ਜੇਐੱਨਐੱਨ, ਨਵੀਂ ਦਿੱਲੀ : WhatsApp ਸਬੰਧੀ ਹੁਣ ਇਕ ਹੋਰ ਪਰੇਸ਼ਾਨੀ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਕਸ਼ਮੀਰ 'ਚ ਇੰਟਰਨੈੱਟ ਸ਼ਟਟਾਊਨ ਕਾਰਨ ਇੱਥੋਂ ਦੇ ਕਈ ਯੂਜ਼ਰਜ਼ ਆਪਣੇ ਆਪ ਹੀ WhatsApp ਗਰੁੱਪਸ ਤੋਂ ਐਗਜ਼ਿਟ ਹੋ ਰਹੇ ਹਨ। ਉੱਥੇ ਹੀ ਕਈ ਲੋਕਾਂ ਦੇ WhatsApp ਅਕਾਊਂਟ ਡਿਲੀਟ ਹੋ ਰਹੇ ਹਨ। ਇਸ ਸਬੰਧੀ ਕਸ਼ਮੀਰੀ ਯੂਜ਼ਰਜ਼ ਨੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਯੂਜ਼ਰਜ਼ ਇਸ ਪਰੇਸ਼ਾਨੀ ਸਬੰਧੀ ਲਗਾਤਾਰ ਟਵੀਟ ਕਰ ਕੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ ਜਦਕਿ ਇਹ ਸਾਰੇ WhatsApp ਦੀ ਪਾਲਿਸੀ ਤਹਿਤ ਹੋ ਰਿਹਾ ਹੈ।

ਕੀ ਹੈ WhatsApp ਦੀ ਪਾਲਿਸੀ : WhatsApp ਪਾਲਿਸੀ ਮੁਤਾਬਿਕ, ਜੇਕਰ ਕਿਸੇ ਵੀ ਯੂਜ਼ਰ ਦਾ ਅਕਾਊਂਟ 120 ਦਿਨਾਂ ਤਕ ਇਨੈਕਟਿਵ ਯਾਨੀ ਬਿਨਾਂ ਇਸਤੇਮਾਲ ਕੀਤੇ ਰਹਿੰਦਾ ਹੈ ਤਾਂ ਉਹ ਆਪਣੇ-ਆਪ ਹੀ ਬੰਦ ਹੋ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ 4 ਮਹੀਨੇ ਪਹਿਲਾਂ ਇੰਟਰਨੈੱਟ ਸ਼ਟਡਾਊਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇੱਥੋਂ ਦੇ ਯੂਜ਼ਰਜ਼ ਦੇ ਅਕਾਊਂਟ ਬੰਦ ਹਾਲਤ 'ਚ ਸਨ। ਅਜਿਹੇ ਵਿਚ 120 ਦਿਨ ਲਗਾਤਾਰ ਅਕਾਊਂਟ ਐਕਸੈੱਸ ਨਾ ਹੋਣ ਕਾਰਨ ਅਕਾਊਂਟ ਬੰਦ ਕਰ ਦਿੱਤੇ ਗਏ।

WhatsApp ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਜੇਕਰ 120 ਦਿਨ ਤਕ WhatsApp ਅਕਾਊਂਟ 'ਤੇ ਕੋਈ ਐਕਟੀਵਿਟੀ ਨਹੀਂ ਕੀਤੀ ਜਾਂਦੀ ਹੈ ਤਾਂ ਅਕਾਊਂਟ ਖ਼ੁਦ-ਬ-ਖ਼ੁਦ ਐਕਸਪਾਇਰ ਹੋ ਜਾਂਦੇ ਹਨ। ਆਸਾ ਸਿਕਊਰਟੀ ਤੇ ਲਿਮਟ ਡੇਟਾ ਰਿਟੈਂਸ਼ਨ ਬਣਾਈ ਰੱਖਣ ਲਈ ਕੀਤਾ ਗਿਆ ਹੈ। ਇਸ ਹਾਲਤ 'ਚ ਯੂਜ਼ਰ WhatsApp ਗਰੁੱਪ ਤੋਂ ਵੀ ਐਗਜ਼ਿਟ ਹੋ ਜਾਂਦੇ ਹਨ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਲਿਸੀ ਸਿਰਫ਼ ਜੰਮੂ-ਕਸ਼ਮੀਰ ਲਈ ਹੀ ਨਹੀਂ ਬਲਕਿ ਸਾਰੇ ਯੂਜ਼ਰਜ਼ ਲਈ ਹੈ।

ਟਵਿੱਟਰ 'ਤੇ ਸ਼ੇਅਰ ਹੋ ਰਹੇ ਸਕ੍ਰੀਨਸ਼ਾਟਸ

ਟਵਿੱਟਰ ਯੂਜ਼ਰਜ਼ ਤੇ ਰਿਸਰਚਰ ਖ਼ਾਲਿਦ ਸ਼ਾਹ ਨੇ ਟਵੀਟ ਕਰ ਕੇ ਕਿਹਾ ਹੈ ਕਿ 4 ਮਹੀਨੇ ਤਕ ਇਨੈਕਟੀਵਿਟੀ ਲਈ ਕਸ਼ਮੀਰ 'ਚ ਯੂਜ਼ਰਜ਼ ਦੇ WhatsApp ਅਕਾਊਂਟ ਡਿਲੀਟ ਹੋ ਰਹੇ ਹਨ। ਦੇਖੋ ਟਵੀਟ :

ਇਕ ਯੂਜ਼ਰ ਨੇ ਗਰੁੱਪ ਦੀ ਫੋਟੋ ਸ਼ੇਅਰ ਕੀਤੀ ਹੈ। ਯੂਜ਼ਰ ਨੇ ਟਵੀਟ 'ਚ ਕਿਹਾ ਹੈ ਕਿ 4 ਮਹੀਨਿਆਂ ਦੇ ਕਮਿਊਨਿਕੇਸ਼ਨ ਬਲੈਕਆਊਟ ਤੋਂ ਬਾਅਦ WhatsApp ਨੇ ਕਸ਼ਮੀਰੀਆਂ ਦੇ ਅਕਾਊਂਟ ਡਿਲੀਟ ਕਰ ਦਿੱਤੇ ਹਨ। ਦੇਖੋ ਟਵੀਟ :

ਹੋਰ ਟਵੀਟ :

Posted By: Seema Anand