ਨਵੀਂ ਦਿੱਲੀ : Whatsapp ਜਿੱਥੇ ਇਕ ਤੋਂ ਬਾਅਦ ਇਕ ਨਵੇਂ ਅਪਡੇਟ ਲੈ ਕੇ ਆ ਰਿਹਾ ਹੈ ਉੱਥੇ ਪੁਰਾਣੇ ਅਪਰੇਟਿੰਗ ਸਿਸਟਮ ਨੂੰ ਸੁਪੋਰਟ ਕਰਨਾ ਵੀ ਬੰਦ ਕਰ ਰਿਹਾ ਹੈ। ਇਸ ਕੜੀ 'ਚ ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਮੋਬਾਈਲ ਮੈਸੇਜਿੰਗ ਐਪ ਨੇ ਕਿਹਾ ਕਿ ਇਸ ਸਾਲ ਦੇ ਅਖੀਰ ਤਕ ਉਹ ਵਿੰਡੋਜ਼ ਫੋਨਾਂ ਨੂੰ ਸੁਪੋਰਟ ਕਰਨਾ ਬੰਦ ਕਰ ਦੇਵੇਗੀ। ਇਸ ਲਿਸਟ 'ਚ ਵਿੰਡੋਜ਼ 10 'ਤੇ ਚੱਲਣ ਵਾਲੇ ਸਮਾਰਟਫੋਨ ਵੀ ਸ਼ਾਮਲ ਹਨ।

ਕੰਪਨੀ ਵੱਲੋਂ ਦਿੱਤੀ ਇਕ ਬਲਾਗ ਪੋਸਟ 'ਚ ਕਿਹਾ ਗਿਆ ਹੈ ਕਿ ਵਿਡੋਜ਼ ਦੇ ਪੁਰਾਣੇ ਵਰਜ਼ਨ 'ਚੋਂ ਸਾਲ 2016 'ਚ WhatsApp ਸੁਪੋਰਟ ਨੂੰ ਹਟਾ ਦਿੱਤਾ ਗਿਆ ਸੀ। ਹੁਣ 31 ਦਸੰਬਰ 2019 ਤਕ ਸਾਰੇ ਵਿੰਡੋਜ਼ ਸਪੋਰਟ ਸਮਾਰਟਫੋਨ 'ਚੋਂ Whatsapp ਸੁਪੋਰਟ ਨੂੰ ਡਰਾਪ ਕਰ ਦਿੱਤਾ ਜਾਵੇਗਾ। ਇਸ 'ਚ ਵਿੰਡੋਜ਼ 10 ਮੋਬਾਈਲ ਵੀ ਸ਼ਾਮਲ ਹਨ। ਕੰਪਨੀ ਨੇ ਸਿਰਫ ਵਿਡੋਜ਼ ਫੋਨ ਹੀ ਨਹੀਂ ਬਲਕਿ Whatsapp ਨੇ ਐਂਡਰਾਇਡ ਤੇ iOS ਦੀ ਐਕਸਪਾਇਰੀ ਡੇਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਵਿੰਡੋਜ਼ 10 ਪੀਸੀ ਨੂੰ ਮਿਲਦਾ ਰਹੇਗਾ WhatsApp ਸੁਪੋਰਟ

ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਵਿੰਡੋਜ਼ 10 ਪੀਸੀ 'ਤੇ WhatsApp ਸੁਪੋਰਟ ਡਰਾਪ ਨਹੀਂ ਕੀਤਾ ਜਾਵੇਗਾ। ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ WhatsApp ਵਿੰਡੋਜ਼ ਦਾ ਇਸਤੇਮਾਲ ਕਰਨ ਵਾਲੇ ਯੂਜ਼ਰ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ WhatsApp UWP ਐਪ ਡਿਵੈਲਪ ਕੀਤਾ ਜਾ ਰਿਹਾ ਹੈ। ਇਸ ਨੂੰ ਰੋਲ ਆਉਟ ਕਦੋਂ ਕੀਤਾ ਜਾਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ WhatsApp ਨੇ ਬਲੈਕਬੇਰੀ, ਨੋਕੀਆ ਐੱਸ 40, ਨੋਕੀਆ ਸਿੰਬੀਅਨ ਐੱਸ 60 ਨੂੰ ਵੀ ਸੁਪੋਰਟ ਦੇਣਾ ਬੰਦ ਕਰ ਦਿੱਤਾ ਸੀ।

Posted By: Amita Verma