ਟੈਕ ਡੈਸਕ, ਨਵੀਂ ਦਿੱਲੀ : ਇਸ ਸਮੇਂ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਚੈਟਿੰਗ ਲਈ WhatsApp ਦਾ ਇਸਤੇਮਾਲ ਕਰ ਰਹੀ ਹੈ। ਜ਼ਾਹਿਰ ਹੈ ਕਿ ਤੁਸੀਂ ਵੀ ਇਸ ਮੈਸੇਜਿੰਗ ਐਪ ਦਾ ਉਪਯੋਗ ਕਰਦੇ ਹੋਵੋਗੇ। ਕਈ ਵਾਰ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੋਵੇਗਾ ਕਿ ਤੁਸੀਂ ਆਨਲਾਈਨ ਕੁਝ ਮੰਗਵਾਇਆ ਹੋਵੇਗਾ ਅਤੇ ਅਜਿਹੇ ’ਚ ਨਾ ਚਾਹੁੰਦੇ ਹੋਏ ਵੀ ਤੁਸੀਂ ਉਸਦਾ ਫੋਨ ਨੰਬਰ ਸੇਵ ਕੀਤਾ ਹੋਵੇਗਾ ਅਤੇ ਉਸਤੋਂ ਬਾਅਦ ਵ੍ਹਟਸਐਪ ’ਤੇ ਆਪਣੀ ਲੋਕੇਸ਼ਨ ਭੇਜੀ ਹੋਵੇਗੀ। ਪਰ ਕਈ ਤਰੀਕੇ ਅਜਿਹੇ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ WhatsApp ’ਤੇ ਬਿਨਾਂ ਨੰਬਰ ਸੇਵ ਕੀਤੇ ਕਿਸੇ ਨੂੰ ਵੀ ਮੈਸੇਜ ਭੇਜ ਸਕਦੇ ਹੋ। ਅੱਜ ਅਸੀਂ ਇਥੇ ਤੁਹਾਨੂੰ ਇਨ੍ਹਾਂ ਤਰੀਕਿਆਂ ਬਾਰੇ ਦੱਸਣ ਵਾਲੇ ਹਾਂ।

Android ਅਤੇ iOS ਯੂਜ਼ਰ ਬਿਨਾਂ ਨੰਬਰ ਸੇਵ ਕੀਤੇ ਇਸ ਤਰ੍ਹਾਂ ਭੇਜਣ ਵ੍ਹਟਸਐਪ ਮੈਸੇਜ

- Android ਅਤੇ iOS ਯੂਜਰਜ਼ ਆਪਣੇ ਫੋਨ ਦਾ ਵੈਬ ਬ੍ਰਾਊਜ਼ਰ ਓਪਨ ਕਰਨ

- ਇਸ ਲਿੰਕ ਨੂੰ ਕਾਪੀ ਕਰੋ - http://api.whatsapp.com/send?phone=xxxxxxxxxxx ਅਤੇ ਐਡਰੈੱਸ ਬਾਰ ਵਿੱਚ ਪੇਸਟ ਕਰੋ

- xxxxxxxxxx ਦੀ ਥਾਂ 'ਤੇ ਦੇਸ਼ ਦਾ ਕੋਡ ਦਰਜ ਕਰਕੇ ਸੰਪਰਕ ਨੰਬਰ ਦਰਜ ਕਰੋ

ਹੁਣ ਫ਼ੋਨ ਦੇ ਐਂਟਰ ਬਟਨ 'ਤੇ ਕਲਿੱਕ ਕਰੋ

ਇਸ ਤੋਂ ਬਾਅਦ ਤੁਹਾਡੇ ਫੋਨ ਦੀ ਸਕਰੀਨ 'ਤੇ ਇਕ ਨਵਾਂ ਪੇਜ ਖੁੱਲ੍ਹੇਗਾ, ਜਿਸ 'ਚ ਹਰੇ ਰੰਗ ਦਾ ਮੈਸੇਜ ਬਟਨ ਦਿਖਾਈ ਦੇਵੇਗਾ।

- ਉਸ ਬਟਨ 'ਤੇ ਕਲਿੱਕ ਕਰੋ

- ਹੁਣ ਤੁਸੀਂ ਸਿੱਧੇ ਵਟਸਐਪ 'ਤੇ ਪਹੁੰਚੋਗੇ

- ਇੱਥੋਂ ਤੁਸੀਂ ਉਸ ਸੰਪਰਕ ਨੂੰ ਸੁਨੇਹਾ ਭੇਜ ਸਕੋਗੇ

ਬਿਨਾਂ ਨੰਬਰ ਸੇਵ ਕੀਤੇ ਵ੍ਹਟਸਐਪ ਮੈਸੇਜ ਭੇਜਣ ਦਾ ਦੂਸਰਾ ਤਰੀਕਾ

- ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਹੈ ਅਤੇ ਤੁਸੀਂ ਉਸ ਸੰਪਰਕ ਨੰਬਰ ਨੂੰ ਸੇਵ ਕੀਤੇ ਬਿਨਾਂ ਕੋਈ ਸੁਨੇਹਾ - ਭੇਜਣਾ ਚਾਹੁੰਦੇ ਹੋ, ਤਾਂ ਕਾਲ ਰੀਸੈਟ 'ਤੇ ਜਾਓ ਅਤੇ ਆਈ ਬਟਨ 'ਤੇ ਟੈਪ ਕਰੋ

- ਇਸ ਤੋਂ ਬਾਅਦ ਵੀਡੀਓ ਕਾਲ ਆਪਸ਼ਨ 'ਤੇ ਟੈਪ ਕਰਕੇ WhatsApp ਚੁਣੋ

- ਵਟਸਐਪ ਵੀਡੀਓ ਕਾਲ ਤੁਰੰਤ ਕੱਟ ਦਿਓ

- ਹੁਣ whatsapp ਤੇ ਜਾਓ

- ਇੱਥੇ ਰਾਈਟ ਕੋਰਨਰ 'ਤੇ i ਬਟਨ 'ਤੇ ਟੈਪ ਕਰੋ ਅਤੇ ਮੈਸੇਜ ਆਈਕਨ 'ਤੇ ਕਲਿੱਕ ਕਰੋ

- ਹੁਣ ਤੁਸੀਂ ਬਿਨਾਂ ਨੰਬਰ ਸੇਵ ਕੀਤੇ ਉਸ ਸੰਪਰਕ ਨੰਬਰ 'ਤੇ ਮੈਸੇਜ ਭੇਜ ਸਕੋਗੇ।

Posted By: Ramanjit Kaur