ਜੇਐੱਨਐੱਨ, ਨਵੀਂ ਦਿੱਲੀ : ਵ੍ਹਟਸਐੱਪ ਨੂੰ ਲੈ ਕੇ ਹਾਲ ਹੀ 'ਚ ਖ਼ਬਰ ਆਈ ਸੀ ਕਿ ਕੰਪਨੀ Delete Messages ਨਾਂ ਰਾਹੀਂ ਇਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਇਸ ਦੀ ਮਦਦ ਨਾਲ ਤੁਹਾਡੇ ਮੈਸੇਜ ਆਟੋਮੈਟੀਕਲੀ 5 ਸੈਂਕੰਡ 'ਚ ਡਿਲੀਟ ਹੋ ਜਾਣਗੇ। ਇਹ ਫੀਚਰ ਐਂਡਰਾਇੰਡ ਯੂਜਰਜ਼ ਲਈ ਜਲਦ ਹੀ ਪੇਸ਼ ਕੀਤਾ ਜਾਵੇਗਾ। ਉੱਥੇ ਹੁਣ ਖ਼ਬਰ ਹੈ ਕਿ ਕੰਪਨੀ ਨੇ ਆਈਓਐੱਸ ਯੂਜਰਜ਼ ਲਈ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਤਹਿਤ ਕਾਲ ਵੇਟਿੰਗ ਫੀਚਰ ਦੀ ਸੁਵਿਧਾ ਉਪਲਬੱਧ ਹੋਵੇਗੀ। ਇਸ ਤੋਂ ਇਲਾਵਾ ਨਵੇਂ ਅਪਡੇਟ ਤੋਂ ਬਾਅਦ iPhone 'ਚ ਚੈਟਿੰਗ ਦਾ ਇਕ ਅੰਦਾਜ਼ ਬਿਲਕੁਲ ਬਦਲ ਜਾਵੇਗਾ।

WHatsapp ਨੇ iPhone ਲਈ ਅਪਡੇਟ ਵਰਜਨ 2.19.120 ਜਾਰੀ ਕੀਤਾ ਹੈ, ਜਿਸ 'ਚ ਕਈ ਖ਼ਾਸ ਫੀਚਰਸ ਸ਼ਾਮਲ ਹਨ। ਨਵੇਂ ਅਪਡੇਟ 'ਚ ਸਭ ਤੋਂ ਖ਼ਾਸ ਫੀਚਰ Call Waiting ਹੈ, ਯਾਨੀ ਹੁਣ ਆਈਫੋਨ ਯੂਜ਼ਰਜ਼ Whatsapp 'ਤੇ ਕਾਲਿੰਗ ਦੌਰਾਨ ਆਉਣ ਵਾਲੀ ਦੂਜੀ ਕਾਲ ਨੂੰ ਵੀ ਰਿਸੀਵ ਕਰ ਸਕਣਗੇ। ਜਿਵੇਂ ਕਿ ਆਮਤੌਰ 'ਤੇ ਸਧਾਰਾਨ ਕਾਲਿੰਗ 'ਚ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਚੈਟ ਸਕ੍ਰੀਨ ਨੂੰ ਰਿਡਾਜਾਇਨ ਕੀਤਾ ਗਿਆ ਹੈ।

iPhone ਯੂਜ਼ਰਜ਼ ਲਈ ਜਾਰੀ ਕੀਤੇ ਗਏ ਇਸ ਨਵੇਂ ਅਪਡੇਟ ਨੂੰ App Store 'ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ। ਜੇ ਤੁਸੀਂ iPhone ਯੂਜ਼ਰ ਹੈ ਤੇ ਤੁਹਾਡੇ ਨਵੇਂ ਅਪਡੇਟ ਦਾ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਇਆ ਹੈ ਤਾਂ ਐਪ ਦੀ Setting> Accounts > Privacy ਚ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹੋ। ਐਪ ਚ ਸ਼ਾਮਲ ਹੋਏ Call Waiting ਫੀਚਰ ਦੀ ਮਦਦ ਨਾਲ ਕਾਲਿੰਗ ਦੀ ਸੁਵਿਧਾ ਹੋਰ ਵੀ ਆਸਾਨ ਹੋ ਜਾਵੇਗੀ। Whatsapp ਤੇ ਫਿਲਹਾਲ ਇਕ ਸਮੇਂ ਚ ਇਕ ਹੀ ਕਾਲ ਐਂਟਡ ਕੀਤੀ ਜਾ ਸਕਦੀ ਹੈ।

Posted By: Amita Verma