ਜੇਐੱਨਐੱਨ, ਨਵੀਂ ਦਿੱਲੀ : WhatsApp ਸਮੇਂ-ਸਮੇਂ 'ਤੇ ਯੂਜ਼ਰ ਲਈ ਨਵੇਂ-ਨਵੇਂ ਫੀਚਰਜ਼ ਨੂੰ ਜੋੜਦਾ ਰਹਿੰਦਾ ਹੈ। ਆਪਣੇ ਯੂਜ਼ਰਜ਼ ਨੂੰ ਖੁਸ਼ ਕਰਨ ਲਈ WhatsApp ਹਮੇਸ਼ਾ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਦਾ ਐਕਸਪੀਰੀਅੰਸ ਕਰਵਾਉਂਦਾ ਹੈ। WhatsApp ਅੱਜਕਲ੍ਹ ਮਲਟੀ-ਡਿਵਾਈਸ ਸਪੋਰਟ, ਡਿਸਅਪੀਅਰਿੰਗ ਫੋਟੋ ਤੇ ਰੀਡ ਲੈਟਰ ਵਰਗੇ ਕੰਮ ਦੇ ਫੀਚਰਜ਼ ਤੋਂ ਇਲਾਵਾ ਵ੍ਹਟਸਐਪ ਕਈ ਹੋਰ ਫੀਚਰਜ਼ ਦੀ ਟੈਸਟਿੰਗ ਕਰ ਰਿਹਾ ਹੈ ਜੋ ਆਉਣ ਵਾਲੇ ਮਹੀਨਿਆਂ 'ਚ ਸਾਡੇ ਇਸਤੇਮਾਲ ਕਰਨ ਲਈ ਉਪਲਬਧ ਹੋਣਗੇ। ਆਓ ਤੁਹਾਨੂੰ ਦੱਸਦੇ ਹਾਂ ਕਿਹੜੇ ਹਨ ਉਹ ਖਾਸ ਫੀਚਰਜ਼ ਜਿਹੜੇ ਵ੍ਹਟਸਐਪ 'ਤੇ ਜਲਦ ਆਉਣ ਵਾਲੇ ਹਨ...

ਮਿਸਡ ਗਰੁੱਪ ਕਾਲ ਨੂੰ ਜੁਆਇੰਨ ਕਰੋ

ਕਈ ਵੀਡੀਓ ਕਾਲਿਗ ਐਪ ਅਜਿਹੇ ਹਿਨ ਜਿਨ੍ਹਾਂ ਵਿਚ ਚਾਲੂ ਗਰੁੱਪ ਕਾਲ 'ਚ ਤੁਸੀਂ ਜੁਆਇੰਨ ਕਰ ਸਕਦੇ ਹੋ। ਇਹ ਫੀਚਰ ਹਾਲੇ ਵ੍ਹਟਸਐਪ 'ਚ ਦੇਖਣ ਨੂੰ ਨਹੀਂ ਮਿਲਦਾ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਚਾਲੂ ਗਰੁੱਪ ਕਾਲ 'ਚ ਖ਼ੁਦ ਨਾਲ ਕੁਨੈਕਟ ਹੋ ਸਕਦੇ ਹਨ।

ਮੈਸੇਜ ਨੂੰ ਆਰਕਾਈਵ ਕਰੋ

ਵ੍ਹਟਸਐਪ ਦੇ ਇਸ ਨਵੇਂ ਫੀਚਰ 'ਚ ਯੂਜ਼ਰ ਨੂੰ ਮੈਸੇਜ ਆਰਕਾਈਵ ਕਰਨ ਦੀ ਸਹੂਲਤ ਮਿਲੇਗੀ। ਮਤਲਬ ਤੁਸੀਂ ਜੇਕਰ ਕਿਸੇ ਮੈਸੇਜ ਨੂੰ ਬਾਅਦ ਵਿਚ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਆਰਕਾਈਵ ਕਰ ਕੇ ਬਾਅਦ ਵਿਚ ਪੜ੍ਹ ਸਕਦੇ ਹੋ। ਅਜਿਹਾ ਕਰਨ 'ਤੇ ਤੁਹਾਡੇ ਕੋਲ ਵਾਰ-ਵਾਰ ਉਸ ਚੈਟ ਦੇ ਨੋਟੀਫਿਕੇਸ਼ਨਜ਼ ਨਹੀਂ ਆਉਣਗੇ।

ਮਲਟੀ ਡਿਵਾਈਸ ਸਪੋਰਟ

ਇਹ ਫੀਚਰ ਆਉਣ ਤੋਂ ਬਾਅਦ ਯੂਜ਼ਰ ਆਪਣੇ ਵ੍ਹਟਸਐਪ ਨੂੰ ਦੂਸਰੇ ਡਿਵਾਈਸ 'ਤੇ ਵੀ ਲਾਗਇਨ ਕਰ ਸਕਣਗੇ। ਫਿਲਹਾਲ ਯੂਜ਼ਰ ਸਿਰਫ਼ ਇੱਖੋ ਡਿਵਾਈਸ 'ਤੇ ਵ੍ਹਟਸਐਪ ਦਾ ਇਸਤੇਮਾਲ ਕਰ ਸਕਦੇ ਹਨ ਤੇ ਜੇਕਰ ਤੁਸੀਂ ਦੂਸਰੇ ਕਿਸੇ ਡਿਵਾਈਸ 'ਚ ਲਾਗਇਨ ਕਰਦੇ ਹੋ ਤਾਂ ਪਹਿਲਾਂ ਵਾਲੇ ਡਿਵਾਈਸ ਤੋਂ ਆਟੋਮੈਟਿਕ ਲਾਗਆਊਟ ਹੋ ਜਾਂਦੇ ਹੋ।

ਵ੍ਹਸਟਸਐਪ 'ਤੇ ਇੰਸਟਾਗ੍ਰਾਮ ਰੀਲਸ

ਇਹ ਫੀਚਰ ਆਉਣ ਤੋਂ ਬਾਅਦ ਯੂਜ਼ਰ ਆਪਣੇ ਇੰਸਟਾਗ੍ਰਾਮ ਰੀਲ ਨੂੰ ਵ੍ਹਟਸਐਪ 'ਤੇ ਵੀ ਦੇਖ ਸਕਦੇ ਹਨ। ਹਾਲਾਂਕਿ ਇਸ ਫੀਚਰ ਦੀ ਹੁਣ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਕੰਪਨੀ ਵੱਲੋਂ ਨਹੀਂ ਦਿੱਤੀ ਗਈ ਹੈ। ਖਬਰਾਂ ਅਨੁਸਾਰ ਇਹ ਫੀਚਰ ਹਾਲੇ ਟੈਸਟ ਕੀਤਾ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ 'ਚ ਵ੍ਹਟਸਐਪ ਨਾਲ ਜੋੜਿਆ ਜਾ ਸਕਦਾ ਹੈ।

ਫੋਟੋਜ਼ ਡਿਸਅਪਿਅਰਿੰਗ ਤੇ ਵਾਈਸ ਨੋਟ ਸਪੀਡ

ਵ੍ਹਟਸਐਪ ਮੈਸੇਜ ਡਿਸਅਪੀਰਿੰਗ ਦੇ ਫੀਚਰ ਨੂੰ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ ਜਿਸ ਵਿਚ ਵ੍ਹਟਸਐਪ 'ਚ ਮਿਲਣ ਵਾਲਾ ਮੈਸੇਜ ਆਪਣੇ-ਆਪ 7 ਦਿਨਾਂ ਵਿਚ ਡਿਲੀਟ ਹੋ ਜਾਂਦਾ ਹੈ। ਵ੍ਹਟਸਐਪ ਅਜਿਹਾ ਫੀਚਰ ਹੁਣ ਫੋਟੋਜ਼ ਲਈ ਵੀ ਦੇਣ ਜਾ ਰਿਹਾ ਹੈ। ਇਸ ਵਿਚ ਭੇਜੀਆਂ ਗਈਆਂ ਤਸਵੀਰਾਂ ਤੈਅ ਕੀਤੇ ਗਏ ਸਮੇਂ ਅਨੁਸਾਰ ਆਪਣੇ-ਆਪ ਡਿਲੀਟ ਹੋ ਜਾਣਗੀਆਂ। ਨਾਲ ਹੀ ਵ੍ਹਟਸਐਪ ਵਾਇਸ ਨੋਟ ਦੀ ਸਪੀਡ ਵਧਾਉਣ 'ਤੇ ਕੰਮ ਕਰ ਰਿਹਾ ਹੈ, ਜਿਸ ਵਿਚ ਯੂਜ਼ਰ ਮਿਲਣ ਵਾਲੇ ਵਾਇਸ ਨੋਟ ਦੀ ਸਪੀਡ ਵਧਾ ਸਕਣਗੇ।

Posted By: Seema Anand