ਜੇਐੱਨਐੱਨ, ਨਵੀਂ ਦਿੱਲੀ : WhatsApp ਹਰ ਦੋ ਮਹੀਨੇ 'ਚ ਕੋਈ ਨਾ ਕੋਈ ਨਵੇਂ ਫੀਚਰ ਆਪਣੇ ਯੂਜ਼ਰਜ਼ ਲਈ ਰੋਲ ਆਊਟ ਕਰ ਰਿਹਾ ਹੈ। ਕੰਪਨੀ ਨੇ ਇਸ ਸਾਲ ਕਈ ਫੀਚਰ ਯੂਜ਼ਰਜ਼ ਲਈ ਪੇਸ਼ ਕੀਤੇ ਹਨ ਜਿਨ੍ਹਾਂ ਵਿਚ ਯੂਜ਼ਰ ਪ੍ਰਾਇਵੇਸੀ, ਗਰੁੱਪ ਐਡਮਿਨ ਕੰਟਰੋਲ ਵਰਗੇ ਕਈ ਫੀਚਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਫੀਚਰ ਹੁੰਦੇ ਹਨ ਜਿਹੜੇ ਐਂਡਰਾਇਡ ਤੇ iOS ਦੋਵਾਂ ਹੀ ਪਲੇਟਫਾਰਮ ਦੇ ਬੀਟਾ ਵਰਜ਼ਨ 'ਚ ਸਪਾਟ ਕੀਤੇ ਗਏ ਹਨ। ਜਲਦ ਹੀ ਇਹ ਫੀਚਰ ਸਾਰੇ ਯੂਜ਼ਰਜ਼ ਲਈ ਰੋਲ ਆਊਟ ਕੀਤੇ ਜਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫੀਚਰਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਲਦ ਹੀ ਯੂਜ਼ਰ ਅਸੈੱਸ ਕਰ ਸਕਣਗੇ।

ਮਲਟੀ ਡਿਵਾਈਸ ਸਪੋਰਟ

ਮਲਟੀ ਡਿਵਾਈਸ ਸਪਰੋਟ ਇਕ ਅਜਿਹਾ ਫੀਚਰ ਹੈ ਜਿਸ ਨੂੰ WhatsApp ਯੂਜ਼ਰਜ਼ ਕਾਫ਼ੀ ਸਮੇਂ ਤੋਂ ਡਿਮਾਂਡ ਕਰ ਰਹੇ ਹਨ। ਇਸ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਇੱਕੋ ਹੀ ਵ੍ਹਟਸਐਪ ਨੰਬਰ ਨੂੰ ਦੋ ਜਾਂ ਉਸ ਤੋਂ ਜ਼ਿਆਦਾ ਡਿਵਾਈਸ 'ਤੇ ਅਸੈੱਸ ਕਰ ਸਕੋਗੇ। ਆਮ ਤੌਰ 'ਤੇ ਇਹ ਉਨ੍ਹਾਂ ਯੂਜ਼ਰਜ਼ ਨੂੰ ਫਾਇਦਾ ਪਹੁੰਚਾਏਗਾ ਜਿਹੜੇ ਆਪਣੇ ਵ੍ਹਟਸਐਪ ਨੂੰ ਆਪਣੇ ਟੈਬ ਜਾਂ iPad ਵਰਗੀ ਡਿਵਾਈਸ ਦੇ ਨਾਲ-ਨਾਲ ਮੋਬਾਈਲ 'ਚ ਇਸਤੇਮਾਲ ਕਰਨਾ ਚਾਹੁੰਦੇ ਹਨ। ਕੰਪਨੀ ਆਪਣੇ ਇਸ ਫੀਚਰ ਨੂੰ ਰਜਿਸਟ੍ਰੇਸ਼ਨ ਨੋਟੀਫਿਕੇਸ਼ਨ ਦੇ ਨਾਂ ਨਾਲ ਪੇਸ਼ ਕਰੇਗੀ। ਇਸ ਵਿਚ ਯੂਜ਼ਰਜ਼ ਨੂੰ ਸੈਕੰਡਰੀ ਡਿਵਾਈਸ 'ਚ ਅਕਾਊਂਟ ਲੌਗ-ਇਨ ਹੁੰਦਿਆਂ ਹੀ ਪ੍ਰਾਇਮਰੀ ਡਿਵਾਈਸ 'ਚ ਨੋਟੀਫਿਕੇਸ਼ਨ ਮਿਲੇਗਾ। ਜਦੋਂ ਤਕ ਪ੍ਰਾਇਮਰੀ ਡਿਵਾਈਸ 'ਚ ਸੈਕੰਡਰੀ ਡਿਵਾਈਸ ਦੇ ਲੌਗ-ਇਨ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਵੇਗੀ, ਯੂਜ਼ਰਜ਼ ਸੈਕੰਡਰੀ ਡਿਵਾਈਸ 'ਚ ਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ। ਹਾਲਾਂਕਿ, ਫਿਲਹਾਲ ਇਸ ਫੀਚਰ ਲਈ ਟੈਸਟਿੰਗ ਚੱਲ ਰਹੀ ਹੈ।

ਡਾਰਕ ਮੋਡ

ਡਾਰਕ ਮੋਡ ਫੀਚਰ ਨੂੰ ਕਈ ਐਪਸ 'ਚ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਵਿਚ Twitter ਤੇ Messenger ਵਰਗੇ ਮਸ਼ਹੂਰ ਐਪਸ ਸ਼ਾਮਲ ਹਨ। ਹੁਣ ਜਲਦ ਹੀ ਯੂਜ਼ਰਜ਼ ਇਸ ਫੀਚਰ ਨੂੰ WhatsApp 'ਚ ਹੀ ਅਸੈੱਸ ਕਰ ਸਕਣਗੇ। ਇਸ ਫੀਚਰ ਨੂੰ ਕੁਝ ਮਹੀਨੇ ਪਹਿਲਾਂ ਹੀ ਬੀਟਾ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾ ਚੁੱਕਾ ਹੈ। ਇਸ ਦਾ ਇਹ ਫੀਚਰ ਐਂਡਰਾਇਡ ਦੇ ਨਾਲ-ਨਾਲ iOS ਡਿਵਾਈਸ ਲਈ ਵੀ ਟੈਸਟ ਕੀਤਾ ਜਾ ਰਿਹਾ ਹੈ। WhatsApp ਡਾਰਕ ਮੋਡ ਫੀਚਰ ਦੇ ਨਾਲ ਮਲਟੀ ਥੀਮ ਦਾ ਵੀ ਸਪੋਰਟ ਦਿੱਤਾ ਜਾ ਸਕਦਾ ਹੈ। ਯੂਜ਼ਰਜ਼ ਡਾਰਕ ਮੋਡ ਦੇ ਕਈ ਥੀਮ ਆਪਣੇ ਹਿਸਾਬ ਨਾਲ ਸੈੱਟ ਕਰ ਸਕਣਗੇ। ਡਾਰਕ ਮੋਡ ਦੀ ਡਿਮਾਂਡ ਯੂਜ਼ਰਜ਼ ਕਾਫ਼ੀ ਸਮੇਂ ਤੋਂ ਕਰ ਰਹੇ ਸਨ। ਡਾਰਕ ਮੋਡ ਕਾਰਨ ਰਾਤ ਨੂੰ ਐਪ ਇਸਤੇਮਾਲ ਕਰਦੇ ਸਮੇਂ ਅੱਖਾਂ 'ਤੇ ਅਸਰ ਨਹੀਂ ਪਵੇਗਾ।

Netflix ਸਟ੍ਰੀਮਿੰਗ

Youtube ਵਾਂਗ ਹੀ ਯੂਜ਼ਰਜ਼ ਹੁਣ Netflix ਵੀਡੀਓਜ਼ ਨੂੰ ਐਪ ਦੇ ਨਾਲ ਹੀ ਅਸੈੱਸ ਕਰ ਸਕਣਗੇ। ਬੀਤੇ ਦਿਨੀਂ ਆਈਆਂ ਰਿਪੋਰਟਸ ਮੁਤਾਬਿਕ ਐਪ ਦੇ ਅੰਦਰ ਹੀ ਜਲਦ Netflix ਸਟ੍ਰੀਮਿੰਗ ਸਪੋਰਟ ਦਿੱਤੀ ਜਾ ਸਕਦੀ ਹੈ। ਜਿਉਂ ਹੀ ਯੂਜ਼ਰਜ਼ ਨੂੰ Netflix ਦੇ ਕਿਸੇ ਵੀਡੀਓ ਦਾ ਲਿੰਕ ਮਿਲੇਗਾ, ਯੂਜ਼ਰਜ਼ ਨੂੰ ਪਲੇਅ ਬਟਨ ਸ਼ੋਅ ਹੋਵੇਗਾ ਜਿਸ ਨੂੰ ਪ੍ਰੈੱਸ ਕਰ ਕੇ ਯੂਜ਼ਰਜ਼ ਐਪ ਦੇ ਅੰਦਰ ਹੀ Netflix ਓਪਨ ਕਰ ਸਕਣਗੇ।

ਫਿੰਗਰਪ੍ਰਿੰਟ ਲੌਕ

ਇਸ ਫੀਚਰ ਨੂੰ ਫਿਲਹਾਲ WhatsApp ਬਿਜ਼ਨੈੱਸ ਲਈ ਰੋਲ ਆਊਟ ਕੀਤਾ ਜਾ ਚੁੱਕਾ ਹੈ। ਇਸ ਫੀਚਰ ਨੂੰ ਯੂਜ਼ਰਜ਼ WhatsApp ਬਿਜ਼ਨੈੱਸ 'ਚ ਅਸੈੱਸ ਕਰ ਪਾ ਰਹੇ ਹਨ। ਜਲਦ ਹੀ ਮੇਨ ਵਰਜ਼ਨ ਲਈ ਵੀ ਇਸ ਨੂੰ ਰੋਲ ਆਊਟ ਕੀਤਾ ਜਾ ਸਕਦਾ ਹੈ। ਨ ਐਪ ਦੇ iOS ਵਰਜ਼ਨ ਲਈ ਇਹ ਰੋਲ ਆਊਟ ਕੀਤਾ ਜਾ ਚੁੱਕਾ ਹੈ। ਹੁਣ ਇਸ ਨੂੰ ਐਂਡਰਾਇਡ ਲਈ ਰੋਲ ਆਊਟ ਕੀਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਐਪ ਨੂੰ ਫਿੰਗਰਪ੍ਰਿੰਟ ਜ਼ਰੀਏ ਸਿਕਿਓਰ ਕਰ ਸਕੋਗੇ।

Posted By: Seema Anand