ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਵ੍ਹਟਸਐਪ ਨੂੰ ਆਖ਼ਿਰਕਾਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਤੋਂ ਹਰੀ ਝੰਡੀ ਮਿਲ ਗਈ ਹੈ। ਹੁਣ ਕੰਪਨੀ ਜਲਦੀ ਹੀ ਆਪਣਾ ਡਿਜੀਟਲ ਪੇਮੈਂਟ ਪਲੈਟਫਾਰਮ WhatsApp Pay ਭਾਰਤ 'ਚ ਲਾਂਚ ਕਰੇਗੀ। ਕੰਪਨੀ ਪਿਛਲੇ ਦੋ ਸਾਲਾਂ ਤੋਂ ਆਪਣੇ ਪੇਮੈਂਟ ਫੀਚਰ ਨੂੰ ਭਾਰਤ 'ਚ ਲਾਂਚ ਕਰਨ 'ਤੇ ਕੰਮ ਕਰ ਰਹੀ ਹੈ। RBI ਵੱਲੋਂ ਪਹਿਲਾਂ ਹੀ ਕੰਪਨੀ ਨੂੰ WhatsApp Pay ਲਈ ਲਾਇਸੈਂਸ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ NPCI ਨੇ ਵੀ WhatsApp Pay ਨੂੰ ਅਪਰੂਵਲ ਦੇ ਦਿੱਤੀ ਹੈ।

WhatsApp Pay ਨੂੰ ਫੇਜ਼ਿਜ਼ 'ਚ ਕੀਤਾ ਜਾਵੇਗਾ ਰੋਲਆਊਟ

ਕੰਪਨੀ ਇਸ ਫੀਚਰ ਨੂੰ ਫੇਜ਼ਿਜ਼ 'ਚ ਰੋਲਆਊਟ ਕਰੇਗੀ। ਸ਼ੁਰੂ 'ਚ ਇਹ ਅਪਡੇਟ 10 ਮਿਲੀਅਨ ਯੂਜ਼ਰਜ਼ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਬਾਕੀ ਦੇ ਯੂਜ਼ਰਜ਼ ਨੂੰ ਵੀ ਅਪਡੇਟ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ 2018 ਫਰਵਰੀ 'ਚ ਚੋਣਵੇ ਯੂਜ਼ਰਜ਼ ਲਈ ਟ੍ਰਾਇਲ ਰਨ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਉਸ ਵੇਲੇ ਕੰਪਨੀ ਨੇ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਸੀ। ਹਾਲਾਂਕਿ, ਕੰਪਨੀ ਨੇ ਇਸ ਨੂੰ ਅਧਿਕਾਰਤ ਤੌਰ 'ਤੇ ਰੋਲਆਊਟ ਨਹੀਂ ਕੀਤਾ ਸੀ ਕਿਉਂਕਿ ਸਰਕਾਰ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ।

Posted By: Seema Anand