ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਐਪ WhatsApp ਵਲੋਂ ਫੈਲਾਈ ਜਾ ਰਹੀ ਫੇਕ ਨਿਊਜ਼ ਨੂੰ ਲੈ ਕੇ ਕੰਪਨੀ ਨੇ ਕਈ ਸਖ਼ਤ ਕਦਮ ਚੁੱਕੇ ਹਨ। ਇਸੇ ਪੜਾਅ 'ਚ WhatsApp ਨੇ ਇਕ ਨਵਾਂ ਮਸ਼ੀਨ ਲਰਨਿੰਗ ਸਿਸਟਮ ਬਣਾਇਆ ਹੈ। ਇਸ ਸਿਸਟਮ ਦੇ ਜ਼ਰੀਏ ਉਨ੍ਹਾਂ ਅਕਾਊਂਟਸ ਦੀ ਪੱਛਾਣ ਕੀਤੀ ਜਾਂਦੀ ਹੈ ਜੋ ਇਕੱਠੇ ਕਈ ਲੋਕਾਂ ਨੰ ਮੈਸੇਜ ਕਰਦੇ ਹਨ। ਇਸ ਨੂੰ ਬਲਕ ਮੈਸੇਜਿੰਗ ਵੀ ਕਿਹਾ ਜਾਂਦਾ ਹੈ। ਇਸ ਲਰਨਿੰਗ ਸਿਸਟਮ ਦੇ ਜ਼ਰੀਏ WhatsApp ਫੇਕ ਕੰਟੈਂਟ ਸ਼ੇਅਰਿੰਗ 'ਤੇ ਰੋਕ ਲਗਾਉਣੀ ਚਾਹੁੰਦੀ ਹੈ।


WhatsApp ਨੇ ਕਿਹਾ ਹੈ ਕਿ ਉਸ ਦੇ ਪਲੇਟਫਾਰਮ ਦਾ ਇਸਤੇਮਾਲ ਕੁਝ ਲੋਕ ਗਲਤ ਖਬਰਾਂ ਫੈਲਾਉਣ ਲਈ ਕਰ ਰਹੇ ਹਨ। ਸਿਰਫ਼ ਫੇਕ ਨਿਊਜ਼ ਹੀ ਨਹੀਂ, ਬਲਕਿ ਕੁਝ ਅਜਿਹੇ ਲਿੰਕਸ ਵੀ ਯੂਜ਼ਰਸ ਨੂੰ ਭੇਜੇ ਜਾਂਦੇ ਹਨ ਜਿਨ੍ਹਾਂ ਦੇ ਜ਼ਰੀਏ ਦੂਜਿਆਂ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ। WhatsApp ਨੇ ਕਿਹਾ ਕਿ ਇਸ ਤਰ੍ਹਾਂ ਦੇ ਬਲਕ ਮੈਸੇਜ ਜਾਂ ਆਟੋਮੈਟਿਕ ਮੈਸੇਜ ਕਰਨਾ ਕੰਪਨੀ ਦੇ ਨਿਯਮ ਅਤੇ ਸ਼ਰਤਾਂ ਦੇ ਖਿਲਾਫ਼ ਹੈ। ਕੰਪਨੀ ਅਜਿਹੇ ਮਾਮਲਿਆਂ ਨੂੰ ਰੋਕਣਾ ਚਾਹੁੰਦੀ ਹੈ। WhatsApp ਨੇ ਦਾਅਵਾ ਕੀਤਾ ਹੈ ਕਿ ਮਸ਼ੀਨ ਲਰਨਿੰਗ ਸਿਸਟਮ ਦੇ ਜ਼ਰੀਏ ਹਰ ਮਹੀਨੇ 20 ਲੱਖ ਤੋਂ ਜ਼ਿਆਦਾ ਅਕਾਊਂਟਸ ਨੂੰ ਬੈਨ ਕੀਤਾ ਗਿਆ ਹੈ।


ਜਾਣੋ ਕਿਵੇਂ ਕਰਦਾ ਹੈ ਮਸ਼ੀਨ ਲਰਨਿੰਗ ਸਿਸਟਮ ਕੰਮ


WhatsApp ਨੇ ਕਿਹਾ ਕਿ ਇਹ ਸਿਸਟਮ ਅਪਮਾਨਜਨਕ ਵਿਵਹਾਰ ਨੂੰ ਡਿਟੈਕਟ ਅਤੇ ਸ਼ੱਕੀ ਅਕਾਊਂਟਸ ਨੂੰ ਬੈਨ ਕਰਦਾ ਹੈ। ਨਾਲ ਹੀ ਇਹ ਵੀ ਦੱਸਿਆ ਕਿ ਇਹ ਸਿਸਟਮ ਅਜਿਹੇ ਫੋਨ ਨੰਬਰ ਨੂੰ ਡਿਟੈਕਟ ਕਰਦਾ ਹੈ ਜਿਸ ਨੂੰ ਹਾਲੀਆ ਗਲਤ ਕੰਟੈਂਟ ਲਈ ਰਿਪੋਰਟ ਕੀਤਾ ਗਿਆ ਹੈ। ਜੇਕਰ ਇਸੇ ਨੰਬਰ ਤੋਂ ਦੁਬਾਰਾ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਇਹ ਸਿਸਟਮ ਉਸ ਨੂੰ ਡਿਟੈਕਟ ਕਰ ਬੈਕ ਕਰ ਦਿੰਦਾ ਹੈ। ਇਸੇ ਤਰ੍ਹਾਂ ਤਿੰਨ ਮਹੀਨੇ 'ਚ 20 ਫੀਸਦੀ ਅਕਾਊਂਟ ਨੂੰ ਰਜਿਸਟ੍ਰੇਸ਼ਨ ਦੇ ਸਮੇਂ ਹੀ ਬੈਨ ਕਰ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸਦਾ ਮਕਸਦ ਫੇਕ ਕੰਟੈਂਟ ਨੂੰ ਪੱਛਾਣ ਕੇ ਬੈਨ ਕਰਨਾ ਹੈ। ਇਸ ਪ੍ਰੋਸੈਸ ਨੂੰ ਮੈਨੁਅਲੀ ਕਰਨਾ ਆਸਾਨ ਨਹੀਂ ਹੈ। ਇਸ ਲਈ ਇਹ ਸਿਸਟਮ ਬਣਾਇਆ ਗਿਆ ਹੈ।

Posted By: Amita Verma