈਰੀਫਿਕੇਸ਼ਨ ਮੈਥਡ ਨਾਲ ਹੁੰਦਾ ਹੈ ਜਦੋਂ ਤੁਸੀਂ ਵ੍ਹਟਸਐਪ 'ਚ ਲਾਗਇਨ ਕਰਨ ਦੀ ਕੋਸ਼ਿਸ਼ ਕਰਦੇ ਹੋ।

ਪਰ ਹੁਣ ਨਵੇਂ ਡਿਵੈਲਪਮੈਂਟ 'ਚ WABetainfo ਨੇ ਫਲੈਸ਼ ਕਾਲ ਫੀਚਰ ਲਈ ਇੰਟਰੋਡਕਸ਼ਨ ਸਕ੍ਰੀਨ ਦਾ ਖੁਲਾਸਾ ਕੀਤਾ ਹੈ। ਇਸ ਵਿਚ ਇਹ ਦਿਖਾਇਆ ਗਿਆ ਹੈ ਕਿ ਜੇਕਰ ਤੁਸੀਂ ਇਸ ਫੀਚਰ ਦਾ ਇਸਤੇਮਾਲ ਕਰੋਗੇ ਤਾਂ ਵ੍ਹਟਸਐਪ ਇੱਥੇ ਮੇਕ ਅਤੇ ਮੈਨੇਜ ਕਾਲ ਤੇ ਕਾਲ ਲਾਗ ਲਈ ਪਰਮਿਸ਼ਨ ਮੰਗੇਗਾ। ਇਸੇ 'ਤੇ WABetainfo ਰਿਪੋਰਟ ਨੂੰ ਦੱਸਿਆ ਹੈ ਕਿ ਫਲੈਸ਼ ਕਾਲ ਫੀਚਰ ਨੂੰ ਆਈਫੋਨ ਯੂਜ਼ਰਜ਼ ਲਈ ਰੋਲਆਊਟ ਨਹੀਂ ਕੀਤਾ ਜਾਵੇਗਾ।

ਐੱਪਲ ਕਾਲ ਹਿਸਟਰੀ ਲਈ ਪਬਲਿਕ API ਦੀ ਪੇਸ਼ਕਸ਼ ਨਹੀਂ ਕਰਦਾ ਹੈ। ਕਾਲ ਲਾਗ ਅਸੈੱਸ ਸਬੰਧੀ WABetaionfo ਨੇ ਕਿਹਾ ਕਿ ਵ੍ਹਟਸਐਪ ਇੱਥੇ ਤੁਹਾਡੇ ਆਖ਼ਰੀ ਕਾਲ ਹਿਸਟਰੀ ਦੇ ਫੋਨ ਨੰਬਰ ਨਾਲ ਤੁਲਨਾ ਕਰੇਗਾ। ਇਸ ਫੀਚਰ ਦਾ ਇਸਤੇਮਾਲ ਦੂਸਰੀ ਚੀਜ਼ ਲਈ ਨਹੀਂ ਕੀਤਾ ਜਾਵੇਗਾ।

ਫਲੈਸ਼ ਕਾਲ ਫੀਚਰ ਨੂੰ ਜੇਕਰ ਐਂਡਰਾਇਡ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾਂਦਾ ਹੈ ਤਾਂ ਇਹ ਆਪਸ਼ਨਲ ਹੀ ਰਹੇਗਾ। ਵ੍ਹਟਸਐਪ ਯੂਜ਼ਰਜ਼ ਕੋਲ 6 ਡਿਜੀਟ ਕੋਡ ਦੀ ਆਪਸ਼ਨ ਰਹੇਗੀ ਜਾਂ ਫਿਰ ਉਹ ਆਪਣੇ ਨੰਬਰ ਦੀ ਪੁਸ਼ਟੀ ਲਈ ਮੈਸੇਜਿੰਗ ਐਪ ਦੇ ਕਾਲ ਫੀਚਰ ਦਾ ਵੀ ਇਸਤੇਮਾਲ ਕਰ ਸਕਣਗੇ। ਹਾਲਾਂਕਿ ਫਲੈਸ਼ ਕਾਲ ਫੀਚਰ ਨੂੰ ਕਦੋਂ ਰੋਲਆਊਟ ਕੀਤਾ ਜਾਵੇਗਾ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਹੈ।

ਫੀਚਰ ਨੂੰ ਸਭ ਤੋਂ ਪਹਿਲਾਂ ਐਂਡਰਾਇਡ ਬੀਟਾ ਵਰਜ਼ਨ 2.21.11.7 'ਤੇ ਦੇਖਿਆ ਗਿਆ ਹੈ, ਇਸ ਫੀਚਰ ਦੀ ਮਦਦ ਨਾਲ ਵ੍ਹਟਸਐਪ 'ਤੇ ਹੋਣ ਵਾਲੇ ਧੋਖਾਧੜੀ ਤੋਂ ਤੁਸੀਂ ਬਚ ਸਕਦੇ ਹੋ।

ਦੱਸ ਦੇਈਏ ਕਿ ਫਲੈਸ਼ ਕਾਲ ਇਕ ਚੰਗਾ ਆਇਡੀਆ ਹੈ। ਵ੍ਹਟਸਐਪ ਨੇ ਇੱਥੇ ਆਪਣੇ ਵੱਲੋਂ ਵੀ ਯੂਜ਼ਰਜ਼ ਨੂੰ ਫਰਾਡ ਤੋਂ ਬਚਣ ਦੀ ਚਿਤਾਵਨੀ ਦੇ ਦਿੱਤੀ ਹੈ। ਯਾਨੀ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਨੰਬਰ ਤੋਂ ਓਟੀਪੀ ਨੂੰ ਲੈ ਕੇ ਕਾਲ ਆਉਂਦਾ ਹੈ ਤਾਂ ਤੁਹਾਨੂੰ ਕਦੀ ਵੀ ਆਪਣਾ ਓਟੀਪੀ ਸ਼ੇਅਰ ਨਹੀਂ ਕਰਨਾ ਹੈ। ਠੱਗੀ ਕਰਨ ਵਾਲਾ ਤੁਹਾਨੂੰ ਡਰਾ ਕੇ ਕਹੇਗਾ ਕਿ ਜੇਕਰ ਤੁਸੀਂ ਓਟੀਪੀ ਨਹੀਂ ਦੱਸਾਂਗੇ ਤਾਂ ਤੁਹਾਡਾ ਅਕਾਊਂਟ ਬੰਦ ਹੋ ਜਾਵੇਗਾ। ਇਸ ਦੇ ਲਈ ਤੁਹਾਨੂੰ ਝਾਂਸੇ ਵਿਚ ਨਹੀਂ ਆਉਣਾ ਹੈ।

Posted By: Seema Anand