ਨੲੀਂ ਦੁਨੀਆ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਹਮੇਸ਼ਾ ਆਪਣੇ ਯੂਜ਼ਰਜ਼ ਲਈ ਸਮੇਂ-ਸਮੇਂ ’ਤੇ ਬਦਲਾਅ ਕਰਕੇ ਨਵੇਂ ਫੀਚਰਜ਼ ਦਿੰਦਾ ਹੈ। ਹੁਣ ਵ੍ਹਟਸਐਪ ਜਲਦ ਹੀ ਇਕ ਨਵਾਂ ਫੀਚਰ ਲੈ ਕੇ ਆਉਣ ਵਾਲਾ ਹੈ। ਮੈਸੇਜਿੰਗ ਐਪ ਹੁਣ ਰੀਡ ਲੇਟਰ (Read Later) ਫੀਚਰ ’ਤੇ ਕੰਮ ਕਰ ਰਹੀ ਹੈ। ਜਲਦ ਹੀ ਯੂਜ਼ਰਜ਼ ਇਸਦਾ ਇਸਤੇਮਾਲ ਕਰ ਸਕਣਗੇ। ਰੀਡ ਲੇਟਰ ਫੀਚਰ ’ਚ ਕਿਸੀ ਵੀ ਚੈਟ ਨੂੰ ਬਾਅਦ ’ਚ ਪੜ੍ਹਨ ਲਈ ਸੇਵ ਕਰਨ ਦਾ ਆਪਸ਼ਨ ਮਿਲੇਗਾ। ਨਾਲ ਹੀ ਬਾਅਦ ’ਚ ਪੜ੍ਹਨ ਵਾਲੇ ਮੈਸੇਜ ਦੀ ਇਕ ਲਿਸਟ ਵੀ ਬਣਾ ਸਕਦੇ ਹੋ। ਇਹ ਫੀਚਰ ਫਿਲਹਾਲ ਵ੍ਹਟਸਐਪ ਦੇ ਲੇਟੈਸਟ ਵਰਜ਼ਨ 2.21.2.2 ਬੀਟਾ ’ਚ ਮੌਜੂਦ ਹੈ। ਐਪ ਦੇ ਫੀਚਰਜ਼ ਨੂੰ ਟ੍ਰੈਕ ਕਰਨ ਵਾਲੀ ਵੈਬਸਾਈਟ WABETALNFO ਨੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ। ਇਸ ਨਵੇਂ ਫੀਚਰ ’ਚ ਸੈਟਿੰਗ ਕਰਨ ਤੋਂ ਬਾਅਦ ਅਜਿਹੀਆਂ ਚੈਟ ਮਿਊਟ ਹੋ ਜਾਣਗੀਆਂ ਅਤੇ ਨਵੇਂ ਮੈਸੇਜ ਦਾ ਨੋਟੀਫਿਕੇਸ਼ਨ ਨਹੀਂ ਦਿਖੇਗਾ, ਜੋ ਜ਼ਿਆਦਾ ਮਹੱਤਵਪੂਰਨ ਨਹੀਂ ਹੋਣਗੇ। ਅਜਿਹੇ ’ਚ ਇਹ ਫੀਚਰ ਯੂਜ਼ਰਜ਼ ਨੂੰ ਕਾਫੀ ਮਦਦ ਕਰੇਗਾ। ਉਥੇ ਹੀ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ’ਚ ਆਈਓਐੱਸ (iOS) ਦੇ ਬੀਟਾ ਵਰਜ਼ਨ v2.20.130.16 ’ਚ ਇਸ ਫੀਚਰ ਨੂੰ ਦੇਖਿਆ ਗਿਆ। ਦੋ ਮਹੀਨੇ ਬਾਅਦ ਵੀ ਇਹ ਫੀਚਰ ਸਾਰੇ ਯੂਜ਼ਰਜ਼ ਲਈ ਨਹੀਂ ਆਇਆ ਹੈ।

ਰੀਡ ਲੇਟਰ ਫੀਚਰ (Read Later Feature) ਆਰਚੀਵਡ ਚੈਟ ਨੂੰ ਰਿਪਲੇਸ ਕਰੇਗਾ। ਇਹ ਫੀਚਰ ਐਂਡਰਾਈਡ ਅਤੇ ਆਈਓਐੱਸ ਦੋਵਾਂ ਵਰਜ਼ਨ ’ਤੇ ਬੀਟਾ ਟੈਸਟਿੰਗ ’ਚ ਹੈ। ਫਿਲਹਾਲ ਵ੍ਹਟਸਐਪ ’ਚ ਆਰਚੀਵਡ ਚੈਟ (Archived Chat) ਦੀ ਸੁਵਿਧਾ ਹੈ, ਜਿਸਨੂੰ ਸਲੈਕਟ ਕਰਨ ’ਤੇ ਚੈਟ ਬਾਕਸ ’ਚ ਸਭ ਤੋਂ ਹੇਠਾਂ ਚਲੀ ਜਾਂਦੀ ਹੈ। ਜਦੋਂ ਯੂਜ਼ਰਜ਼ ਹੇਠਾਂ ਸਕਰਾਲ ਕਰਦੇ ਹਨ ਤਾਂ ਉਹ ਦਿਖਾਈ ਦਿੰਦੀ ਹੈ। ਇਸ ’ਤੇ ਕਲਿੱਕ ਕਰਦੇ ਹੀ ਸਾਰੀ ਆਰਚੀਵਡ ਚੈਟ (Archived Chat) ਦਿਖਣ ਲੱਗਦੀ ਹੈ।

Posted By: Ramanjit Kaur