ਨਵੀਂ ਦਿੱਲੀ, ਟੈੱਕ ਡੈਸਕ : ਸਮਾਰਟਫੋਨ ਤੇ ਹੋਰ ਡਿਵਾਈਸ ਵਾਂਗ ਜਲਦ ਹੀ ਲੈਪਟਾਪ ਤੇ ਡੈਸਕਟਾਪ 'ਤੇ ਵੀ WhatsApp ਜ਼ਰੀਏ ਵੀਡੀਓ ਤੇ ਆਡੀਓ ਕਾਲਿੰਗ ਕੀਤੀ ਜਾ ਸਕੇਗੀ। ਇਸ ਦੇ ਲਈ WhatsApp ਵੱਲੋਂ ਬੀਟਾ ਯੂਜ਼ਰਜ਼ ਲਈ ਨਵਾਂ 2.2043.7 ਅਪਡੇਟ ਜਾਰੀ ਕਰ ਦਿੱਤਾ ਗਿਆ ਹੈ, ਜਿਹਡ਼ਾ WhatsApp Web ਵਰਜ਼ਨ 'ਚ ਵੀਡੀਓ ਤੇ ਆਡੀਓ ਕਾਲਿੰਗ ਨੂੰ ਸਪੋਰਟ ਕਰੇਗਾ। ਇਹ ਨਵਾਂ ਅਪਡੇਟ ਮੌਜੂਦਾ ਸਮੇਂ ਅੰਡਰ ਡਿਵੈਲਪਮੈਂਟ ਹੈ। ਇਸ ਨੂੰ ਜਲਦ ਸਾਰੇ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ।

ਇੰਝ ਕਰ ਸਕੋਗੇ ਵੀਡੀਓ ਤੇ ਆਡੀਓ ਕਾਲਿੰਗ

WhatsApp ਦੇ ਲੇਟੈਸਟ ਬੀਟਾ ਅਪਡੇਟ 'ਤੇ ਨਜ਼ਰ ਰੱਖਣ ਵਾਲੇ Webetainfo ਨੇ ਨਵੇਂ ਅਪਡੇਟ ਦਾ ਸਕ੍ਰੀਨਸ਼ਾਟ ਜਾਰੀ ਕੀਤਾ ਹੈ। Webetainfo ਦੀ ਰਿਪੋਰਟ ਮੁਤਾਬਿਕ ਜਦੋਂ ਯੂਜ਼ਰ WhatsApp Web ਜ਼ਰੀਏ ਵੀਡੀਓ ਤੇ ਆਡੀਓ ਕਾਲ ਰਿਸੀਵ ਕਰਨਗੇ, ਤਾਂ ਇਕ ਵੱਕਰੀ ਵਿੰਡੋ ਖੁੱਲ੍ਹ ਜਾਵੇਗੀ, ਜਿੱਥੇ ਕਾਲ ਨੂੰ ਐਕਸੈਪਟ ਜਾਂ ਫਿਰ ਰਿਜੈਕਟ ਕੀਤਾ ਜਾ ਸਕੇਗਾ। ਉੱਥੇ ਹੀ ਜਦੋਂ ਯੂਜ਼ਰ WhatsApp Web ਜ਼ਰੀਏ ਦੂਸਰੇ ਨੂੰ ਕਾਲ ਕਰਨਗੇ ਤਾਂ ਇਕ ਛੋਟੀ ਵਿੰਡੋ ਖੁੱਲ੍ਹ ਜਾਵੇਗੀ। ਇਸ ਵਿਚ ਕਾਲ ਦਾ ਸਟੇਟਸ ਵੀ ਸ਼ਾਮਲ ਹੋਵੇਗਾ। WhatsApp Web 'ਤੇ ਨਿੱਜੀ ਕਾਲਿੰਗ ਤੋਂ ਇਲਾਵਾ ਜਲਦ ਗਰੁੱਪ ਆਡੀਓ ਤੇ ਵੀਡੀਓ ਕਾਲਿੰਗ ਦਾ ਵੀ ਸਪੋਰਟ ਮਿਲੇਗਾ। ਇਹ ਫੀਚਰ ਹੁਣ ਬੀਟਾ ਅਪਡੇਟ 'ਤੇ ਉਪਲਬਧ ਨਹੀਂ ਹੈ। ਜਲਦ ਹੀ ਇਸ ਫੀਚਰ ਨੂੰ ਉਪਲਬਧ ਕਰਵਾਇਆ ਜਾ ਸਕਦਾ ਹੈ।

ਯੂਜ਼ਰਜ਼ ਨੂੰ ਹੋ ਜਾਵੇਗੀ ਕਾਫ਼ੀ ਆਸਾਨੀ

WhatsApp Web ਵਰਜ਼ਨ 'ਚ ਆਡੀਓ ਤੇ ਵੀਡੀਓ ਕਾਲਿੰਗ ਦਾ ਸਪੋਰਟ ਮਿਲਣ ਨਾਲ ਯੂਜ਼ਰਜ਼ ਨੂੰ ਕਾਫੀ ਸਹੂਲਤ ਹੋ ਜਾਵੇਗੀ। ਇਸ ਅਪਡੇਟ ਦੀ ਲੰਬੇ ਸਮੇਂ ਤੋਂ ਮੰਗ ਹੋ ਰਹੀ ਸੀ। ਨਵੇਂ ਅਪਡੇਟ ਨਾਲ ਆਪਣੇ ਪਰਸਨਲ ਕੰਪਿਊਟਰ ਜਾਂ ਫਿਰ ਲੈਪਟਾਪ 'ਤੇ ਕੰਮ ਕਰਨ ਵਾਲਿਆਂ ਨੂੰ WhatsApp ਕਾਲ ਕਰਨ ਲਈ ਫੋਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਾਲ ਯੂਜ਼ਰਜ਼ ਨੂੰ ਕੰਮ ਕਰਨ ਦੌਰਾਨ ਕਾਫ਼ੀ ਆਸਾਨੀ ਹੋਣ ਦੀ ਉਮੀਦ ਹੈ।

Posted By: Seema Anand