ਭਾਰਤ 'ਚ ਇਸ ਸਮੇਂ ਇਲਕੈਸ਼ਨ ਸੀਜ਼ਨ ਚੱਲ ਰਿਹਾ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਕੈਂਪੇਨ ਚਲਾ ਰਹੀਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਮੁੱਦਾ ਛਾਇਆ ਹੋਇਆ ਹੈ ਜੋ ਫੇਕ ਨਿਊਜ਼ (Fake News) ਨਾਲ ਸਬੰਧਿਤ ਹੈ। ਫੇਕ ਨਿਊਜ਼ ਦੇ ਇਸ ਮਾਮਲੇ ਨੂੰ ਸੁਲਝਾਉਣ ਲਈ ਫੇਸਬੁੱਕ ਦੀ ਮਲਕੀਅਤ ਵਾਲੀ WhatsApp ਨੇ ਨਵੀਂ ਇਕ ਸੁਵਿਧਾ ਸ਼ੁਰੂ ਕੀਤੀ ਹੈ। ਇਸ ਫੀਚਰ ਦਾ ਨਾਂ TipLine ਹੈ।ਇੱਥੇ ਤੁਹਾਨੂੰ ਇਸ ਫੀਚਰ ਬਾਰੇ ਡਿਟੇਲਡ ਜਾਣਕਾਰੀ ਦਿੱਤੀ ਹੈ।

Tipline ਫੀਚਰ ਦੀਆਂ 8 ਵੱਡੀ ਗੱਲਾਂ

1. ਇਸ ਫੀਚਰ ਤਹਿਤ ਜੇ ਕਿਸੇ WhatsApp ਯੂਜ਼ਰ ਕੋਲ ਕੋਈ ਫੇਕ ਨਿਊਜ਼ ਆਉਂਦੀ ਹੈ ਤਾਂ ਉਸ ਅਫ਼ਵਾਹ ਦੀ ਜਾਣਕਾਰੀ ਸਬਮਿਟ ਕਰ ਸਕਦੇ ਹਨ।

2. ਇੰਡੀਅਨ ਮੀਡੀਆ ਸਕੀਲਿੰਗ ਸਟਾਰਟਅਪ PROTO ਨੇ ਫੀਚਰ ਨੂੰ ਬਣਾਇਆ ਹੈ, ਪਰ ਇਸ ਪ੍ਰੋਜੈਕਟ ਨੂੰ WhatsApp ਵੱਲ਼ੋਂ ਕਮਿਸ਼ਨ ਤੇ ਤਕਨੀਕੀ ਰੂਪ 'ਚ ਸਹਾਇਤਾ ਪ੍ਰਦਾਨ ਕੀਤੀ ਗਈ ਸੀ।

3. ਮੈਸੇਜ ਦੇ ਸਬਮਿਟ ਹੋਣ ਤੋਂ ਬਾਅਦ PROTO ਦਾ ਵੈਰੀਫਿਕੇਸ਼ਨ ਸੈਂਟਰ ਵੱਲੋਂ ਇਸ ਮੈਸੇਜ ਤੇ ਜਵਾਬ ਦਿੰਦਾ ਹੈ। ਇਸ ਤੋਂ ਬਾਅਦ ਯੂਜ਼ਰ ਨੂੰ ਦੱਸਿਆ ਕਿ ਸ਼ੇਅਰ ਕੀਤਾ ਗਿਆ ਮੈਸੇਜ ਵੈਰੀਫਾਇਡ ਹੈ ਜਾਂ ਨਹੀਂ।

4. ਇਸ ਰਿਪਲਾਈ 'ਚ ਯੂਜ਼ਰ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਮੈਸੇਜ ਸਹੀ ਹੈ ਜਾਂ ਫੇਕ ਹੈ।

5. ਯੂਜ਼ਰਜ਼ ਮੈਸੇਜ ਤੋਂ ਇਲਾਵਾ ਫੋਟੋ, ਵੀਡੀਓ ਆਦਿ ਵੀ ਭੇਜ ਸਕਦੇ ਹਨ ਜੋ ਉਨ੍ਹਾਂ ਨੂੰ ਰਿਸੀਵ ਹੋਇਆ ਹੈ।

6. ਇਸ ਜਾਣਕਾਰੀ ਨੂੰ ਅੰਗਰੇਜ਼ੀ, ਹਿੰਦੀ, ਤੇਲਗੂ, ਬੰਗਾਲੀ ਤੇ ਮਲਿਆਲਮ ਭਾਸ਼ਾ 'ਚ ਸ਼ੇਅਰ ਕੀਤਾ ਜਾ ਸਕਦਾ ਹੈ।

7. WhatsApp ਤੇ PROTO ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਅਦਾਰਿਆਂ ਤੋਂ ਭਾਰਤ 'ਚ ਫੈਲ ਰਹੀਆਂ ਅਫ਼ਵਾਹਾਂ ਨੂੰ ਸਬਮਿਟ ਕਰਨ ਲਈ ਕਹੇਗਾ।

8. ਇਸ ਫੀਚਰ ਨੂੰ ਮੈਕਸੀਕੋ ਤੇ ਫਰਾਂ 'ਚ ਚੋਣਾਂ ਦੌਰਾਨ ਇਸਤੇਮਾਲ ਕੀਤਾ ਗਿਆ ਸੀ।

WhatsApp Tipline ਫੀਚਰ ਦੀ ਡਿਟੇਲ :

ਭਾਰਤੀ WhatsApp ਯੂਜ਼ਰਜ਼ ਕਿਸੇ ਅਫ਼ਵਾਹ ਜਾਂ ਕਿਸੇ ਅਜਿਹੀ ਜਾਣਕਾਰੀ ਬਾਰੇ ਸਵਾਲ ਪੁੱਛ ਸਕਣਗੇ, ਜੋ ਉਨ੍ਹਾਂ ਮੁਤਾਬਿਕ ਸਹੀ ਨਾ ਲੱਗ ਰਹੀ ਹੋਵੇ। ਇਹ ਸਵਾਲ WhatsApp 'ਤੇ ਚੈੱਕਪੁਆਇੰਟ ਟਿਪਲਾਈਨ 'ਤੇ ਪੁੱਛੇ ਜਾ ਸਕਣਗੇ। ਇਸ ਨਾਲ ਯੂਜ਼ਰਜ਼ ਨੂੰ ਇਹ ਵੀ ਪਤਾ ਚੱਲ ਸਕੇਗਾ ਕਿ ਜੋ ਮੈਸੇਜ ਉਨ੍ਹਾਂ ਨੂੰ ਮਿਲਿਆ ਹੈ ਉਸ ਵਿਚ ਭਟਕਾਉਣ ਵਾਲੀ ਕੋਈ ਜਾਣਕਾਰੀ ਹੈ ਜਾਂ ਨਹੀਂ ਹੈ। WhatsApp ਯੂਜ਼ਰਸ ਆਪਣੇ ਸਵਾਲਾਂ ਨੂੰ +91-9643-000-888 'ਤੇ ਪੁੱਛ ਸਕਣਗੇ। ਇਹ ਚੈੱਕਪੁਆਇੰਟ ਟਿਪਲਾਈਨ ਦਾ WhatsApp ਅਕਾਊਂਟ ਨੰਬਰ ਹੈ। ਟਿਪਲਾਈਨ ਨੂੰ ਭਾਰਤ 'ਚ ਅਧਿਕਾਰਤ ਮੀਡੀਆ ਸਕੀਲਿੰਗ ਸਟਾਰਟਅਪ PROTO ਵੱਲੋਂ ਲਾਂਚ ਕੀਤਾ ਗਿਆ ਸੀ।

Posted By: Amita Verma