ਨਵੀਂ ਦਿੱਲੀ, ਜੇਐੱਨਐੱਨ : ਪਿਛਲੇ ਸਾਲ ਸਮੇਂ ਤੋਂ Whatsapp ਲਗਾਤਾਰ ਚਰਚਾ ’ਚ ਹੈ ਤੇ ਇਸ ਦੀ ਮੁੱਖ ਵਜ੍ਹਾ New privacy policy ਹੈ। New privacy policy ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਪਰੇਸ਼ਾਨ ਹਨ ਤੇ ਉਨ੍ਹਾਂ ਨੂੰ ਆਪਣੇ ਨਿੱਜੀ ਡਾਟੇ ’ਤੇ ਖ਼ਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ Whatsapp ਨੇ ਦਬਾਅ ਦੇ ਚੱਲਦੇ ਫਿਲਹਾਲ 8 ਫਰਵਰੀ ਤੋਂ ਲਾਗੂ ਹੋਣ ਵਾਲੀ New privacy policy ਨੂੰ ਅਗਲੇ ਤਿੰਨ ਮਹੀਨੇ ਲਈ ਟਾਲ ਦਿੱਤਾ ਹੈ।

ਭਾਵ ਹੁਣ ਯੂਜ਼ਰਜ਼ ਨੂੰ ਤਿੰਨ ਮਹੀਨੇ ਤਕ ਨਿੱਜੀ ਡਾਟੇ ਦੀ ਪ੍ਰਾਈਵੇਸੀ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਨਾਲ ਹੀ ਕੰਪਨੀ ਨੇ ਯੂਜ਼ਰਜ਼ ’ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਚੱਲ ਰਹੇ ਵਹਿਮ ਨੂੰ ਬੇਹੱਦ ਹੀ ਵੱਖ ਅੰਦਾਜ਼ ’ਚ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।


Whatsapp ਨੇ ਅਪਣਾਈ ਖ਼ਾਸ ਤਕਰੀਬ


Whatsapp ਨੇ ਪਿਛਲੇ ਦਿਨੀਂ ਆਪਣੇ ਟਵਿੱਟਰ ਅਕਾਊਂਟ ਰਾਹੀਂ New privacy policy ਨਾਲ ਜੁੜੇ ਵਹਿਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ’ਚ ਨਵੀਂ ਪਾਲਿਸੀ ਨਾਲ ਜੁੜੇ ਕਈ ਅਹਿਮ ਸਵਾਲਾਂ ਦੇ ਜਵਾਬ ਵੀ ਸ਼ਾਮਿਲ ਸਨ। ਉੱਥੇ ਹੀ ਹੁਣ ਕੰਪਨੀ ਨੇ ਇਸ ਵਹਿਮ ਨੂੰ ਦੂਰ ਕਰਨ ਲਈ ਇਕ ਬੇਹੱਦ ਹੀ ਵੱਖ ਤਰਕੀਬ ਅਪਣਾਈ ਹੈ। ਇਸ ਵਾਰ Whatsapp ਸਿੱਧੇ ਸਟੇਟਸ ਰਾਹੀਂ ਆਪਣੇ ਯੂਜ਼ਰਜ਼ ਨੂੰ ਜਾਣਕਾਰੀ ਦੇ ਰਿਹਾ ਹੈ ਕਿ ਉਨ੍ਹਾਂ ਦਾ ਡਾਟਾ ਪੂਰੀ ਤਰ੍ਹਾਂ Secure ਹੈ ਤੇ ਰਹੇਗਾ। ਯੂਜ਼ਰਜ਼ ਦੇ Whatsapp ਸਟੇਟਸ ’ਤੇ Whatsapp ਦਾ ਖੁਦ ਦਾ ਸਟੇਟਸ ਸ਼ੋਅ ਰਿਹਾ ਹੈ ਜੋ ਕਿ ਸਟੋਰੀ ਲਿਖੇ ਜਾਣ ਤਕ ਮੌਜ਼ੂਦ ਹੈ।


ਇਸ ਸਟੇਟਸ ’ਚ ਕੰਪਨੀ ਚਾਰ Image share ਕਰ ਰਹੀ ਹੈ। ਪਹਿਲੀ Image ’ਚ ਦੱਸਿਆ ਗਿਆ ਹੈ ਕਿ Whatsapp ਤੁਹਾਡੇ Contact ਨੂੰ ਫੇਸਬੁੱਕ 'ਤੇ ਸ਼ੇਅਰ ਨਹੀਂ ਕਰਦਾ। ਦੂਜੀ Image ’ਚ ਇਹ ਸਪੱਸ਼ਟ ਕੀਤਾ ਗਿਆ ਹੈ Whatsapp ਤੁਹਾਡੀ ਲੋਕੇਸ਼ਨ ਸ਼ੇਅਰ ਨਹੀਂ ਕਰ ਸਕਦਾ। ਤੀਜੀ Image ’ਚ ਜਾਣਕਾਰੀ ਦਿੱਤੀ ਗਈ ਹੈ ਕਿ Whatsapp ਤੁਹਾਡੀ Conversation ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ। ਉੱਥੇ ਹੀ ਕੰਪਨੀ ਨੇ ਸਟੇਟਸ ’ਤੇ ਲਗਾਈ ਗਈ ਆਖਰੀ ਤਸਵੀਰ ’ਚ ਯੂਜ਼ਰਜ਼ ਨੂੰ ਦੱਸਿਆ ਹੈ ਕਿ ਅਸੀਂ ਤੁਹਾਡੀ Privacy ਦਾ ਧਿਆਨ ਰੱਖਦੇ ਹਾਂ ਤੇ ਅਸੀਂ ਤੁਹਾਡੀ Privacy ਲਈ ਵਚਨਬੱਧ ਹਾਂ।

Posted By: Rajnish Kaur