ਕੀ ਤੁਹਾਨੂੰ ਪਤਾ ਹੈ ਕਿ WhatsApp ਦੇ ਮਾਲਕ ਮੈਸੇਜਿੰਗ ਲਈ ਖੁ਼ਦ ਵੀ ਆਪਣੇ ਐਪ ਦਾ ਇਸੇਤਮਾਲ ਨਹੀਂ ਕਰਦੇ? ਅਸੀਂ ਗੱਲ ਕਰ ਰਹੇ ਹਾਂ ਮੈਸੇਜਿੰਗ ਐਪ WhatsApp ਦੇ ਮਾਲਕ ਮਾਰਕ ਜ਼ੁਕਰਬਰਗ ਦੀ, ਜੋ ਆਪਣੀ ਚੈਟਿੰਗ ਲਈ ਵ੍ਹਟਸਐਪ ਨਹੀਂ, ਬਲਕਿ ਸਿਗਨਲ (Signal) ਦਾ ਇਸਤੇਮਾਲ ਕਰਦੇ ਹਨ। ਹਾਲ ਹੀ 'ਚ ਫੇਸਬੁੱਕ ਯੂਜ਼ਰਜ਼ ਦੇ ਡਾਟਾ ਲੀਕ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ।

ਹਾਲ ਹੀ 'ਚ ਫੇਸਬੁੱਕ ਦੇ 50 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦਾ ਡਾਟਾ ਲੀਕ ਹੋਇਆ ਸੀ ਜਿਸ ਵਿਚ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਪਰਸਨਲ ਜਾਣਕਾਰੀ ਤੇ ਫੋਨ ਨੰਬਰ ਵੀ ਸ਼ਾਮਲ ਸੀ। ਇਸੇ ਦੇ ਆਧਾਰ 'ਤੇ ਇਕ ਸਕਿਓਰਿਟੀ ਰਿਸਰਚਰ ਨੇ ਖੁਲਾਸਾ ਕੀਤਾ ਹੈ ਕਿ ਜ਼ੁਕਰਬਰਗ ਆਪਣੇ ਲੀਕ ਹੋਏ ਨੰਬਰ ਤੋਂ Signal ਐਪ ਦਾ ਇਸਤੇਮਾਲ ਕਰਦੇ ਰਹੇ ਹਨ। ਸਕਿਓਰਿਟੀ ਐਕਸਪਰਟ ਡੇਵ ਵਾਕਰ ਨੇ ਟਵਿੱਟਰ 'ਤੇ ਮਾਰਕ ਜ਼ੁਕਰਬਰਗ ਦੇ ਲੀਕ ਨੰਬਰ ਨੂੰ ਇਕ ਸਕ੍ਰੀਨਸ਼ਾਟ ਜ਼ਰੀਏ ਦਿਖਾਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜ਼ੁਕਰਬਰਗ Signal 'ਤੇ ਵੀ ਹਨ।

ਤੁਹਾਨੂੰ ਯਾਦ ਹੋਵੇਗਾ ਕਿ ਇਸ ਸਾਲ ਦੀ ਸ਼ੁਰੂਆਤ 'ਚ ਵ੍ਹਟਸਐਪ ਦੀ ਪ੍ਰਾਈਵੇਸੀ ਪਾਲਿਸੀ ਦਾ ਕਾਫੀ ਵਿਰੋਧ ਹੋਇਆ ਸੀ ਤੇ ਲੱਖਾਂ ਲੋਕਾਂ ਨੇ ਸਿਗਨਲ ਵਰਗੇ ਦੂਸਰੇ ਮੈਸੇਜਿੰਗ ਐਪ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਸੀ। ਵ੍ਹਟਸਐਪ ਆਪਣੀ ਇਸ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਮੰਨਣ ਲਈ ਯੂਜ਼ਰਜ਼ ਨੂੰ ਮਜਬੂਰ ਕਰਦਾ ਹੈ ਤੇ ਅਜਿਹਾ ਨਾ ਹੋਣ 'ਤੇ ਉਨ੍ਹਾਂ ਦਾ ਅਕਾਊਂਟ ਬੰਦ ਹੋ ਸਕਦਾ ਹੈ।

ਵਿਵਾਦ ਵਧਣ "ਤੇ ਵ੍ਹਟਸਐਪ ਨੇ ਇਸ ਦੀ ਮਿਆਦ ਵਧਾਉਣ ਦਾ ਫ਼ੈਸਲਾ ਕੀਤਾ ਸੀ। ਨਾਲ ਹੀ ਸਫ਼ਾਈ ਦਿੱਤੀ ਸੀ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਯੂਜ਼ਰਜ਼ ਦੀ ਚੈਟ ਜਾਂ ਪ੍ਰੋਫਾਈਲ ਡਾਟਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

WhatsApp ਲਈ ਪਿਛਲੇ ਕੁਝ ਮਹੀਨੇ ਆਸਾਨ ਨਹੀਂ ਰਹੇ ਹਨ ਤੇ ਉਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਕਾਫੀ ਵਿਰੋਧ ਹੋਇਆ ਹੈ। ਉਂਜ ਕੰਪਨੀ ਨੇ ਸਾਫ਼ ਕੀਤਾ ਸੀ ਕਿ ਵ੍ਹਟਸਐਪ ਦੀ ਐਂਡ-ਟੂ-ਇਨਕ੍ਰਿਪਸ਼ਨ ਪਾਲਿਸੀ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ ਤੇ ਯੂਜ਼ਰਜ਼ ਦੀ ਪਰਸਨਲ ਚੈਟ ਪਰਸਨਲ ਹੀ ਰਹੇਗੀ। ਯੂਜ਼ਰਜ਼ ਦੀ ਪ੍ਰੋਫਾਈਲ 'ਤੇ ਉਪਲਬਧ ਜਾਣਕਾਰੀ ਦਾ ਫੇਸਬੁੱਕ 'ਤੇ ਟਾਰਗੈੱਟ ਐਡ ਦੇਣ ਲਈ ਕਿਸੇ ਵੀ ਤਰ੍ਹਾਂ ਨਾਲ ਇਸਤੇਮਾਲ ਨਹੀਂ ਕੀਤਾ ਜਾਵੇਗਾ। ਪਰ ਬਿਜ਼ਨੈੱਸ ਚੈਟ 'ਚ ਇਹ ਆਪਸ਼ਨ ਰਹੇਗੀ।

Posted By: Seema Anand