ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ WhatsApp ਦਾ ਇਸਤੇਮਾਲ ਯੂਜ਼ਰਜ਼ ਸਿਰਫ਼ ਮੈਸੇਜ ਜਾਂ ਫੋਟੋ ਸ਼ੇਅਰਿੰਗ ਲਈ ਹੀ ਨਹੀਂ ਕਰਦੇ। ਬਲਕਿ ਅੱਜ ਕੁੱਲ੍ਹ ਵੀਡੀਓ ਕਾਲਿੰਗ ਲਈ ਇਸ ਦਾ ਕਾਫ਼ੀ ਇਸਤੇਮਾਲ ਕੀਤਾ ਜਾ ਰਿਹਾ ਹੈ। ਖ਼ਾਸ ਤੌਰ 'ਤੇ ਸੰਕ੍ਰਮਣ ਕਾਲ 'ਚ ਲਾਕਡਾਊਨ ਦੌਰਾਨ ਆਪਣਿਆਂ ਨਾਲ ਕਨੈਕਟ ਰੱਖਣ ਲਈ WhatsApp ਵੀਡੀਓ ਕਾਲ ਨੇ ਲੋਕਾਂ ਦਾ ਕਾਫੀ ਸਾਥ ਨਿਭਾਇਆ। ਨਾਲ ਹੀ WhatsApp Groups 'ਚ ਵੀ ਦੋਸਤਾਂ ਤੇ ਫੈਮਲੀ ਮੈਂਬਰਾਂ ਨੇ ਜੰਮ ਕੇ ਚੈਟ ਕੀਤੀ, ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਆਪਣਾ ਨੰਬਰ ਕਿਸੇ ਕੋਲ ਸੇਵ ਹੈ ਤੇ ਉਹ ਤੁਹਾਨੂੰ ​WhatsApp Groups 'ਚ ਐਡ ਕਰ ਦੇਵੇ। ਪਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮਰਜ਼ੀ ਦੇ ਬਿਨਾਂ ਕੋਈ ਵੀ ਤੁਹਾਨੂੰ ​WhatsApp Groups 'ਚ ਐਡ ਨਹੀਂ ਕਰ ਸਕਦਾ ਹੈ।

WhatsApp 'ਚ ਕਈ ਖ਼ਾਸ ਫੀਚਰ ਹੈ ਜਿੰਨਾਂ 'ਚੋ ਕਈ ਫੀਚਰਜ਼ ਦੇ ਬਾਰੇ 'ਚ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਇਸ ਤਰ੍ਹਾਂ ਦਾ ਹੀ ਇਕ ਫੀਚਰ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁਦੇ ਹਾਂ ਜੋ ਕਿ WhatsApp Groups ਕਾਲਿੰਗ ਦੇ ਬਾਰੇ 'ਚ ਹੈ। ਕੀ ਤੁਸੀਂ ਜਾਣਦੇ ਹਾਂ ਕਿ ਤੁਹਾਡੀ ਮਰਜ਼ੀ ਦੇ ਬਿਨਾਂ ਕੋਈ ਤੁਹਾਨੂੰ WhatsApp Groups 'ਚ ਐਡ ਨਹੀਂ ਕਰ ਸਕਦਾ। ਇਸ ਲਈ ਤੁਹਾਨੂੰ ਕੁਝ ਟਿਪਸ ਦੇ ਬਾਰੇ 'ਚ ਪਤਾ ਹੋਣਾ ਜ਼ਰੂਰੀ ਹੈ, ਜਿਸ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ।

ਐਂਡ੍ਰਾਈਡ ਯੂਜ਼ਰਜ਼ ਫਾਲੋ ਕਰੇ ਇਹ ਟਿਪਸ

- WhatsApp Groups 'ਚ ਖੁਦ ਨੂੰ ਐਡ ਹੋਣ ਤੋਂ ਬਚਣ ਲਈ ਤੁਹਾਨੂੰ WhatsApp ਦੀ ਪ੍ਰਾਇਵੇਸੀ ਸੈਟਿੰਗ 'ਚ ਜਾਣਾ ਪਵੇਗਾ, ਪਰ ਇਸ ਤੋਂ ਪਹਿਲਾਂ ਸਪਸ਼ਟ ਕਰ ਦਿਓ ਕਿ ਤੁਹਾਨੂੰ WhatsApp Groups ਅਕਾਊਂਟ ਅਪਡੇਟ ਹੋਣਾ ਜ਼ਰੂਰੀ ਹੈ।

- ਐਂਡ੍ਰਾਈਡ ਯੂਜ਼ਰਜ਼ ਅਪਡੇਟ WhatsApp ਅਕਾਊਂਟ 'ਚ ਸੱਜੇ ਹੱਥ ਦਿੱਤੇ ਗਏ ਤਿੰਨ ਡਾਟ 'ਤੇ ਕਲਿੱਕ ਕਰੋ ਉੱਥੇ ਦਿੱਤੀ ਗਈ ਸੈਟਿੰਗ 'ਤੇ ਕਲਿੱਕ ਕਰੋ।

- ਇਸ ਦੇ ਬਾਅਦ Settings> Account> Privacy 'ਤੇ ਜਾਓ। ਜਿੱਥੇ ਤੁਹਾਨੂੰ ਗਰੁੱਪ ਦੀ ਆਪਸ਼ਨ ਮਿਲੇਗੀ ਤੇ ਉਸ 'ਤੇ ਟੈਪ ਕਰਦੇ ਹੀ ਤੁਹਾਨੂੰ ਤਿੰਨ ਆਪਸ਼ਨਾਂ ਮਿਲਣਗੀਆਂ, ਜਿੰਨਾਂ 'ਚ ਐਵਰੀਵਨ, ਮਾਈ ਕਾਨਟੈਕਟ ਤੇ ਆਈ ਕਾਨਟੈਕਟ ਐਕਸੈਪਟ ਸ਼ਾਮਲ ਹੈ।

- ਇਨ੍ਹਾਂ ਤਿੰਨਾਂ ਆਪਸ਼ਨਾਂ 'ਚ ਜੇ ਤੁਸੀਂ ਐਵਰੀਵਨ ਨੂੰ ਸਲੈਕਟ ਕਰਦੇ ਹਾਂ ਤਾਂ ਕੋਈ ਵੀ ਤੁਹਾਨੂੰ WhatsApp Groups 'ਚ ਐਡ ਕਰ ਸਕਦਾ ਹੈ। ਜਦਕਿ ਮਾਈ ਕਾਨਟੈਕਟ ਸਲੈਕਟ ਕਰਨ 'ਤੇ ਸਿਰਫ਼ ਯੂਜ਼ਰਜ਼ ਗਰੁੱਪ ਕਰ ਸਕਦਾ ਹੈ। ਜਦਕਿ ਮਾਈ ਕਾਨਟੈਕਟ ਸਲੈਕਟ ਕਰਨ 'ਤੇ ਸਿਰਫ਼ ਉਹੀ ਯੂਜ਼ਰਜ਼ ਤੁਹਾਨੂੰ ਗਰੁੱਪ 'ਚ ਐਡ ਕਰ ਸਕਣਗੇ ਜਿਨ੍ਹਾਂ ਦਾ ਨੰਬਰ ਤੁਹਾਡੇ ਫੋਨ 'ਚ ਸੇਵ ਹੈ। My Contacts Except ਦੀ ਚੋਣ ਕਰਨ 'ਤੇ ਸਿਰਫ਼ ਸਲੈਕਟੇਡ ਯੂਜ਼ਰਜ਼ ਹੀ ਤੁਹਾਨੂੰ ਗਰੁੱਪ 'ਚ ਐਡ ਕਰ ਸਕਣਗੇ।

- My Contacts Except ਨੂੰ ਇਨੇਬਲ ਕਰਨ ਦੇ ਬਾਅਦ ਗਰੁੱਪ ਐਡਮਿਨ ਨੂੰ ਇਕ ਇਨਵੀਟੇਸ਼ਨ ਭੇਜਣਾ ਪਵੇਗਾ ਤੇ 72 ਘੰਟਿਆਂ 'ਚ ਤੁਹਾਨੂੰ ਇਹ ਫੈਸਲਾ ਲੈਣਾ ਪਵੇਗਾ ਕਿ ਇਸ ਗਰੁੱਪ 'ਚ ਐਡ ਹੋਣਾ ਚਾਹੀਦਾ ਹੈ ਜਾਂ ਨਹੀਂ।

Posted By: Sarabjeet Kaur