WhatsApp ਨੇ ਹਾਲ ਹੀ 'ਚ Multi device Feature ਪੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ 'ਚ ਯੂਜ਼ਰਜ਼ ਇਕ ਸਮੇਂ 'ਤੇ ਇਕ ਹੀ ਅਕਾਊਂਟ ਦੇ ਇਕ ਤੋਂ ਜ਼ਿਆਦਾ ਡਿਵਾਈਸੇਜ਼ 'ਤੇ Access ਕਰ ਸਕਣਗੇ। ਇਨ੍ਹਾਂ ਦਿਨਾਂ 'ਚ WhatsApp Groups 'ਚ ਕਾਫੀ ਜ਼ਿਆਦਾ ਚਰਚਾਵਾਂ ਹੁੰਦੀਆਂ ਹਨ ਤੇ ਇਨ੍ਹਾਂ ਗਰੁੱਪਾਂ ਨੂੰ ਲੈ ਕੇ ਹੀ ਅਪਡੇਟ ਲਾਉਣ ਦੀ ਤਿਆਰੀ ਕਰ ਲਈ ਹੈ। ਇਹ ਇਕ ਬੇਹਦ ਹੀ ਧਮਾਕੇਦਾਰ ਅਪਡੇਟ ਹੈ ਤੇ ਇਸ ਤੋਂ ਬਾਅਦ ਯੂਜ਼ਰਜ਼ ਨੂੰ ਅਣਚਾਹੇ ਗਰੁੱਪਾਂ ਨਾਲ ਹੋਣ ਵਾਲੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਅਣਚਾਹੇ ਗਰੁੱਪ ਤੇ ਉਨ੍ਹਾਂ 'ਚ ਆਉਣ ਵਾਲੇ ਮੈਸੇਜਜ਼ ਤੋਂ ਮੁਕਤੀ ਮਿਲੇਗੀ।

WABetainfo ਦੀ ਰਿਪੋਰਟ ਅਨੁਸਾਰ ਫੇਸਬੁੱਕ ਦੇ ਮਾਲਿਕਾਨਾ ਹੱਕ ਵਾਲੀ ਮੋਬਾਈਲ ਮੈਸੇਜਿੰਗ ਐਪ WhatsApp ਦੇ ਬੀਟਾ ਵਰਜਨ 'ਚ ਨਵਾਂ ਗਰੁੱਪ ਫੀਚਰ ਨਜ਼ਰ ਆਇਆ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਕਿਸੇ ਵੀ ਗਰੁੱਪ ਨੂੰ Indefinitely ਲਈ Mute ਕਰ ਸਕਣਗੇ। ਇਸ ਤੋਂ ਬਾਅਦ ਤੁਹਾਨੂੰ ਵਾਰ-ਵਾਰ ਆਉਣ ਵਾਲੇ ਨੋਟੀਫਿਕੇਸ਼ਨ ਤੋਂ ਰਾਹਤ ਮਿਲ ਜਾਵੇਗੀ ਤੇ ਇਹ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੇ।

ਹਾਲਾਂਕਿ ਫਿਲਹਾਲ ਇਹ ਫੀਚਰ ਡੇਵਲਪਮੈਂਟ ਦੀ ਪ੍ਰੋਸੈਸ ਤੋਂ ਗੁਜ਼ਰ ਰਿਹਾ ਹੈ ਤੇ ਇਸ ਨੂੰ ਆਮ ਯੂਜ਼ਰਜ਼ ਲਈ ਰੋਲ ਆਉਟ ਹੋਣ 'ਚ ਥੋੜਾ ਸਮਾਂ ਲੱਗ ਸਕਦਾ ਹੈ। ਇਹ WhatsApp Beta ਵਰਜਨ 2.20.197.3 ਅਪਡੇਟ ਨਾਲ ਹੈ।

ਦੱਸਣਯੋਗ ਹੈ ਕਿ ਫਿਲਹਾਲ ਕਿਸੇ ਵੀ ਗਰੁੱਪ ਨੂੰ Mute ਕਰਨ ਦੀ ਮਿਆਦ 1 ਸਾਲ ਹੈ ਉੱਥੇ ਹੀ ਰਿਪੋਰਟਜ਼ 'ਚ ਕਿਹਾ ਜਾ ਰਿਹਾ ਹੈ ਕਿ WhatsApp ਇਸ ਨੂੰ ਇਕ ਸਾਲ ਦੀ ਬਜਾਏ ਹਮੇਸ਼ਾ ਲਈ ਕਰਨਾ ਚਾਹੀਦਾ ਹੈ।

Posted By: Rajnish Kaur