ਨਈ ਦੁਨੀਆ, ਨਵੀਂ ਦਿੱਲੀ : Whatsapp Messenger Room: Facebook ਨੇ ਹਾਲ ਹੀ 'ਚ Messenger Rooms ਫ਼ੀਚਰ ਲਾਂਚ ਕੀਤਾ ਹੈ। ਮਕਸਦ ਹੈ Zoom ਤੇ Google Meet ਵਰਗੇ ਵੀਡੀਓ ਕਾਨਫਰੰਸਿੰਗ ਐਪਸ ਨੂੰ ਚੁਣੌਤੀ ਦੇਣਾ। Messenger Rooms ਫੀਚਰ ਸਾਰਿਆਂ ਲਈ ਉਪਲਬਧ ਹੈ ਤੇ ਜਲਦ ਹੀ WhatsApp ਜ਼ਰੀਏ ਇਸ ਦਾ ਇਸਤੇਮਾਲ ਕੀਤਾ ਜਾ ਸਕੇਗਾ। Facebook ਦੋਸਤਾਂ ਨੂੰ ਸਿੱਧੀ ਗਰੁੱਪ ਕਾਲ ਵੀ ਕੀਤੀ ਜਾ ਸਕਦੀ ਹੈ। ਕੁਝ ਬੀਟਾ ਯੂਜ਼ਰਜ਼ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ ਤੇ ਜਲਦ ਹੀ ਇਸ ਨੂੰ ਪੂਰੀ ਦੁਨੀਆ 'ਚ ਉਪਲਬਧ ਕਰਵਾਇਆ ਜਾਵੇਗਾ। ਫੇਸਬੁੱਕ ਅਨੁਸਾਰ ਇਸ ਦਾ ਸ਼ਾਰਟਕੱਟ Whatsapp ਤੇ insta 'ਚ ਵੀ ਯੂਜ਼ਰਜ਼ ਨੂੰ ਮਿਲੇਗਾ। ਜਲਦ ਹੀ Whatsapp 'ਤੇ ਇੱਕੋ ਵਾਰ 50 ਲੋਕ ਵੀਡੀਓ ਕਾਲਿੰਗ ਜ਼ਰੀਏ ਜੁੜ ਸਕਣਗੇ। WhatsApp ਵੀਡੀਓ ਕਾਲ ਦੀ ਤਰ੍ਹਾਂ Messenger Rooms ਦੀ ਵੀਡੀਓ ਚੈਟ end-to-end encrypted ਨਹੀਂ ਹੈ।

ਜਾਣੋ Messenger Rooms ਨੂੰ ਇਸਤੇਮਾਲ ਕਰਨ ਦਾ ਤਰੀਕਾ

WhatsApp 'ਤੇ ਮੈਸੰਜਰ ਰੂਮ ਸ਼ਾਰਟਕੱਟ ਅਸੈੱਸ ਕਰਨ ਦਾ ਤਰੀਕਾ ਐਂਡਰਾਇਡ, ਆਈਫੋਨ ਤੇ ਡੈਸਕਟਾਪ ਐਪ ਲਈ ਇੱਕੋ ਜਿਹਾ ਹੈ। Android 'ਚ ਰੂਮ ਲਿੰਕ ਬਣਾਉਣ ਤੇ ਸ਼ੇਅਰ ਕਰਨ ਲਈ ਇਹ ਹੈ ਪ੍ਰੋਸੈਸ...

WhatsApp > go to Calls tab > Create a room ਚੈੱਟ ਓਪਨ ਕਰਨ ਲਈ Attach > Room 'ਤੇ ਜਾਓ ਤਾਂ ਪੰਜ ਜਾਂ ਜ਼ਿਆਦਾ ਫਰੈਂਡਜ਼ ਨਾਲ ਗਰੁੱਪ ਚੈੱਟ ਓਪਨ ਕਰੋ ਤੇ Group call icon > Create a room 'ਤੇ ਕਲਿੱਕ ਕਰੋ। ‘Continue in Messenger’ ਆਪਸ਼ਨ 'ਤੇ ਕਲਿੱਕ ਕਰਨ 'ਤੇ ਯੂਜ਼ਰਜ਼ WhatsApp ਤੋਂ ਬਾਹਰ ਆ ਜਾਣਗੇ। ਇਸ ਤੋਂ ਬਾਅਦ ਓਪਨ ਲਿੰਕ 'ਚ ਆਪਣੇ ਰੂਮ ਦਾ ਨਾਂ ਟਾਈਪ ਕਰੋ ਤੇ WhatsApp 'ਤੇ ਲਿੰਕ ਸੈਂਡ ਕਰ ਕੇ ਯੂਜ਼ਰਜ਼ ਨੂੰ ਇਨਵਾਈਟ ਕਰੋ।

ਜਿਨ੍ਹਾਂ ਯੂਜ਼ਰਜ਼ ਨੂੰ ਲਿੰਕ ਮਿਲਿਆ ਹੈ, ਉਹ ਉਸ 'ਤੇ ਕਲਿੱਕ ਕਰ ਕੇ ਮੋਬਾਈਲ ਬ੍ਰਾਊਜ਼ਰ ਜਾਂ ਮੈਸੰਜਰ ਐਪ 'ਚ ਓਪਨ ਸ਼ਾਮਲ ਹੋ ਸਕਦੇ ਹਨ। ਇਸ ਲਈ ਯੂਜ਼ਰਜ਼ ਨੂੰ ਮੈਸੰਜਰ ਐਪ ਨੂੰ ਅਪਡੇਟ ਕਰਨਾ ਪਵੇਗਾ ਤੇ ਫੇਸਬੁੱਕ ਅਕਾਊਂਟ ਰਾਹੀਂ ਲੌਗਇਨ ਕਰਨਾ ਪੇਵਗਾ। iPhone ਲਈ ਵੀ Messenger Rooms ਕ੍ਰੀਏਟ ਕਰ ਕੇ ਸ਼ਾਮਲ ਹੋਣ ਦਾ ਤਰੀਕਾ ਇਹੀ ਹੈ।

WhatsApp Web ਤੇ WhatsApp Desktop ਐਪ ਲਈ Menu ਜਾਂ ਡ੍ਰਾਪ ਡਾਊਨ ਜਾਂ ਚੈਟ ਲਿਸਟ ਦੇ ਉੱਪਰ ਤਿੰਨ ਡਾਟਸ ਆਈਕਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ‘Create a room’ ਸਿਲੈਕਟ ਕਰੋ। ਇੱਥੇ ਯੂਜ਼ਰ ਗਰੁੱਪ ਚੈਟ ਦਰਜ ਕਰ ਸਕਦਾ ਹੈ। ਇਸ ਤੋਂ ਬਾਅਦ Attach > Room 'ਤੇ ਕਲਿੱਕ ਕਰੋ। ਯੂਜ਼ਰਜ਼ WhatsApp ਤੋਂ ਬਾਹਰ ਆ ਜਾਣਗੇ ਤੇ Messenger ਵੈੱਬਸਾਈਟ 'ਤੇ ਵੀਡੀਓ ਕਾਲਿੰਗ ਦੀ ਸੁਵਿਧਾ ਨਜ਼ਰ ਆਵੇਗੀ।

Posted By: Sarabjeet Kaur