ਜੇਐੱਨਐੱਨ, ਨਵੀਂ ਦਿੱਲੀ : ਵ੍ਹਟਸਐਪ ਆਪਣੇ ਯੂਜ਼ਰਜ਼ ਦੀ ਚੈਟਿੰਗ ਨੂੰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਅਪਡੇਟ ਲਿਆਉਂਦਾ ਰਹਿੰਦਾ ਹੈ। ਅਜਿਹੇ 'ਚ ਫੇਸਬੁੱਕ ਦਾ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਹੁਣ ਨਵਾਂ ਅਪਡੇਟ ਦੇਣ ਜਾ ਰਿਹਾ ਹੈ, ਜਿਸ ਦਾ ਵ੍ਹਟਸਐਪ 'ਤੇ ਪਹਿਲਾਂ ਦੇ ਮੁਕਾਬਲੇ ਮੈਸੇਜ ਕਰਨਾ ਕਾਫ਼ੀ ਮਜ਼ੇਦਾਰ ਹੋਣ ਵਾਲਾ ਹੈ। ਦਰਅਸਲ ਵ੍ਹਟਸਐਪ ਆਪਣੇ ਯੂਜ਼ਰਜ਼ ਲਈ 138 ਨਵੇਂ ਈਮੋਜੀ ਨੂੰ ਜਲਦ ਰੋਲਆਊਟ ਕਰਨ ਵਾਲਾ ਹੈ, ਜੋ ਚੈਟਿੰਗ ਨੂੰ ਕਾਫ਼ੀ ਮਜ਼ੇਦਾਰ ਬਣਾਉਣਗੇ। ਇਨ੍ਹਾਂ ਨਵੇਂ ਈਮੋਜੀ ਦੇ ਤੌਰ 'ਤੇ ਯੂਜ਼ਰਜ਼ ਨੂੰ ਸ਼ੈਫ, ਕਿਸਾਨ, ਪੇਂਟਰ, ਐਕਸਟ੍ਰਾਨਾਟ ਜਿਹੇ ਸਿੰਬਲ ਮਿਲਣਗੇ। ਇਸ ਤੋਂ ਇਲਾਵਾ ਰੇਸੀਅਲ ਤੇ ਵ੍ਹੀਲ ਚੇਅਰ ਦੇ ਸਿੰਬਲ ਮਿਲਣਗੇ।

ਵ੍ਹਟਸਐਪ ਅਪਡੇਟਸ ਨੂੰ ਮਾਨੀਟਰ ਕਰਨ ਵਾਲੀ ਵੈੱਬਸਾਈਟ WABetaInfo ਅਨੁਸਾਰ ਜੇ ਤੁਸੀਂ Android Beta ਯੂਜ਼ਰ ਹੋ ਤਾਂ ਤੁਹਾਨੂੰ ਇਹ ਅਪਡੇਟ ਨਹੀਂ ਮਿਲਣਗੇ। ਇਸ ਲਈ ਤੁਹਾਨੂੰ ਆਪਣੇ ਐਪ ਨੂੰ ਅਪਡੇਟ ਕਰਨਾ ਹੋਵੇਗਾ, ਉਥੇ ਹੀ ਜੋ Android Beta ਯੂਜ਼ਰ ਹਨ, ਉਨ੍ਹਾਂ ਨੂੰ ਇਸ ਅਪਡੇਟ ਲਈ ਅਜੇ ਇੰਤਜ਼ਾਰ ਕਰਨਾ ਹੋਵੇਗਾ। WABetaInfo ਦੀ ਹਾਲੀਆ ਰਿਪੋਰਟ ਅਨੁਸਾਰ ਵ੍ਹਟਸਐਪ ਵੱਲੋਂ ਡਿਸਅਪੇਰਿੰਗ ਮੈਸੇਜ ਫੀਚਰ ਨੂੰ ਵੀ ਜਲਦ ਲਾਂਚ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਭੇਜੇ ਗਏ ਜਾਂ ਰਿਸੀਵ ਕੀਤੇ ਗਏ ਮੈਸੇਜ ਨੂੰ ਇਕ ਸੈੱਟ ਕੀਤੀ ਗਈ ਟਾਈਮ ਲਿਮਟ ਤੋਂ ਬਾਅਦ ਡਿਲੀਟ ਕਰ ਦੇਵੇਗਾ।


Posted By: Harjinder Sodhi