ਨਵੀਂ ਦਿੱਲੀ, ਟੈਕ ਡੈਸਕ : WhatsApp ਵਿਚ ਇਕ ਨਵਾਂ Joinable Group Calls ਫੀਚਰ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ ਵ੍ਹਟਸਐਪ ਯੂਜ਼ਰਸ ਨੂੰ ਗਰੁੱਪ ਕਾਲਿੰਗ ਦੇ ਦੌਰਾਨ ਕਾਫ਼ੀ ਸਹੂਲਤ ਮਿਲਣ ਜਾ ਰਹੀ ਹੈ। ਭਾਵ ਉਪਭੋਗਤਾਵਾਂ ਨੂੰ ਸ਼ੁਰੂਆਤ ਵਿਚ Group ਵੌਇਸ ਅਤੇ ਵੀਡੀਓ ਕਾਲਾਂ ਨੂੰ ਸ਼ੁਰੂ ਵਿਚ ਹੀ ਜੁਆਈਨ ਕਰਨਾ ਜ਼ਰੂਰੀ ਨਹੀਂ ਹੋਵੇਗਾ। ਜੇ ਤੁਸੀਂ ਕਿਸੇ ਕੰਮ ਵਿਚ ਰੁੱਝੇ ਹੋ ਅਤੇ ਵਿਚਾਲੇ Group ਕਾਲਿੰਗ ਨਾਲ ਜੁਡ਼ਨਾ ਚਾਹੁੰਦੇ ਹੋਂ ਤਾਂ ਤੁਸੀਂ ਅੱਧ ਵਿਚਕਾਰ ਵੀ ਜੁੜ ਸਕੋਗੇ। ਇਸ ਦੇ ਲਈ ਵ੍ਹਟਸਐਪ ਦੁਆਰਾ ਨਵਾਂ ਕਾਲ ਬਟਨ ਦਿੱਤਾ ਗਿਆ ਹੈ। ਵ੍ਹਟਸਐਪ ਦੇ ਨਵੇਂ ਫੀਚਰ ਵਿਚ, ਇਕ ਨਵਾਂ ਕਾਲ ਇਨਫਾਰਮੇਸ਼ਨ ਦਾ ਬਟਨ ਮਿਲੇਗਾ, ਜਿਸ ਨਾਲ ਇਕ Group ਕਾਲ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਯੂਜ਼ਰ ਇਹ ਜਾਣ ਸਕਣਗੇ ਕਿ Group ਕਾਲ ਵਿਚ ਕੌਣ-ਕੌਣ ਸ਼ਾਮਲ ਹੈ ਤੇ ਇਸਦੇ ਨਾਲ ਹੀ, ਕਿਸ ਕਿਸ ਨੂੰ Group Invite ਭੇਜਿਆ ਹੈ। ਵ੍ਹਟਸਐਪ ਦੀ ਮਾਲਕ ਕੰਪਨੀ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੋਂ ਵ੍ਹਟਸਐਪ ਦੇ ਨਵੇਣ ਫੀਚਰ ਦੀ ਘੋਸ਼ਣਾ ਕੀਤੀ ਹੈ।

ਕੀ ਹੋਵੇਗਾ ਫਾਇਦਾ

WhatsApp joinable Group call ਫੀਚਰ ਦੇ ਆਉਣ ਨਾਲ, ਸ਼ੁਰੂਆਤ ਵਿਚ Group ਕਾਲ ਵਿਚ ਸ਼ਾਮਲ ਹੋਣਾ ਜ਼ਰੂਰੀ ਨਹੀਂ ਹੋਵੇਗਾ। ਨਵੇਂ ਅਪਡੇਟ ਤੋਂ ਬਾਅਦ, ਜੇ ਯੂਜ਼ਰ ਨੇ ਗਰੁੱਪ ਕਾਲ ਨੂੰ ਮਿਸ ਕਰ ਦਿੱਤਾ ਹੈ, ਤਾਂ ਉਸਨੂੰ Group ਕਾਲ ਕਰਨ ਵਾਲੇ ਨੂੰ ਦੁਬਾਰਾ ਕਨੈਕਟ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਤਕ ਜੇ ਯੂਜ਼ਰ ਨੇ Group Call ਨੋਟੀਫਿਕੇਸ਼ਨ ਮਿਸ ਕਰ ਦਿੰਦਾ ਹੈ ਤਾਂ ਤੁਹਾਨੂੰ ਮੁਡ਼ ਕਾਲ ਨਾਲ ਜੁਡ਼ਨ ਲਈ ਕਾਲਰ ਨੂੰ ਮੈਸੇਜ ਕਰ ਕੇ ਦੁਬਾਰਾ ਤੋਂ ਕਨੈਕਟ ਕਰਨ ਲਈ ਕਹਿਣਾ ਪੈਂਦਾ ਸੀ, ਜੋ ਕਿ ਇਕ ਅਸੁਵਿਧਾ ਸੀ। ਅਜਿਹੇ ਵਿਚ ਤੁਸੀਂ ਕਈ ਵਾਰ Group ਮੈਸੇਜ ਨੂੰ ਮਿਸ ਕਰ ਦਿੰਦੇ ਸੀ।

ਆਪਣੇ ਅਨੁਸਾਰ Group Call ਵਿਚ ਸ਼ਾਮਲ ਹੋਣ ਦੇ ਹੋਵੋਗੇ ਯੋਗ

WhatsApp joinable Group call ਫਿਲਹਾਲ ਐਂਡਰਾਇਡ ਲਈ ਲਾਂਚ ਕੀਤਾ ਗਿਆ ਹੈ। ਨਾਲ ਹੀ, ਕੰਪਨੀ ਨੇ ਇਸ ਨੂੰ ਜਲਦੀ ਹੀ ਆਈਓਐਸ ਅਧਾਰਤ ਡਿਵਾਈਸਾਂ ਲਈ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਵ੍ਹਟਸਐਪ ਦੇ ਨਵੇਂ ਅਪਡੇਟ ਤੋਂ ਬਾਅਦ, ਯੂਜ਼ਰ ਇਹ ਫੈਸਲਾ ਕਰਨ ਦੇ ਯੋਗ ਹੋਣਗੇ ਕਿ ਉਨ੍ਹਾਂ ਨੇ ਕਿਸ ਸਮੇਂ Group Call ਕਨੈਕਟ ਕਰਨੀ ਹੈ। ਯੂਜ਼ਰ ਨੂੰ ਕਾਲ ਛੱਡਣ ਅਤੇ ਕਾਲ ਨਾਲ ਦੁਬਾਰਾ ਜੁੜਨ ਲਈ ਦੋ ਵਿਕਲਪ ਦਿੱਤੇ ਜਾਣਗੇ। ਜਦੋਂ ਯੂਜ਼ਰ ਨੂੰ ਇਕ Group Call ਲਈ ਇਨਵਾਈਟ ਕੀਤਾ ਜਾਵੇਗਾ ਤਾਂ ਉਨ੍ਹਾਂ ਨੂੰ ਇਕ ਨਵਾਂ ਨੋਟੀਫਿਕੇਸ਼ਨ ਲੇਆਉਟ ਮਿਲੇਗਾ।

Posted By: Ramandeep Kaur