ਨਈਂ ਦੁਨੀਆ : WhatsApp ਨੇ ਹਾਲ ਹੀ 'ਚ Multi device Feature ਪੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ 'ਚ ਯੂਜ਼ਰਜ਼ ਇਕ ਸਮੇਂ 'ਤੇ ਇਕ ਹੀ ਅਕਾਊਂਟ 'ਤੇ ਇਕ ਤੋਂ ਜ਼ਿਆਦਾ ਡਿਵਾਈਸੇਜ਼ 'ਤੇ ਅਕਸੈਸ ਕਰ ਸਕੇਗਾ। ਇਨ੍ਹੀਂ ਦਿਨੀਂ WhatsApp Groups 'ਚ ਕਾਫ਼ੀ ਜ਼ਿਆਦਾ ਚਰਚਾ ਹੁੰਦੀਆਂ ਹਨ ਤੇ ਇਨ੍ਹਾਂ ਗਰੁੱਪਾਂ ਨੂੰ ਲੈ ਕੇ ਹੀ ਅਪਡੇਟ ਲਿਆਉਣ ਦੀ ਤਿਆਰੀ ਕੀਤੀ ਗਈ ਹੈ। ਇਹ ਇਕ ਬਹੁਤ ਵਧੀਆ ਧਮਾਕੇਦਾਰ ਅਪਡੇਟ ਹੈ ਤੇ ਇਸ ਦੇ ਬਾਅਦ ਯੂਜ਼ਰਜ਼ ਨੂੰ ਅਣਪਛਾਤੇ ਗਰੁੱਪ ਤੋਂ ਹੋਣ ਵਾਲੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਫ਼ੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਅਣਪਛਾਤੇ ਗਰੁੱਪ ਤੇ ਉਸ 'ਚ ਆਉਣ ਵਾਲੇ ਮੈਸੇਜ ਤੋਂ ਮੁਕਤੀ ਮਿਲੇਗੀ।

WABetainfo ਦੀ ਰਿਪੋਰਟ ਅਨੁਸਾਰ ਫੇਸਬੁੱਕ ਦੇ ਮਾਲਿਕਾਨਾ ਹਕ ਵਾਲੀ ਮੋਬਾਈਲ ਮੈਸੇਜਿੰਗ ਐਪ WhatsApp ਦੇ ਬੀਟਾ ਵਰਜ਼ਨ 'ਚ ਨਵੇਂ ਗਰੁੱਪ ਫ਼ੀਚਰ ਨਜ਼ਰ ਆਇਆ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਕਿਸੇ ਵੀ ਗਰੁੱਪ ਨੂੰ ਕੁਝ ਸਮੇਂ ਲਈ Mute ਕਰ ਸਕਣਗੇ। ਇਸ ਦੇ ਬਾਅਦ ਤੁਹਾਨੂੰ ਵਾਰ-ਵਾਰ ਆਉਣ ਵਾਲੇ ਨੋਟੀਫਿਕੇਸ਼ਨ ਤੋਂ ਰਾਹਤ ਮਿਲੇਗੀ।

ਦੱਸ ਦਈਏ ਕਿ ਫ਼ਿਲਹਾਲ ਕਿਸੇ ਵੀ ਗਰੁੱਪ ਨੂੰ Mute ਕਰਨ ਦਾ ਸਮਾਂ 1 ਸਾਲ ਹੈ। ਰਿਪੋਰਟਸ 'ਚ ਕਿਹਾ ਗਿਆ ਹੈ ਕਿ WhatsApp ਇਕ ਸਾਲ ਦੀ ਬਜ਼ਾਏ ਹਮੇਸ਼ਾ ਲਈ ਕਰਨਾ ਚਾਹੀਦਾ ਹੈ। ਪਤਾ ਹੈ ਕਿ WhatsApp ਇਨ੍ਹੀਂ ਦਿਨੀਂ Multi Device Support ਦੇ ਇਲਾਵਾ ਹੋਰ ਵੀ ਕਈ ਸਾਰੇ ਫ਼ੀਚਰਾਂ 'ਤੇ ਕੰਮ ਕਰ ਰਿਹਾ ਹੈ ਤੇ ਜਲਦ ਹੀ ਇਹ ਫ਼ੀਚਰ ਯੂਜ਼ਰਜ਼ ਨੂੰ ਮਿਲਣ ਵਾਲਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਕੰਪਨੀ ਨੇ ਯੂਜ਼ਰਜ਼ ਨੂੰ QR Code ਵਾਲਾ ਫ਼ੀਚਰ ਦਿੱਤੀ ਸੀ, ਜਿਸ ਦੀ ਮਦਦ ਨਾਲ ਕਿਸੇ ਵੀ ਨੰਬਰ ਦਾ QR Code ਸਕੈਨ ਕਰ ਉਸ ਨੂੰ ਆਪਣੀ ਕਾਨਟੈਕਟ ਲਿਸਟ 'ਚ ਜੋੜ ਸਕਦੇ ਹਨ। ਇਸ ਦੇ ਇਲਾਵਾ ਵੀ ਯੂਜ਼ਰਜ਼ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਕਈ ਸਾਰੇ ਫ਼ੀਚਰ ਦੇਖਣ ਨੂੰ ਮਿਲਣਗੇ ਜਿਸ 'ਚ ਕਾਨਟੈਕਟ ਸ਼ਾਰਟਕਟ ਸ਼ਾਮਲ ਹੈ।

Posted By: Sarabjeet Kaur