ਜੇਐੱਨਐੱਨ, ਨਵੀਂ ਦਿੱਲੀ : WhatsApp ਵੱਲੋਂ IOS ਯੂਜ਼ਰਜ਼ ਲਈ ਦੋ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਗਿਆ ਹੈ। WhatsApp ਦੇ ਲੇਟੈਸਟ ਅਪਡੇਟ ਤੋਂ ਬਾਅਦ ਯੂਜ਼ਰਜ਼ ਪ੍ਰੀ-ਵਿਊ ਮੋਡ 'ਚ ਵੱਡੀ ਇਮੇਜ ਤੇ ਵੀਡੀਓ ਦੇਖ ਸਕਣਗੇ। WhatsApp ਨੇ ਆਪਣੇ ਨਵੇਂ ਅਪਡੇਟ ਨਾਲ Disappearing Message ਫੀਚਰ 'ਚ ਵੀ ਸੁਧਾਰ ਕੀਤਾ ਹੈ। ਇਹ ਸਾਰੇ ਨਵੇਂ ਅਪਡੇਟ WhatsApp ਦੇ ਲੇਟੈਸਟ 2.21.71 IOS ਵਰਜ਼ਨ 'ਚ ਦੇਖਣ ਨੂੰ ਮਿਲਣਗੇ। ਇਹ ਸਾਰੇ ਅਪਡੇਟ Apple App Store 'ਤੇ ਉਪਲਬਧ ਹਨ। ਜੇਕਰ ਤੁਹਾਨੂੰ WhatsApp ਦੇ ਨਵੇਂ ਅਪਡੇਟ ਨਹੀਂ ਦਿਖ ਰਹੇ ਹਨ ਤਾਂ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਕੀ ਹੋਵੇਗਾ ਬਦਲਾਅ

WhatsApp 'ਤੇ ਫਿਲਹਾਲ ਯੂਜ਼ਰਜ਼ ਫੋਟੋ ਜਾਂ ਫਿਰ ਵੀਡੀਓ ਸ਼ੇਅਰ ਕਰਦੇ ਸੀ ਤਾਂ ਪ੍ਰੀ-ਵਿਊ ਫੋਟੋ ਤੇ ਵੀਡੀਓ ਦਾ ਛੋਟਾ ਸਕਵਾਇਰ ਕਾਫੀ ਛੋਟਾ ਨਜ਼ਰ ਆਉਂਦਾ ਸੀ, ਪਰ ਨਵੇਂ ਅਪਡੇਟ ਤੋਂ ਬਾਅਦ WhatsApp ਫੋਟੋ ਤੇ ਵੀਡੀਓ ਦਾ ਛੋਟਾ ਸਕਵਾਇਰ ਕਾਫੀ ਵੱਡਾ ਨਜ਼ਰ ਆਵੇਗਾ। ਲੀਕ ਰਿਪੋਰਟ ਦੀ ਮੰਨੀਏ ਤਾਂ ਇਸ ਫੀਚਰ ਦਾ ਅਪਡੇਟ ਜਲਦ ਐਂਡਰਾਇਡ ਵਰਜ਼ਨ 'ਚ ਵੀ ਮਿਲੇਗਾ। ਹਾਲਾਂਕਿ ਲਾਂਚਿੰਗ ਡਾਟਾ ਦਾ ਖੁਲਾਸਾ ਨਹੀਂ ਹੋਇਆ ਹੈ।

ਐਡਮਿਨ ਦੇ ਅਧਿਕਾਰ 'ਚ ਹੋਵੇਗੀ ਕਟੌਤੀ

ਹੁਣ ਤਕ WhatsApp ਦੇ ਗਰੁੱਪ ਮੈਸੇਜ ਦੇ ਸਾਰੇ ਅਧਿਕਾਰ ਐਡਮਿਨ ਕੋਲ ਹੁੰਦੇ ਸਨ, ਪਰ ਨਵੇਂ ਅਪਡੇਟ ਦੇ ਨਾਲ ਹੀ ਡਿਸਅਪੀਅਰਿੰਗ ਮੈਸੇਜ ਕੰਟਰੋਲ ਫੀਚਰ ਦਾ ਅਧਿਕਾਰ ਗਰੁੱਪ ਦੇ ਬਾਕੀ ਮੈਂਬਰਾਂ ਨੂੰ ਵੀ ਮਿਲ ਜਾਵੇਗਾ। ਹਾਲਾਂਕਿ ਕਿਸ ਵਿਅਕਤੀ ਨੂੰ ਗਰੁੱਪ 'ਚ ਜੋੜਨਾ ਹੈ ਤੇ ਕਿਸੇ ਵਿਅਕਤੀ ਨੂੰ ਗਰੁੱਪ ਤੋਂ ਹਟਾਉਣਾ ਹੈ। ਅਜਿਹੇ ਸਾਰੇ ਅਧਿਕਾਰ ਐਡਮਿਨ ਕੋਲ ਹੀ ਰਹਿਣਗੇ। ਨਾਲ ਹੀ ਗਰੁੱਪ ਐਡਮਿਨ ਸੈਟਿੰਗ ਨੂੰ ਬਦਲ ਕੇ ਓਨਲੀ ਐਡਮਿਨ ਕਰ ਸਕਦਾ ਹੈ। ਦੱਸ ਦੇਈਏ ਕਿ ਡਿਸਅਪੀਅਰਿੰਗ ਮੈਸੇਜ ਫੀਚਰ ਨੂੰ ਗਰੁੱਪ ਲਈ ਪਿਛਲੇ ਸਾਲ ਨਵੰਬਰ 'ਚ ਲਾਂਚ ਕੀਤਾ ਗਿਆ ਸੀ। ਇਸ ਫੀਚਰ ਨੂੰ ਆਨ ਕਰਨ ਨਾਲ ਚੈਟ 'ਚ ਭੇਜਿਆ ਗਿਆ। ਮੈਸੇਜ ਸੱਤ ਦਿਨਾਂ ਤੋਂ ਬਾਅਦ ਆਟੋਮੈਟਿਕ ਤਰੀਕੇ ਨਾਲ ਡਿਲੀਟ ਹੋ ਜਾਂਦਾ ਹੈ। WhatsApp ਨੇ ਇਸ ਫੀਚਰ ਨੂੰ ਪਰਸਨਲ ਚੈਟ ਤੇ ਗਰੁੱਪ ਚੈਟ ਦੋਵਾਂ ਲਈ ਜਾਰੀ ਕੀਤਾ ਸੀ। ਡਿਸਅਪੀਅਰ ਮੈਸੇਜ ਨੂੰ ਫਾਰਵਰਡ ਨਹੀਂ ਕੀਤਾ ਜਾ ਸਕਦਾ। ਪਰ ਮੈਸੇਜ ਨੂੰ ਕਾਪੀ ਨਹੀਂ ਕੀਤਾ ਜਾ ਸਕਦਾ। ਨਾਲ ਹੀ ਸਕ੍ਰੀਨਸ਼ਾਟ ਲਿਆ ਜਾ ਸਕਦਾ ਹੈ। ਇਸ ਫੀਚਰ ਨੂੰ ਤੁਸੀਂ ਮੈਨੁਅਲੀ ਆਨ ਜਾਂ ਆਫ ਕਰ ਸਕਦੇ ਹਨ।

Posted By: Seema Anand