ਨਈ ਦੁਨੀਆ, ਨਵੀਂ ਦਿੱਲੀ : WhatsApp ਦੇਸ਼ 'ਚ ਜਾਰੀ Lockdown ਦੌਰਾਨ ਇਕ ਤੋਂ ਵਧ ਕੇ ਇਕ ਫੀਚਰ ਲਿਆ ਰਿਹਾ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਆਪਣੇ ਯੂਜ਼ਰਜ਼ ਨੂੰ ਕਈ ਨਵੇਂ ਫੀਚਰ ਦਿੱਤੇ ਹਨ ਜਿਨ੍ਹਾਂ ਵਿਚ ਵੀਡੀਓ ਕਾਲਿੰਗ ਫੀਚਰ ਅਪਡੇਟ ਕਰਨਾ ਵੀ ਸ਼ਾਮਲ ਹੈ।ਇਸੇ ਲਡ਼ੀ 'ਚ ਹੁਣ ਕੰਪਨੀ Link Device ਫੀਚਰ ਪੇਸ਼ ਕਰਨ ਜਾ ਰਹੀ ਹੈ। ਖਾਸੀਅਤ ਇਹ ਹੈ ਕਿ ਇਸ ਦੀ ਮਦਦ ਨਾਲ ਤੁਸੀਂ ਆਪੋ-ਆਪਣੇ ਵ੍ਹਟਸਐਪ ਅਕਾਊਂਟ ਨੂੰ ਇਕ ਤੋਂ ਜ਼ਿਆਦਾ ਅਕਾਊਂਟਸ ਨਾਲ ਲਿੰਕ ਕਰ ਸਕੋਗੇ। ਇਹ ਫੀਚਰ ਪਿਛਲੇ ਕੁਝ ਸਮੇਂ ਤੋਂ ਟੈਸਟਿੰਗ 'ਚ ਹੈ।

WABetainfo ਦੀ ਰਿਪੋਰਟ 'ਚ ਇਸ ਫੀਚਰ ਸਬੰਧੀ ਦਾਅਵਾ ਕੀਤਾ ਗਿਆ ਹੈ। ਇਸ ਦੇ ਅਨੁਸਾਰ WhatsApp Linked Device ਫੀਚਰ ਟੈਸਟ ਕਰ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵ੍ਹਟਸਐਪ ਦੇ ਲੇਟੈਸਟ ਬੀਟਾ ਲਿਕੰਡ ਡਿਵਾਈਸ 'ਚ ਸਕ੍ਰੀਨ ਨਜ਼ਰ ਆਉਂਦੀ ਹੈ ਜੋ WhatsApp ਦੇ ਐਂਡਰਾਇਡ ਲਈ ਅਗਲੇ ਅਪਡੇਟ 2.20.143 'ਚ ਨਜ਼ਰ ਆਵੇਗੀ।

ਖ਼ਬਰਾਂ ਅਨੁਸਾਰ ਜਿਹਡ਼ਾ ਫੀਚਰ ਸਾਹਮਣੇ ਆਇਆ ਹੈ ਉਸ ਵਿਚੋਂ ਇਕ Link Device ਲਿਖਿਆ ਹਰੇ ਰੰਗ ਦਾ ਬਟਨ ਨਜ਼ਰ ਆਵੇਗਾ ਜਿਸ 'ਤੇ ਕਲਿੱਕ ਕਰਦੇ ਹੋਏ ਯੂਜ਼ਰ ਵੱਖੋ-ਵੱਖ ਅਕਾਊਂਟਸ ਨੂੰ ਲਿੰਕ ਕਰ ਸਕਣਗੇ। ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਨਵਾਂ ਤੇ ਸ਼ਾਨਦਾਰ ਫੀਚਰ ਕਦੋਂ ਆਵੇਗਾ।

ਦੱਸ ਦੇਈਏ ਕਿ ਲੰਬੇ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ WhatsApp ਅਜਿਹਾ ਫੀਚਰ ਲਿਆਉਣ ਵਾਲਾ ਹੈ ਜਿਸ ਦੀ ਮਦਦ ਨਾਲ ਲੋਕਾਂ ਨੂੰ ਇੱਕੋ ਸਮੇਂ ਇਕ ਤੋਂ ਜ਼ਿਆਦਾ ਡਿਵਾਈਸਿਜ਼ 'ਤੇ WhatsApp ਚਲਾਉਣ ਦੀ ਸਹੂਲਤ ਮਿਲੇਗੀ।ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਇਕ ਵਾਰ 'ਚ ਅਲੱਗ-ਅਲੱਗ ਡਿਵਾਈਸਿਜ਼ 'ਤੇ ਆਪਣੇ ਵ੍ਹਟਸਐਪ ਅਕਾਊਂਟ ਅਸੈੱਸ ਕਰ ਸਕਣਗੇ।

ਇਸ ਤੋਂ ਪਹਿਲਾਂ ਕੰਪਨੀ ਨੇ ਗਰੁੱਪ ਵੀਡੀਓ ਕਾਲ ਫੀਚਰ ਅਪਗ੍ਰੇਡ ਕੀਤਾ ਸੀ ਤੇ ਇਕ ਵਾਰ 'ਚ 8 ਲੋਕਾਂ ਨੂੰ ਵੀਡੀਓ ਜਾਂ ਆਡੀਓ ਕਾਲ ਕਰਨ ਦੀ ਸਹੂਲਤ ਦਿੱਤੀ ਸੀ। ਇਸ ਫੀਚਰ ਨੂੰ ਲਾਕਡਾਊਨ 'ਚ ਵਧਦੇ ਵੀਡੀਓ ਕਾਨਫਰੰਸਿੰਗ ਐਪਸ ਦੀ ਮੰਗ ਵਧਣ ਕਾਰਨ ਕੰਪਨੀ ਨੇ ਪੇਸ਼ ਕੀਤਾ ਸੀ। ਇਸ ਦੇ ਆਉਣ ਤੋਂ ਬਾਅਦ ਵੀਡੀਓ ਤੇ ਆਡੀਓ ਕਾਲ ਕਰਨ 'ਚ ਸਹੂਲਤ ਹੋਣ ਲੱਗੀ ਹੈ।

Posted By: Tejinder Thind