ਨਈ ਦੁਨੀਆ, ਨਵੀਂ ਦਿੱਲੀ : ਪਿਛਲੇ ਸਾਲ ਫੇਸਬੁੱਕ CEO Mark Auzkerberg ਨੇ ਆਪਣੇ ਪਲਾਨ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ਲਿੰਕ ਕਰਨਾ ਚਾਹੁੰਦੇ ਹਨ। ਇਸੇ ਲੜੀ 'ਚ ਕੰਪਨੀ ਨੇ ਆਪਣੀ ਮੋਬਾਈਲ ਮੈਸੇਜਿੰਗ ਐਪ WhatsApp ਲਈ ਨਵੀਂ ਬ੍ਰਾਂਡਿੰਗ WhatsApp from Facebook ਪੇਸ਼ ਕੀਤਾ ਸੀ। ਇਹ ਫੇਸਬੁੱਕ ਵੱਲੋਂ ਆਪਣੇ ਸਾਰੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ 'ਤੇ ਆਪਣੇ ਮਾਲਿਕਾਨਾ ਹੱਕ ਦੀ ਮੋਹਰ ਵਰਗਾ ਹੈ। ਇਸ ਦੇ ਲਈ ਕੰਪਨੀ ਨੇ ਵ੍ਹਟਸਐਪ 'ਚ ਇਕ ਫਲੈਸ਼ ਸਕ੍ਰੀਨ ਐਡ ਕੀਤੀ ਹੈ ਜਿਸ ਵਿਚ ਹੇਠਾਂ ਵੱਲ From Facebook ਲਿਖਿਆ ਨਜ਼ਰ ਆਉਂਦਾ ਹੈ। ਹੁਣ ਇਹ ਫੀਚਰ ਨਵੇਂ ਸਾਲ 'ਚ ਉਨ੍ਹਾਂ ਯੂਜ਼ਰਜ਼ ਨੂੰ ਨਜ਼ਰ ਆਵੇਗਾ ਜਿਹੜੇ ਨਵੇਂ ਰਜਿਸਟਰਡ ਹਨ।

ਇਸ ਤੋਂ ਬਾਅਦ ਹੁਣ ਕੰਪਨੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲਿੰਕ ਕਰਨ ਜਾ ਰਹੀ ਹੈ। ਇਸ ਵਿਚ WhatsApp, Messanger ਤੇ ਫੋਟੋ ਸ਼ੇਅਰਿੰਗ ਐਪ Instagram ਨੂੰ ਲਿੰਕ ਕੀਤਾ ਜਾਵੇਗਾ।

WhatsApp ਅਪਡੇਟਸ 'ਤੇ ਨਜ਼ਰ ਰੱਖਣ ਵਾਲੀ ਟੈੱਕ ਸਾਈਟ WABetainfo ਅਨੁਸਾਰ ਨਵੇਂ ਰਜਿਸਟਰ ਹੋਣ ਵਾਲੇ ਯੂਜ਼ਰਜ਼ ਲਈ WhatsApp from Facebook ਅਪਡੇਟ ਆਉਣ ਲੱਗ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਵ੍ਹਟਸਐਪ ਨੇ ਇਕ ਫੀਚਰ ਚੁੱਪ-ਚਪੀਤੇ ਜਾਰੀ ਕੀਤਾ ਸੀ ਜਿਸ ਵਿਚ ਉਹ ਆਪਣੀਆਂ ਸਟੇਟਸ ਸਟੋਰੀਜ਼ ਨੂੰ ਸਿੱਧਾ ਫੇਸਬੁੱਕ ਸਟੋਰੀ 'ਤੇ ਸ਼ੇਅਰ ਕਰ ਸਕਦੇ ਹਨ।

Instagram ਵਾਂਗ ਵ੍ਹਟਸਐਪ ਸਟੇਟਸ 'ਚ ਯੂਜ਼ਰ ਤਸਵੀਰਾਂ, ਟੈਕਸਟ ਤੇ ਵੀਡੀਓ ਸ਼ੇਅਰ ਕਰਦਾ ਹੈ ਤੇ ਇਹ 24 ਘੰਟੇ ਬਾਅਦ ਖ਼ੁਦ ਹੀ ਗ਼ਾਇਬ ਵੀ ਹੋ ਜਾਂਦੇ ਹਨ। ਫੇਸਬੁੱਕ ਦੀ ਵੀਡੀਓ ਕਾਲਿੰਗ ਡਿਵਾਈਸ ਵੀ ਇਕ ਵ੍ਹਟਸਐਪ ਅਕਾਊਂਟ ਨਾਲ ਕੰਮ ਕਰਦੀ ਹੈ।

ਜ਼ੁਕਰਬਰਗ ਦੇ ਐਲਾਨ ਨੂੰ ਦੇਖੀਏ ਤਾਂ ਇਹ ਸਾਰੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਜ਼ ਨੂੰ ਇਕ-ਦੂਸਰੇ ਨਾਲ ਲਿੰਕ ਕਰਨ ਦੀ ਦਿਸ਼ਾ 'ਚ ਨਵਾਂ ਕਦਮ ਹੈ। ਉਨ੍ਹਾਂ 2020 ਜਾਂ ਫਿਰ ਇਸ ਤੋਂ ਬਾਅਦ ਫੇਸਬੁੱਕ, ਇੰਸਟਾਗ੍ਰਾਮ ਤੇ ਵ੍ਹਟਸਐਪ ਨੂੰ ਲਿੰਕ ਕਰਨ ਦਾ ਪਲਾਨ ਪੇਸ਼ ਕੀਤਾ ਸੀ।

Posted By: Seema Anand