ਟੈਕ ਡੈਸਕ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਯੂੁਜ਼ਰਜ਼ ਸਿਰਫ ਚੈਟਿੰਗ ਦਾ ਮਜ਼ਾ ਹੀ ਨਹੀਂ ਲੈਂਦੇ ਬਲਕਿ ਉਨ੍ਹਾਂ ਵਿਚਕਾਰ ਆਡੀਓ ਅਤੇ ਵੀਡੀਓ ਕਾਲਿੰਗ ਵੀ ਕਾਫੀ ਹਰਮਨਪਿਆਰੀ ਹੈ। ਕਈ ਵਾਰ ਵ੍ਹਟਸਐਪ ’ਤੇ ਜ਼ਰੂਰੀ ਗੱਲ ਕਰਦੇ ਸਮੇਂ ਤੁਸੀਂ ਉਸ ਨੂੰ ਨੋਟ ਕਰਨਾ ਚਾਹੁੰਦੇ ਹੋ ਪਰ ਆਲੇ ਦੁਆਲੇ ਕੋਈ ਕਾਗਜ਼ ਪੈਨ ਨਾ ਹੋਣ ਕਾਰਨ ਨੋਟ ਨਹੀਂ ਕਰ ਪਾਉਂਦੇ। ਅਜਿਹੇ ਵਿਚ ਤੁਸੀਂ ਹੁਣ ਵ੍ਹਟਸਐਪ ਕਾਲ ਨੂੰ ਰਿਕਾਰਡ ਵੀ ਕਰ ਸਕਦੇ ਹੋ।

ਹਾਲਾਂਕਿ ਸਪੱਸ਼ਟ ਕਰ ਦੇਈਏ ਕਿ ਵ੍ਹਟਸਐਪ ਵਿਚ ਕਾਲ ਰਿਕਾਰਡ ਦਾ ਕੋਈ ਵੱਖਰਾ ਫੀਚਰ ਨਹੀਂ ਹੈ ਬਲਕਿ ਇਸ ਲਈ ਤੁਹਾਨੂੰ ਇਹ ਆਸਾਨ ਟ੍ਰਿਕਸ ਹੀ ਫਾਲੋ ਕਰਨੇ ਪੈਣਗੇ।

ਵ੍ਹਟਸਐਪ ’ਤੇ ਕਾਲ ਰਿਕਾਰਡ ਕਰਕੇ ਤੁਸੀਂ ਜ਼ਰੂਰੀ ਗੱਲਾਂ ਨੂੰ ਸੇਵ ਕਰ ਸਕਦੇ ਹੋ। ਇਹ ਸਹੂਲਤ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ ’ਤੇ ਉਪਲਬਧ ਹੈ। ਅਸੀਂ ਤੁਹਾਨੂੰ ਇਹ ਸਪਸ਼ਟ ਕਰ ਦੇਈਏ ਕਿ ਕਿਸੇ ਵੀ ਵਿਅਕਤੀ ਦੀ ਇਜਾਜ਼ਤ ਤੋਂ ਬਿਨਾ ਕਾਲ ਰਿਕਾਰਡ ਕਰਨਾ ਕਾਨੂੰਨੀ ਅਪਰਾਧ ਹੈ। ਪਰ ਜੇ ਤੁਸੀਂ ਕਾਲ ਰਿਕਾਰਡ ਕਰ ਰਹੇ ਤੋਂ ਪਹਿਲਾਂ ਉਸ ਵਿਅਕਤੀ ਨੂੰ ਇਸ ਬਾਰੇ ਜ਼ਰੂਰ ਦੱਸ ਦਿਓ।

ਐਂਡਰਾਇਡ ਫੋਨ ’ਤੇ ਵ੍ਹਟਸਐਪ ਕਾਲ ਰਿਕਾਰਡ ਕਰਨ ਦਾ ਤਰੀਕਾ

 • ਇਸ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਤੇ ਜਾ ਕੇ Cube Call Recorder ਐਪ ਡਾਊਨਲੋਡ ਕਰਨਾ ਹੋਵੇਗਾ।
 • ਇਸ ਐਪ ਨੂੰ ਓਪਨ ਕਰੋ ਅਤੇ ਇਥੇ ਦਿੱਤੇ ਗਏ ਕੁਝ ਸਟੈਪਸ ਨੂੰ ਫਾਲੋ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਵ੍ਹਟਸਐਪ ਦੀ ਆਪਸ਼ਨ ਆਵੇਗੀ।
 • ਵ੍ਹਟਸਐਪ ਓਪਨ ਕਰੋ ਅਤੇ ਉਸ ਵਿਅਕਤੀ ਨੂੰ ਕਾਲ ਕਰੋ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ।
 • ਕਾਲ ਸ਼ੁਰੂ ਹੁੰਦੇ ਹੀ ਉਥੇ ਸੱਜੇ ਪਾਸੇ ਵਿਚ ਕਿਊੁ ਕਾਲ ਵਿਜੇਟ ਸ਼ੋਅ ਹੋਵੇਗਾ, ਜਿਸ ਦਾ ਮਤਲਬ ਹੈ ਕਿ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ।
 • ਤੁਸੀਂ ਚਾਹੋ ਤਾਂ ਵਿਜੇਟ ’ਤੇ ਕਲਿੱਕ ਕਰਕੇ ਇਸ ਨੂੰ ਡਿਸੇਬਲ ਵੀ ਕਰ ਸਕਦੇ ਹੋ। ਜਿਸ ਨਾਲ ਕਾਲ ਰਿਕਾਰਡ ਨਹੀਂ ਹੋਵੇਗੀ।
 • ਸਪੱਸ਼ਟ ਕਰ ਦੇਈਏ ਕਿ ਕਿਊਬ ਕਾਲ ਰਿਕਾਰਡ ਕੁਝ ਚੋਣਵੇਂ ਸਮਾਰਟਫੋਨ ਵਿਚ ਹੀ ਕੰਮ ਕਰਦਾ ਹੈ।
 • ਜੇ ਤੁਹਾਨੂੰ ਫੋਨ ਵਿਚ ਐਰਰ ਦਿਖ ਰਿਹਾ ਹੈ ਤਾਂ ਫਿਰ ਤੋਂ ਐਪ ਖੋਲੋ।
 • ਐਪ ਦੀ ਸੇਟਿੰਗ ਵਿਚ ਜਾ ਕੇ ਵਾਇਸ ਕਾਲ ਵਿਚ force voip ’ਤੇ ਕਲਿੱਕ ਕਰੋ।

ਆਈਫੋਨ ਯੂਜ਼ਰਜ਼ ਇੰਝ ਕਰਨ ਰਿਕਾਰਡ

 • ਆਈਫੋਨ ’ਤੇ ਮੈਕ ਦੀ ਮਦਦ ਨਾਲ ਕਾਲ ਰਿਕਾਰਡ ਕਰ ਸਕਦੇ ਹੋ।
 • ਆਈਫੋਨ ਨੂੰ ਲਾਈਟਨਿੰਗ ਕੇਬਲ ਦੀ ਮਦਦ ਨਾਲ ਮੈਕ ਨਾਲ ਕਨੈਕਟ ਕਰਨਾ ਹੋਵੇਗਾ।
 • ਫੋਨ ’ਤੇ ਟਰੱਸਟ ਦਿਸ ਕੰਪਿਊਟਰ ’ਤੇ ਕਲਿੱਕ ਕਰੋ।
 • ਜੇ ਪਹਿਲੀ ਵਾਰ ਮੈਕ ਨਾਲ ਫੋਨ ਕਨੈਕਟ ਕਰ ਰਹੇ ਹੋ ਤਾਂ ਕੁਇਕ ਟਾਈਮ ’ਤੇ ਜਾਓ।
 • ਇਸ ਵਿਚ ਫਾਈਲ ਸੈਕਸ਼ਨ ਵਿਚ ਜਾ ਕੇ ਨਿਊ ਆਡੀਓ ਰਿਕਾਰਡਿੰਗ ਦਾ ਆਪਸ਼ਨ ਮਿਲੇਗਾ, ਇਸ ਵਿਚ ਰਿਕਾਰਡ ਬਟਨ ਦੇ ਨਿਸ਼ਾਨ ’ਤੇ ਕਲਿੱਕ ਕਰਨਾ ਹੋਵੇਗਾ।
 • ਸਾਰੇ ਪ੍ਰੋਸੈੱਸ ਤੋਂ ਬਾਅਦ ਕਵਿਕਟਾਈਮ ਰਿਕਾਰਡ ਬਟਨ ’ਤੇ ਕਲਿੱਕ ਕਰੋ ਅਤੇ ਵ੍ਹਟਸਐਪ ਕਾਲ ਕਰੋ।
 • ਕਨੈਕਟ ਹੁੰਦੇ ਹੀ ਯੂਜ਼ਰ ਆਈਕਨ ਨੂੰ ਐਡ ਕਰੋ, ਕਾਲ ਰਿਸੀਵ ਹੁੰਦੇ ਹੀ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ।

Posted By: Tejinder Thind