ਜੇਐੱਨਐੱਨ, ਨਵੀਂ ਦਿੱਲੀ : Google 'ਤੇ ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਮਿਲ ਸਕਦਾ ਹੈ। ਤੁਹਾਡੇ ਦਿਮਾਗ 'ਚ ਅਚਾਨਕ ਤੋਂ ਕੋਈ ਸਵਾਲ ਆਏ ਤੇ Google ਤੁਹਾਨੂੰ ਉਸ ਦਾ ਜਵਾਬ ਨਾ ਦੇ ਅਜਿਹਾ ਨਹੀਂ ਹੋ ਸਕਦਾ ਹੈ। ਸਵਾਲਾਂ ਤੋਂ ਵੱਖਰਾ ਵੀ ਕੁਝ ਅਜਿਹਾ ਹੈ ਜੋ Google ਸਰਚ ਉਪਲਬੱਧ ਕਰਾ ਰਿਹਾ ਹੈ। ਇਹ Whatsapp ਯੂਜ਼ਰਸ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ Google, Whatsapp ਗੁੱਰਪ ਦੇ ਪ੍ਰਾਈਵੇਟ ਲਿੰਕਸ ਨੂੰ ਇੰਡਕੈਸ ਕਰ ਰਿਹਾ ਹੈ। ਇਸ ਨਾਲ ਕੋਈ ਵੀ ਵਿਅਕਤੀ Google ਸਰਚ ਰਾਹੀਂ ਇਨ੍ਹਾਂ ਗੁਰਪਾਂ ਨੂੰ ਜੁਆਇੰਨ ਕਰ ਸਕਦਾ ਹੈ। ਹਾਲਾਂਕਿ, Google ਇਸ 'ਤੇ ਰੋਕ ਲਗਾਉਣ ਲਈ ਸੋਧ ਕਰ ਰਿਹਾ ਹੈ।

Motherboard ਦੀ ਇਕ ਰਿਪੋਰਟ ਮੁਤਾਬਿਕ, Whatsapp ਗੁੱਰਪ ਚੈਨ ਦੇ ਇਨਵੀਟੇਸ਼ਨ ਲਿੰਕ Google ਵੱਲੋਂ ਇੰਡੈਕਸ ਕੀਤੇ ਜਾ ਰਹੇ ਹਨ। Motherboard ਦੀ ਟੀਮ ਨੇ Google ਸਰਚ ਰਿਜਲਟ ਦਾ ਇਸਤੇਮਾਲ ਕਰ ਕੁਝ ਗੁੱਰਪ ਲੱਭੇ ਸਨ। ਨਾਲ ਹੀ UN ਵੱਲੋਂ ਮਾਨਿਅਤਾ ਪ੍ਰਾਪਤ ਗ਼ੈਰ ਸਰਕਾਰੀ ਸੰਗਠਨ ਦੇ ਤੌਰ 'ਤੇ ਇਨ੍ਹਾਂ ਨੇ ਇਕ ਗੁਰਪ ਜੁਆਇੰਨ ਕੀਤਾ ਸੀ ਜਿਸ 'ਚ ਇਨ੍ਹਾਂ ਕੋਲੋਂ ਗੁੱਰਪ 'ਚ ਮੌਜੂਦ ਸਾਰੇ ਯੂਜ਼ਰਸ ਦੇ ਫੋਨ ਨੰਬਰ 'ਤੇ ਨਾਂ ਦਾ ਐਕਸੇਸ ਆ ਗਿਆ ਸੀ।

Whatsapp ਦੇ ਰਿਵਰਸ ਇੰਜੀਨੀਅਰ ਜੇਨ ਵਾਂਗ ਨੇ ਦੱਸਿਆ ਹੈ ਕਿ Google ਕੋਲ 4,70,000 ਰਿਜਟਲਸ ਹਨ। ਇਸ ''ਚ Whatsapp ਗੁੱਰਪ ਦੇ ਇਨਵਾਈਟ ਲਿੰਕ ਮੌਜੂਦ ਹੈ। ਉੱਥੇ, ਜਾਰਡਨ ਵਿਲਡਨ ਨਾਂ ਦੇ ਇਕ ਯੂਜ਼ਰ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਲਿਖਿਆ ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ WHtsapp ਗੁਰਪ ਸੁਰੱਖਿਅਤ ਹੈ ਤਾਂ ਅਜਿਹਾ ਨਹੀਂ ਹੈ।

Posted By: Amita Verma