ਵਟ੍ਹਸਐਪ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਮੈਸੇਜਿੰਗ ਐਪ ਹੈ। ਪਲੇਅ ਸਟੋਰ ਹੋ ਜਾਂ ਐਪਲ ਸਟੋਰ ਦੋਨੋਂ ਹੀ ਪਲੇਟਫਾੱਰਮ ਉੱਤੇ ਇਸਨੂੰ ਕਰੋੜਾਂ ਲੋਕਾਂ ਨੇ ਡਾਊਨਲੋਡ ਕੀਤਾ ਹੈ। ਮਗਲ ਸਾਲਾਂ ਵਿੱਚ Whatsapp ਦਾ ਇਸਤੇਮਾਲ ਕਰ ਰਹੇ ਕੁੱਝ ਯੂਜ਼ਰਸ ਲਈ ਇੱਕ ਬੁਰੀ ਖ਼ਬਰ ਹੈ। ਵਟ੍ਹਸਐਪ ਨੇ ਉਨ੍ਹਾਂ ਆੱਪਰੇਟਿੰਗ ਸਿਸਟਮ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ 'ਤੇ 31 ਦਿਸੰਬਰ 2018 ਤੋਂ ਬਾਅਦ ਐਪ ਕੰਮ ਕਰਨਾ ਬੰਦ ਕਰ ਦੇਵੇਗੀ।


ਪ੍ਰਾਪਤ ਜਾਣਕਾਰੀ ਅਨੁਸਾਰ ਜੋ ਯੂਜ਼ਰਸ ਹਾਲੇ ਵੀ Nokia S40 ਆੱਪਰੇਟਿੰਗ ਸਿਸਟਮ ਵਰਤ ਰਹੇ ਹਨ, ਉਨ੍ਹਾਂ ਦੇ ਫ਼ੋਨ ਲਈ Whatsapp ਨਵੇਂ ਫੀਚਰਸ ਡਿਵੈਲਪ ਨਹੀਂ ਕਰੇਗਾ। ਇਸਦੇ ਨਾਲ ਹੀ ਦੱਸਿਆ ਗਿਆ ਹੈ ਕਿ Nokia S4 ਉੱਤੇ ਕੰਮ ਕਰ ਰਹੇ ਮੋਬਾਇਲ ਫ਼ੋਨ ਉੱਤੇ ਵਟ੍ਹਸਐਪ ਦੇ ਕੁੱਝ ਫੀਚਰਸ ਕਦੀਂ ਵੀ ਚੱਲਣਾ ਬੰਦ ਹੋ ਸਕਦੇ ਹਨ। ਇਸ ਤੋਂ ਇਲਾਵਾ ਐਂਡਰਾਇਡ ਵਰਜ਼ਨ 2.3.7 ਤੇ ਉਸ ਤੋਂ ਪਹਿਲਾਂ ਦੇ ਆੱਪਰੇਟਿੰਗ ਸਿਸਟਮ, iOS 7 ਤੇ ਇਸ ਤੋਂ ਪੁਰਾਣੇ ਆੱਪਰੇਟਿੰਗ ਸਿਸਟਮ ਉੱਤੇ ਚੱਲ ਰਹੇ iPhone ਉੱਤੇ ਵੀ 1 ਫਰਵਰੀ 2020 ਤੋਂ ਬਾਅਦ Whatsapp ਕੰਮ ਨਹੀਂ ਕਰੇਗਾ। Whatsapp ਦਾ ਕਹਿਣਾ ਹੈ ਕਿ ਕੰਪਨੀ ਇਨ੍ਹਾਂ ਪਲੇਟਫਾਰਮਸ ਲਈ ਨਵੇਂ ਫੀਚਰਸ ਡਿਵੈਲਪ ਨਹੀਂ ਕਰੇਗੀ ਜਿਸਦੇ ਚੱਲਦੇ ਇਸਦੇ ਕੁੱਝ ਫੀਚਰਸ ਆਪਣੇ ਆਪ ਕੰਮ ਕਰਨਾ ਬੰਦ ਕਰ ਦੇਣਗੇ। ਵਟ੍ਹਸਐਪ ਦਾ ਕਹਿਣਾ ਹੈ ਕਿ ਜਦੋਂ ਉਹ ਆਉਣ ਵਾਲੇ 7 ਸਾਲਾਂ ਉੱਤੇ ਧਿਆਨ ਦਿੰਦਾ ਹੈ ਤਾਂ ਉਸਦਾ ਧਿਆਨ ਉਨ੍ਹਾਂ ਮੋਬਾਇਲ ਫ਼ੋਨਾਂ ਉੱਤੇ ਜਾਂਦਾ ਹੈ ਜਿਸਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਇਸਤੇਮਾਲ ਕਰ ਰਹੇ ਹਨ। ਅਜਿਹੇ ਵਿੱਚ ਅਗਰ ਫ਼ੋਨ Nokia S4 ਜਾਂ ਇਸ ਤੋਂ ਪਹਿਲਾਂ ਦੇ ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ ਤੇ ਤੁਸੀਂ ਫਿਰ ਵੀ Whatsapp ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਨਵਾਂ ਫ਼ੋਨ ਲੈਣਾ ਪਵੇਗਾ। ਇਸ ਤੋਂ ਇਲਾਵਾ ਅਗਰ ਤੁਹਾਡੇ ਫ਼ੋਨ ਵਿੱਚ ਆੱਪਰੇਟਿੰਗ ਸਿਸਟਮ ਅਪਗ੍ਰੇਡ ਕਰਨ ਦਾ ਆੱਪਸ਼ਨ ਹੈ ਤਾਂ ਤੁਸੀਂ ਉਹ ਵੀ ਕਰਕੇ ਵਟ੍ਹਸਐਪ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਪਿਛਲੇ ਸਾਲ ਯਾਨੀ 31 ਦਸੰਬਰ 2017 ਤੋਂ ਬਾਅਦ 'BlackBerry OS', 'BlackBerry 10', 'Windows Phone 8.0' ਅਤੇ ਬਾਕੀ ਪੁਰਾਣੇ ਪਲੈਟਫਾੱਰਮਸ ਲਈ Whatsapp ਬੰਦ ਕਰ ਦਿੱਤੇ ਗਏ ਸਨ।