ਨਵੀਂ ਦਿੱਲੀ : ਨਵੀਂ ਦਿੱਲੀ : Whatsapp ਮਲਟੀਮੀਡੀਆ ਮੈਸੇਜਿੰਗ ਪਲੈਟਫਾਰਮ ਆਪਣੇ ਐਂਡਰਾਇਡ ਬੀਟਾ ਯੂਜ਼ਰਜ਼ ਲਈ ਨਵਾਂ ਫੀਚਰ ਰੋਲ-ਆਊਟ ਕਰ ਰਿਹਾ ਹੈ। ਇਕ ਨਵੀਂ ਰਿਪੋਰਟ ਅਨੁਸਾਰ, Whatsapp ਡਿਵੈੱਲਪਰਜ਼ ਨੇ ਐਪ ਦੇ ਲੇਟੈਸਟ ਬੀਟਾ ਵਰਜ਼ਨ 'ਚ Fingerprint Lock ਫੀਚਰ ਨੂੰ ਰੋਲ-ਆਊਟ ਕਰ ਦਿੱਤਾ ਹੈ। ਇਸ ਫੀਚਰ ਨੂੰ 8 ਮਹੀਨੇ ਪਹਿਲਾਂ ਸਪਾਟ ਕੀਤਾ ਗਿਆ ਸੀ। ਹੁਣ 8 ਮਹੀਨੇ ਬਾਅਦ ਇਹ ਬੀਟਾ ਟੈਸਟਿੰਗ ਵਰਜ਼ਨ 'ਚ ਆਇਆ ਹੈ। ਇਹ ਉਨ੍ਹਾਂ ਕਈ ਫੀਚਰਾਂ 'ਚੋਂ ਇਕ ਹੈ ਜਿਸ 'ਤੇ ਡਿਵੈਲਪਰਜ਼ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੰਪਨੀ ਨੇ Whatsapp ਦੇ iOS ਬੀਟਾ ਯੂਜ਼ਰਜ਼ ਲਈ ਇਸ ਫੀਚਰ ਨੂੰ 3 ਮਹੀਨੇ ਪਹਿਲਾਂ ਹੀ ਉਪਲਬਧ ਕਰਵਾ ਦਿੱਤਾ ਸੀ।

Whatsapp Fingerprint Lock ਫੀਚਰ ਡਿਟੇਲਜ਼ : ਆਪਣੇ ਡਿਵੈੱਲਪਮੈਂਟ ਸਮੇਂ ਫਿੰਗਰਪ੍ਰਿੰਟ ਲੌਕ ਫੀਚਰ ਨੂੰ ਕਈ ਨਾਂ ਦਿੱਤੇ ਗਏ ਜਿਵੇਂ ਕਿ ਪਹਿਲਾਂ ਰਿਪੋਰਟ ਕੀਤਾ ਗਿਆ ਸੀ, ਇਸ ਫੀਚਰ ਨੂੰ ਪਹਿਲਾਂ ਅਥੈਂਟੀਕੇਸ਼ਨ ਕਿਹਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਸਕ੍ਰੀਨ ਲੌਕ ਦਾ ਨਾਂ ਮਿਲਿਆ। Whatsapp ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਇਸ ਨੂੰ ਇਸ ਤਰ੍ਹਾਂ ਨਾਂ ਦਿੱਤਾ ਜਾਵੇ ਜੋ ਇਸ ਦੇ ਫੀਚਰ ਨੂੰ ਇਕਦਮ ਸਹੀ ਪਰਿਭਾਸ਼ਤ ਕਰੇ। WaBetaInfo ਦੀ ਰਿਪੋਰਟ ਅਨੁਸਾਰ, ਇਹ ਫੀਚਰ ਹੁਣ ਐਂਡਰਾਇਡ ਬੀਟਾ ਯੂਜ਼ਰਜ਼ ਦੇ ਐਪ ਵਰਜ਼ਨ 2.19.221 'ਚ ਉਪਲਬਧ ਹੈ। ਜੇਕਰ ਤੁਸੀਂ Whatsapp ਬੀਟਾ ਯੂਜ਼ਰ ਹੈ ਤਾਂ ਤੁਸੀਂ ਐਪ ਇਨਫੋ 'ਚ ਜਾ ਕੇ ਚੈੱਕ ਕਰ ਸਕਦੇ ਹੋ। ਜੇਕਰ ਤੁਹਾਡਾ Whatsapp ਵਰਜ਼ਨ 2.19.221 ਨਹੀਂ ਹੈ ਤਾਂ ਪਲੇਅ ਸਟੋਰ 'ਤੇ ਅਪਡੇਟਸ ਲਈ ਚੈੱਕ ਕਰੋ। ਸਹੀ ਵਰਜ਼ਨ ਹੋਣ ਤੋਂ ਬਾਅਦ ਵੀ ਜੇਕਰ ਤੁਹਾਨੂੰ ਇਹ ਫੀਚਰ ਨਾ ਮਿਲੇ ਤਾਂ ਐਪ ਨੂੰ ਦੁਬਾਰਾ ਇੰਸਟਾਲ ਕਰੋ। ਐਪ ਦੀ ਰੀ-ਇੰਸਟਾਲ ਕਰਨ ਤੋਂ ਪਹਿਲਾਂ ਚੈਟ ਦਾ ਬੈਕਅਪ ਜ਼ਰੂਰ ਲੈ ਲਉ। ਹੁਣ ਜਦੋਂ ਤੁਹਾਡੇ ਕੋਲ ਸਹੀ ਵਰਜ਼ਨ ਆ ਜਾਵੇ ਤਾਂ ਤੁਹਾਨੂੰ ਇਹ ਨਵਾਂ ਫੀਚਰ Whatsapp ਸੈਟਿੰਗ 'ਚ ਅਕਾਊਂਟ ਅੰਦਰ ਪ੍ਰਾਇਵੇਸੀ ਸੈਕਸ਼ਨ 'ਚ ਮਿਲ ਜਾਵੇਗਾ।

Whatsapp Fingerprint Lock ਫੀਚਰ ਨੂੰ ਇਨੇਬਲ ਕਰਨ ਤੋਂ ਬਾਅਦ ਤੁਸੀਂ ਫਿੰਗਰਪ੍ਰਿੰਟ ਅਥੈਂਟੀਕੇਟ ਕਰਨ ਲਈ ਬੋਲਿਆ ਜਾਵੇਗਾ। ਰਿਪੋਰਟ 'ਚ ਇਹ ਕਨਫਰਨ ਕੀਤਾ ਗਿਆ ਹੈ ਕਿ ਯੂਜ਼ਰਜ਼ ਲੌਕ ਦੇ ਬਾਵਜੂਦ ਨੋਟੀਫਿਕੇਸ਼ਨਜ਼ ਰਾਹੀਂ ਰਿਪਲਾਈ ਤੇ ਕਾਲ ਰਿਸੀਵ ਕਰ ਸਕੋਗੇ। ਅਜਿਹਾ ਇਸ ਲਈ ਕਿਉਂਕਿ ਇਹ ਫੀਚਰ ਐਪ ਨੂੰ ਲੌਕ ਕਰਨ ਲਈ ਹੈ। ਇਹ ਫੀਚਰ ਐਪ ਨੂੰ ਆਟੋਮੈਟੀਕਲੀ ਲੌਕ ਕਰਨ ਦੇ 3 ਤਰੀਕਿਆਂ ਨਾਲ ਆਉਂਦਾ ਹੈ। ਪਹਿਲਾ ਤਰੀਕਾ- ਤੁਰੰਤ, ਦੂਸਰਾ-1 ਮਿੰਟ ਬਾਅਦ ਤੇ ਤੀਸਰਾ- 30 ਮਿੰਟ ਬਾਅਦ ਹੈ। ਰਿਪੋਰਟ 'ਚ ਇਹ ਵੀ ਕਨਫਰਮ ਕੀਤਾ ਗਿਆ ਹੈ ਕਿ Whatsapp ਨੇੜੇ ਅਥੈਂਟੀਕੇਸ਼ਨ ਲਈ ਤੁਹਾਡੇ ਫਿੰਗਰਪ੍ਰਿੰਟ ਡਾਟਾ ਦਾ ਐਕਸੈੱਸ ਨਹੀਂ ਹੋਵੇਗਾ।

Posted By: Seema Anand