ਨਵੀਂ ਦਿੱਲੀ: Whatsapp ਦੇ ਭਾਰਤ ਤੋਂ ਚਲੇ ਜਾਣ ਦੀ ਖ਼ਬਰ ਪੜ੍ਹ ਕੇ ਜੇਕਰ ਤੁਸੀਂ ਨਿਰਾਸ਼ ਹੋ ਗਏ ਹੋ ਤਾਂ ਤੁਹਾਨੂੰ ਦੱਸ ਦਈਏ ਫਿਲਹਾਲ ਅਜਿਹਾ ਕੁਝ ਨਹੀਂ ਹੋਣ ਜਾਣ ਰਿਹਾ। ਹਾਲਾਂਕਿ ਸਰਕਾਰ ਦੀਆਂ ਮੰਗਾਂ ਨੂੰ ਲੈ ਕੇ Whatsapp ਥੋੜਾਂ ਚਿੰਤਤ ਜ਼ਰੂਰ ਹੈ। ਫਿਲਹਾਲ Whatsapp ਭਾਰਤ ਤੋਂ ਨਹੀਂ ਜਾ ਰਿਹਾ। ਜੇਕਰ ਅਜਿਹੀ ਸਥਿਤੀ ਅੱਗੇ ਵੀ ਰਹੀ ਤਾਂ ਹੋ ਸਕਦਾ ਹੈ ਕਿ Whatsapp ਭਾਰਤ ਛੱਡਣ ਦਾ ਫ਼ੈਸਲਾ ਲੈ ਲਵੇ। ਪਰ ਅਜਿਹਾ ਕਰਨਾ ਕੰਪਨੀ ਲਈ ਬਹੁਤ ਵੱਡਾ ਕਦਮ ਹੋਵੇਗਾ ਅਤੇ ਕੰਪਨੀ ਨੂੰ ਇਸ ਦੇ ਨੁਕਸਾਨ ਤੋਂ ਵੀ ਗੁਜ਼ਰਨਾ ਪਵੇਗਾ।

Whatsapp ਦੇ ਹੈੱਡ ਆਫ਼ ਕਮਿਊਨੀਕੇਸ਼ਨਸ Carl Woog ਨੇ IANS ਨੂੰ ਬਿਆਨ ਦਿੱਤਾ ਹੈ ਕਿ, 'ਭਾਰਤ ਸਰਕਾਰ ਦੀ ਐਂਡ-ਟੂ-ਐਂਡ ਏਨਕ੍ਰਿਪਸ਼ਨ ਦੀ ਮੰਗ ਦੁਨੀਆ 'ਚ ਵੱਟਸਐਪ ਦਾ ਇਸਤੇਮਾਲ ਕਰ ਰਹੇ ਯੂਜ਼ਰਜ਼ ਦੇ ਹਿੱਤ 'ਚ ਨਹੀਂ ਹੈ। ਇਸ ਨਾਲ ਯੂਜ਼ਰਜ਼ ਦੀ ਨਿੱਜਤਾ ਭੰਗ ਹੋਵੇਗੀ। ਨਾਲ ਹੀ ਇਸ ਤਰ੍ਹਾਂ ਦੇ ਨਿਯਮ ਨੂੰ ਲਿਆਉਣ ਲਈ ਕੰਪਨੀ ਨੂੰ ਪੂਰੇ ਪ੍ਰੋਡਕਟ ਦਾ ਦੁਬਾਰਾ ਨਿਰਮਾਣ ਕਰਨਾ ਪਵੇਗਾ। ਇਸ ਬਾਰੇ 'ਚ ਗੱਲਬਾਤ ਕਰਨ ਦੇ ਲਈ ਪ੍ਰਕਿਰਿਆ ਜਾਰੀ ਹੈ।'

ਇਸ ਬਿਆਨ ਦੇ ਇਹ ਮਤਲਬ ਤਾਂ ਨਹੀਂ ਕਿ ਵੱਟਸਐਪ ਭਾਰਤ ਤੋਂ ਜਾਣ ਵਾਲਾ ਹੈ। ਪਰ ਵੱਟਸਐਪ ਅਤੇ ਭਾਰਤ ਸਰਕਾਰ 'ਚ ਸਬੰਧ ਕੁਝ ਖ਼ਾਸ ਚੰਗੇ ਨਹੀਂ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੱਟਸਐਪ ਦਾ ਪੂਰਾ ਮਾਡਲ ਐਂਡ-ਟੂ-ਐਂਡ ਏਨਕ੍ਰਿਪਸ਼ਨ 'ਤੇ ਅਧਾਰਿਤ ਹੈ। ਇਸ ਨੂੰ ਹਟਾ ਦੇਣ ਨਾਲ ਭਾਰਤ 'ਚ ਵੱਟਸਐਪ ਦੀ ਹਰਮਨ ਪਿਆਰਤਾ ਕਾਇਮ ਰਹੇਗੀ, ਇਹ ਕਹਿ ਸਕਣਾ ਮੁਸ਼ਕਿਲ ਹੈ। ਵੱਟਸਐਪ ਦੇ ਭਾਰਤ 'ਚ 200 ਮਿਲੀਅਨ ਯੂਜ਼ਰਜ਼ ਹਨ ਇਸ ਲਈ ਇੰਨਾ ਵੱਡਾ ਬਾਜ਼ਾਰ ਛੱਡਣਾ ਵੀ ਕੰਪਨੀ ਦੇ ਹਿੱਤਾਂ ਦੇ ਖ਼ਿਲਾਫ਼ ਹੋਵੇਗਾ। ਵੱਟਸਐਪ ਅਤੇ ਸਰਕਾਰ 'ਚ ਪਰੇਸ਼ਾਨੀ ਦਾ ਕਾਰਨ ਇਸ ਐਪ 'ਤੇ ਤੇਜ਼ੀ ਨਾਲ ਫੈਲ ਰਹੇ ਫੈਕ ਯੂਜ਼ਰਜ਼ ਹਨ ਜਿਸ ਨੂੰ ਵੱਟਸਐਪ ਦੇ ਪ੍ਰਾਇਵਸੀ ਮੌਡਲ ਦੇ ਨਾਲ ਰੋਕਣਾ ਸਰਕਾਰ ਲਈ ਮੁਸ਼ਕਿਲ ਹੋ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਵੱਟਸਐਪ ਅਪਣੇ ਯੂਜ਼ਰਜ਼ ਦੀ ਜਾਣਕਾਰੀ ਪਬਲਿਕ ਜਾਂ ਸ਼ੇਅਰ ਨਹੀਂ ਕਰਦਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਹ ਯੂਜ਼ਰਜ਼ ਦੇ ਮੈਸੇਜ ਨਹੀਂ ਪੜ੍ਹਦਾ ਚਾਹੁੰਦੀ ਪਰ ਇਕ ਅਜਿਹਾ ਫੀਚਰ ਚਹੁੰਦੀ ਹੈ ਜਿਸ ਨਾਲ ਕਾਨੂੰਨ ਏਜੰਸੀ ਵੱਟਸਐਪ ਮੈਸੇਜ ਦੇ ਅਸਲ ਸੈਨਡਰ ਤਕ ਪਹੁੰਚ ਸਕੇ ਜਾਂ ਉਸ ਨੂੰ ਟ੍ਰੇਸ ਕਰ ਸਕੇ। ਪਰ ਵੱਟਸਐਪ ਦਾ ਕਹਿਣਾ ਹੈ ਕਿ ਉਸ ਨਾਲ ਐਂਡ-ਟੂ-ਐਂਡ ਡਿਸਕ੍ਰਿਪਸ਼ਨ 'ਤੇ ਅਸਰ ਪਵੇਗਾ। ਹੁਣ ਇਹ ਦੇਖਣਾ ਇਹ ਹੈ ਕਿ ਵੱਟਸਐਪ ਅਤੇ ਸਰਕਾਰ ਦੀ ਇਹ ਤਕਰਾਰ ਕਿਸ ਸਿੱਟੇ 'ਤੇ ਪਹੁੰਚਦੀ ਹੈ।

Posted By: Susheel Khanna