ਨਵੀਂ ਦਿੱਲੀ, WhatsApp Shop Online Shopping : ਦਿੱਗਜ ਸੋਸ਼ਲ ਮੀਡੀਆ ਕੰਪਨੀ Facebook ਨੇ ਮੰਗਲਵਾਰ ਨੂੰ ਆਪਣੇ ਕਮਰਸ਼ੀਅਲ ਟੂਲ 'ਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਜ਼ਰੀਏ Facebook ਆਪਣੇ 'Shops' ਫੀਚਰ ਦਾ ਵਿਸਤਾਰ ਕਰ ਸਕੇਗਾ ਤੇ Facebook Shop ਫੀਚਰ ਨੂੰ ਜਲਦ ਹੀ ਮੈਸੇਜਿੰਗ ਐਪ WhatsApp ਨਾਲ ਵੀ ਜੋੜ ਦਿੱਤਾ ਜਾਵੇਗਾ, ਜਿਸ ਨਾਲ ਵ੍ਹਟਸਐਪ ਯੂਜ਼ਰ ਵੀ ਆਨਲਾਈਨ ਸ਼ੌਪਿੰਗ ਕਰ ਸਕਣਗੇ। ਫੇਸਬੁੱਕ ਦੀ ਸਰਵਿਸ ਨੂੰ ਸ਼ੁਰੂਆਤ 'ਚ ਕੁਝ ਚੋਣਵੇ ਦੇਸ਼ਾਂ ਵਿਚ ਰੋਲਆਊਟ ਕੀਤਾ ਜਾਵੇਗਾ। ਯੂਨਾਈਟਿਡ ਸਟੇਟ ਦੇ ਫੇਸਬੁੱਕ ਮਾਰਕੀਟਪਲੇਸ 'ਚ WhatsApp Shop ਨੂੰ ਮੁਹੱਈਆ ਕਰਵਾਇਆ ਜਾਵੇਗਾ, ਇਸ ਨਾਲ ਫਿਲਹਾਲ ਇੱਥੋਂ ਦੇ ਵ੍ਹਟਸਐਪ ਯੂਜ਼ਰ ਹੀ ਆਨਲਾਈਨ ਸ਼ੌਪਿੰਗ ਕਰ ਸਕਣਗੇ।

Amazon ਤੇ Flipkart ਨੂੰ ਮਿਲੇਗੀ ਟੱਕਰ

Facebook ਆਪਣੀ ਸਹਾਇਕ ਕੰਪਨੀ ਜਿਵੇਂ WhatsApp ਤੇ Instagram ਦੀ ਮਦਦ ਨਾਲ ਖ਼ੁਦ ਨੂੰ ਈ-ਕਾਮਰਸ ਪਲੇਟਫਾਰਮ ਦੇ ਤੌਰ 'ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। Facebook, WhatsApp ਤੇ Instagram ਤੋਂ ਸਿੱਧੇ ਸ਼ੌਪਿੰਗ ਦਾ ਬਦਲ ਯੂਜ਼ਰ ਨੂੰ ਦਿੱਤਾ ਜਾ ਰਿਹਾ ਹੈ। Facebook ਦੇ ਇਸ ਬਿਜ਼ਨੈੱਸ ਪਲਾਨ 'ਤੇ ਕੰਮ ਕਰਦੇ ਹੋਏ ਹੀ Instagram ਤੋਂ ਬਾਅਦ WhatsApp 'ਚ Shop ਫੀਚਰ ਜੋੜਨ ਦਾ ਐਲਾਨ ਕੀਤਾ ਹੈ। ਫੇਸਬੁੱਕ ਦੇ ਇਸ ਕਦਮ ਨਾਲ ਦਿੱਗਜ ਈ-ਕਾਮਰਸ ਕੰਪਨੀ Flipkart ਤੇ Amazon ਨੂੰ ਵੱਡਾ ਝਟਕਾ ਲੱਗ ਸਕਦਾ ਹੈ।

Facebook Shop 'ਤੇ ਹੈ 300 ਮਿਲੀਅਨ Monthly User

ਕਾਬਿਲੇਗ਼ੌਰ ਹੈ ਕਿ Facebook ਚੀਫ ਐਗਜ਼ੀਕਿਊਟਿਵ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਸ਼ੌਪਿੰਗ ਬਿਹੇਵੀਅਰ ਦੇ ਹਿਸਾਬ ਨਾਲ ਪਰਸਨਲਾਈਜ਼ਰ ਐਪ ਨੂੰ ਆਪਣੀ Shop ਬੇਸਡ ਸਰਵਿਸ 'ਚ ਯੂਜ਼ਰਜ਼ ਲਈ ਰੋਲਆਊਟ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਨੇ ਸ਼ਾਪ ਫੀਚਰ ਨੂੰ ਬੀਤੇ ਸਾਲ ਲਾਂਚ ਕੀਤਾ ਸੀ। ਇਸ ਦੀ ਮਦਦ ਨਾਲ ਯੂਜ਼ਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਚੀਜ਼ਾਂ ਨੂੰ ਸਰਚ ਕਰ ਸਕਣਗੇ ਤੇ ਖਰੀਦਦਾਰੀ ਕਰ ਸਕਣਗੇ। ਇਸ ਸਰਵਿਸ ਨੂੰ Facebook ਤੋਂ ਬਾਅਦ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਲਈ ਰੋਲਆਊਟ ਕੀਤਾ ਗਿਆ ਸੀ। ਕੰਪਨੀ ਦੇ Facebook Shop ਦੇ ਕਰੀਬ 300 ਮਿਲੀਅਨ ਮੰਥਲੀ ਯੂਜ਼ਰ ਹਨ ਤੇ ਕਰੀਬ 1.2 ਮਿਲੀਅਨ ਮੰਥਲੀ ਐਕਟਿਵ ਸ਼ਾਪ ਹਨ।

ਸਿਰਫ਼ ਇਕ ਕਲਿੱਕ 'ਤੇ ਖਰੀਦ ਸਕੋਗੇ ਆਪਣੇ ਪ੍ਰੋਡਕਟ

Facebook ਦੇ ਮਾਲਕ ਮਾਰਕ ਜ਼ੁਕਰਬਰਗ ਮੁਤਾਬਕ ਈ-ਕਾਮਰਸ (e-Commerce) ਹੁਣ ਫੇਸਬੁੱਕ ਦਾ ਭਵਿੱਖ ਹੈ। ਕੰਪਨੀ ਆਰਗਮੇਂਟਿਡ ਤੇ ਵਰਚੂਅਲੀ ਰਿਐਲਟੀ ਜ਼ਰੀਏ ਕੰਟੈਂਟ ਕ੍ਰਿਏਟਰਜ਼ ਨੂੰ ਫੇਸਬੁੱਕ ਪਲੇਟਫਾਰਮ ਤੋਂ ਕਮਾਈ ਕਰਨ ਦਾ ਮੌਕਾ ਦੇ ਰਹੀ ਹੈ। ਨਾਲ ਹੀ Facebook ਜਲਦ ਹੀ ਇਕ ਨਵਾਂ ਟੂਲ ਲਾਂਚ ਕਰਨ ਜਾ ਰਹੀ ਹੈ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਹੋਵੇਗਾ। ਇਸ ਨੂੰ ਵਿਜ਼ੁਅਲ ਸਰਚ (Visual Search) ਦੇ ਨਾਂ ਨਾਲ ਜਾਣਿਆ ਜਾਵੇਗਾ। ਵਿਜ਼ੁਅਲ ਸਰਚ ਯੂਜ਼ਰਜ਼ ਨੂੰ ਸ਼ੌਪਿੰਗ 'ਚ ਕਾਫੀ ਮਦਦ ਕਰੇਗਾ ਤੇ ਇਸ ਨਾਲ ਯੂਜ਼ਰਜ਼ ਇੰਸਟਾਗ੍ਰਾਮ 'ਤੇ ਕਿਸੇ ਵੀ ਆਇਟਮ 'ਤੇ ਕਲਿੱਕ ਕਰ ਕੇ ਸ਼ੌਪਿੰਗ ਕਰ ਸਕਣਗੇ। ਨਾਲ ਹੀ ਫੋਨ ਦੇ ਕੈਮਰੇ ਦੀ ਮਦਦ ਨਾਲ ਵੀ ਪ੍ਰੋਡਕਟ ਨੂੰ ਸਰਚ ਕਰ ਕੇ ਖਰੀਦਣ ਦੀ ਸਹੂਲਤ ਦਿੱਤੀ ਜਾਵੇਗੀ।

Posted By: Seema Anand