ਮੈਸੇਜਿੰਗ ਐਪ ਵ੍ਹਟਸਐਪ (WhatsApp) ਆਪਣੇ ਗਾਹਕਾਂ ਦਾ ਹਮੇਸ਼ਾ ਧਿਆਨ ਰੱਖਦਾ ਹੈ। ਉੱਥੇ ਹੀ ਸਮੇਂ ਸਿਰ ਆਪਣੇ ਫੀਚਰਜ਼ 'ਚ ਬਦਲਾਅ ਕਰ ਕੇ ਕੁਝ ਨਵਾਂਪਣ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਹੁਣ ਵ੍ਹਟਸਐਪ ਜਲਦ ਹੀ ਨਵਾਂ ਅਪਡੇਟ ਲੈ ਕੇ ਆਉਣ ਵਾਲਾ ਹੈ। ਅਸਲ ਵਿਚ ਵ੍ਹਟਸਐਪ ਮੈਸੇਜ ਦੇ ਨੋਟੀਫਿਕੇਸ਼ਨ ਦੇ ਕਲਰ 'ਚ ਬਦਲਾਅ ਕਰ ਰਿਹਾ ਹੈ। ਵ੍ਹਟਸਐਪ ਬੀਟਾ ਵਰਜ਼ਨ 'ਚ ਨਵਾਂ ਅਪਡੇਟ ਦੇਖਿਆ ਗਿਆ ਹੈ।

ਫਿਲਹਾਲ ਨਵਾਂ ਫੀਚਰ ਸਾਰੇ ਯੂਜ਼ਰਜ਼ ਲਈ ਨਹੀਂ ਹੈ ਜਿਸ ਦੇ ਕੋਲ ਬੀਟਾ ਵਰਜ਼ਨ ਹੈ, ਉਹ ਇਸ ਦਾ ਫਾਇਦਾ ਲੈ ਸਕਦੇ ਹਨ। WABetaInfo ਦੀ ਰਿਪੋਰਟ ਅਨੁਸਾਰ ਵ੍ਹਟਸਐਪ ਨੋਟੀਫਇਕੇਸ਼ਨ ਦੇ ਯੂਆਈ ਐਲੀਮੈਂਟਸ ਡਾਰਕ ਮੋਡ 'ਚ ਗ੍ਰੀਨ ਤੋਂ ਬਲੂ ਕਲਰ ਵਿਚ ਬਦਲ ਜਾਣਗੇ। ਇਹ ਬਦਲਾਅ ਲਾਈਟ ਮੋਡ ਵਿਚ ਵੀ ਨਜ਼ਰ ਆਉਣਗੇ। ਰਿਪੋਰਟ ਮੁਤਾਬਿਕ ਨਵੇਂ ਅਪਡੇਟ ਨਾਲ ਮੈਸੇਜ ਦੇ ਰਿਪਲਾਈ ਤੇ ਮਾਰਕ ਐਜ ਰੀਡ ਬਟਨ ਨੀਲੇ ਰੰਗ 'ਚ ਦਿਖਾਈ ਦੇਣਗੇ। ਫਿਲਹਾਲ ਕੰਪਨੀ ਨੇ ਬਦਲਾਅ ਐਂਡਰਾਇਡ v2.21.11.5. ਵਰਜ਼ਨ ਲਈ ਕੀਤਾ ਹੈ।

ਫਲੈਗ ਕਾਲ ਫੀਚਰ 'ਤੇ ਕੰਮ

ਇਸ ਤੋਂ ਪਹਿਲਾਂ ਵ੍ਹਟਸਐਪ ਨੇ ਬੀਟਾ ਅਪਡੇਟ v2.21.21.7 'ਚ ਫਲੈਸ਼ ਫੀਚਰ ਜੋਣ ਦਾ ਕੰਮ ਕਰ ਰਿਹਾ ਹੈ ਜਿਸ ਵਿਚ ਵਾਇਸ ਕਾਲ ਦੇ ਸਮੇਂ ਯੂਜ਼ਰਜ਼ ਆਟੋਮੈਟਿਕ ਲਾਗਇਨ ਦੇ ਵੈਰੀਫਾਈ ਹੋ ਜਾਵੇਗਾ। ਇਹ ਸਹੂਲਤ ਆਈਓਐੱਸ ਡਿਵਾਈਸ ਲਈ ਨਹੀਂ ਹੋਵੇਗੀ।

ਚਾਰ ਮੋਬਾਈਲਾਂ 'ਚ ਚੱਲੇਗਾ ਇਕ ਵ੍ਹਟਸਐਪ ਅਕਾਊਂਟ

ਉੱਥੇ ਹੀ ਵ੍ਹਟਸਐਪ ਨਵੇਂ ਫੀਚਰ Multi Device Support ਫੀਚਰ ਲਿਆ ਰਿਹਾ ਹੈ। ਇਸ ਫੀਚਰ 'ਚ ਯੂਜ਼ਰ ਚਾਰ ਮੋਬਾਈਲਾਂ 'ਚ ਇਕ ਸਿੰਗਲ ਵ੍ਹਟਸਐਪ ਅਕਾਊਂਟ ਨੂੰ ਇਕੱਠੇ ਚਲਾ ਸਕਣਦੇ। ਕੰਪਨੀ ਦੀ ਇਹ ਨਵੀਂ ਸੁਵਿਧਾ ਆਉਣ 'ਤੇ ਯੂਜ਼ਰਜ਼ ਨੂੰ ਅਲੱਗ-ਅਲੱਗ ਡਿਵਾਈਸ ਤੋਂ ਲਾਗਇਨ ਤੇ ਲਾਗ ਆਊਟ ਨਹੀਂ ਕਰਨਾ ਪਵੇਗਾ।

Posted By: Seema Anand