ਟੈਕ ਡੈਸਕ, ਨਵੀਂ ਦਿੱਲੀ : ਹਰਮਨਪਿਆਰੀ ਐਪ ਵਟਸਐਪ ਵਿਚ ਲਗਾਤਾਰ ਨਵੇਂ ਫੀਚਰਜ਼ ਜੋੜੇ ਜਾ ਰਹੇ ਹਨ। ਇਹ ਫੀਚਰਜ਼ ਯੂਜ਼ਰਸ ਨੂੰ ਇਸ ਮੈਸੇਜਿੰਗ ਐਪ ਦਾ ਨਵਾਂ ਅਨੁਭਵ ਪ੍ਰਦਾਨ ਕਰ ਰਹੇ ਹਨ। ਜਲਦ ਹੀ ਇਸ ਲੋਕਪ੍ਰਿਅ ਐਪ ਵਿਚ ਕਈ ਹੋਰ ਨਵੇਂ ਫੀਚਰਜ਼ ਜੁੜਨ ਵਾਲੇ ਹਨ। ਪਿਛਲੇ ਦਿਨੀਂ ਹੀ ਇਸ ਐਪ ਦੇ ਡਾਰਕ ਮੋਡ ਸਪੋਰਟ ਫੀਚਰ ਨੂੰ ਬੀਟਾ ਵਰਜਨ ਵਿਚ ਸਪਾਟ ਕੀਤਾ ਗਿਆ ਹੈ। ਹੁਣ ਇਸ ਐਪ ਵਿਚ ਹੋਰ ਨਵੇਂ ਫੀਚਰ ਜੁੜਨ ਵਾਲੇ ਹਨ। ਇਨ੍ਹਾਂ ਫੀਚਰਜ਼ ਵਿਚ ਐਨੀਮੇਟਿਡ ਸਟੀਕਰਸ, ਡਿਲੀਟ ਮੈਸੇਜ ਵਰਗੇ ਨਵੇਂ ਫੀਚਰ ਸ਼ਾਮਲ ਹਨ। ਹੁਣ ਇਸ ਐਪ ਲਈ ਨਵਾਂ 2.20.14 ਬੀਟਾ ਅਪਡੇਟ ਰੋਲ ਆਊਟ ਕੀਤਾ ਗਿਆ ਹੈ। ਇਹ ਅਪਡੇਟ ਫਿਲਹਾਲ ਐਡਰਾਇਡ ਯੂਜ਼ਰਾਂ ਲਈ ਹੈ।


ਇਸ ਤੋਂ ਇਲਾਵਾ ਗਰੁੱਪ ਚੈਟ ਲਈ ਡਿਲੀਟ ਫੀਚਰ ਨੂੰ ਵੀ ਸਪਾਟ ਕੀਤਾ ਗਿਆ ਹੈ। ਇਹ ਫੀਚਰ ਯੂਜ਼ਰਜ਼ ਨੂੰ ਆਪਣੇ ਵਟਸਐਪ ਡਾਟਾ ਨੂੰ ਨਵੇਂ ਡਿਵਾਈਸ ਵਿਚ ਟਰਾਂਸਫਰ ਕਰਨ ਲਈ ਰਜਿਸਟਰਡ ਕਰਨਾ ਪਵੇਗਾ।

Posted By: Tejinder Thind