ਜੇਐੱਨਐੱਨ, ਨਵੀਂ ਦਿੱਲੀ : Whatsapp ਨੇ ਐਂਡਰਾਇਡ ਐਪ 'ਚ ਬਾਇਓਮੈਟ੍ਰਿਕ ਫੀਚਰ ਐਡ ਕਰ ਦਿੱਤਾ ਹੈ। ਕੰਪਨੀ ਨੇ ਇਸ ਸਾਲ ਫਰਵਰੀ 'ਚ iOS 'ਚ ਇਹ ਫੀਚਰ ਮੁਹੱਈਆ ਕਰਵਾਇਆ ਸੀ। ਇਸ ਫੀਚਰ ਨਾਲ iOS ਯੂਜ਼ਰਜ਼ ਆਪਣੇ ਐਪ 'ਚ ਬਾਇਓਮੈਟ੍ਰਿਕ ਅਨਲੌਕ ਫੀਚਰ ਦਾ ਇਸਤੇਮਾਲ ਕਰ ਕੇ ਆਪਣਾ ਡਾਟਾ ਸੁਰੱਖਿਅਤ ਰੱਖ ਸਕਦੇ ਹਨ। ਹੁਣ ਇਹ ਫੀਚਰ ਐਂਡਰਾਇਡ 'ਚ ਵੀ ਉਪਲਬਧ ਹੋ ਗਿਆ ਹੈ। iPhone ਯੂਜ਼ਰਜ਼ ਹੁਣ ਆਪਣੇ ਫੋਨ ਦੇ ਫੀਚਰ ਅਨੁਸਾਰ, ਫੇਸ ਆਈਡੀ ਜਾਂ ਟੱਚ ਆਈਡੀ ਦਾ ਇਸਤੇਮਾਲ ਕਰ ਸਕਦੇ ਹਨ। Whatsapp ਹੁਣ ਇਹ ਫੀਚਰ ਕਰੀਬ 7 ਮਹੀਨੇ ਬਾਅਦ ਆਪਣੇ ਐਂਡਰਾਇਡ ਐਪ 'ਚ ਵੀ ਲਿਆਇਆ ਹੈ।

ਐਂਡਰਾਇਡ ਸਮਾਰਟਫੋਨ ਯੂਜ਼ਰਜ਼, ਜੋ Whatsapp Beta ਦਾ ਇਸਤੇਮਾਲ ਕਰ ਰਹੇ ਹਨ, ਉਹ ਆਪਣੇ ਸਮਾਰਟਫੋਨਜ਼ 'ਤੇ ਐਪ ਲਈ ਫਿੰਗਰਪ੍ਰਿੰਟ ਸੈਂਸਰਜ਼ ਨਾਲ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਜੇਕਰ ਤੁਸੀਂ Whatsapp ਐਂਡਰਾਇਡ ਐਪ ਦੇ ਬੀਟਾ ਯੂਜ਼ਰ ਹੋ ਤਾਂ ਤੁਸੀਂ ਇਸ ਫੀਚਰ ਦਾ ਇਸਤੇਮਾਲ ਬੀਟਾ ਐਪ ਦਾ ਲੇਟੈਸਟ ਵਰਜ਼ਨ 2.19.3 ਅਪਡੇਟ ਕਰ ਕੇ ਕਰ ਸਕਦੇ ਹੋ। ਐਪ ਨੂੰ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਐਪ 'ਚ ਫਿੰਗਰਪ੍ਰਿੰਟ ਅਨਲੌਕ ਦਾ ਇਸਤੇਮਾਲ ਕਰਨ ਲਈ ਇਹ ਸਟੈੱਪ ਫਾਲੋ ਕਰਨੇ ਪੈਣਗੇ :

  • ਐਪ ਨੂੰ ਓਪਨ ਕਰੋ ਤੇ ਹੈਮਬਰਗਰ ਮੈਨਿਊ 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਸੈਟਿੰਗਜ਼ 'ਤੇ ਟੈਪ ਕਰ ਕੇ ਅਕਾਊਂਟ 'ਤੇ ਟੈਪ ਕਰੋ।
  • ਅਕਾਊਂਟ ਸੈਟਿੰਗਜ਼ 'ਚ ਪ੍ਰਾਇਵੇਸੀ ਬਦਲ 'ਤੇ ਟੈਪ ਕਰੋ।
  • ਹੇਠਾਂ ਸਕ੍ਰਾਲ ਕਰੋ ਅਤੇ ਫਿੰਗਰਪ੍ਰਿੰਟ ਅਨਲੌਕ ਬਦਲ 'ਤੇ ਜਾਓ। ਇਹ ਬਦਲ ਬਾਏ ਡਿਫਾਲਟ ਆਫ ਹੋਵੇਗਾ।
  • ਇਸ ਆਪਸ਼ਨ 'ਤੇ ਟੈਪ ਕਰੋ ਅਤੇ ਸਵਿੱਚ ਆਨ ਕਰ ਦਿਉ।
  • Whatsapp ਇਸ ਤੋਂ ਬਾਅਦ ਤੁਹਾਡੇ ਕੋਲੋਂ ਫਿੰਗਰਪ੍ਰਿੰਟ ਸੈਂਸਰ ਟੱਚ ਕਰਨ ਨੂੰ ਕਹੇਗਾ।
  • ਇਸ ਤੋਂ ਬਾਅਦ Whatsapp ਤੁਹਾਡੇ ਕੋਲੋਂ ਪੁੱਛੇਗਾ ਕਿ ਤੁਸੀਂ ਕਿੰਨੇ ਸਮੇਂ ਤਕ ਲਈ ਫੋਨ ਆਫ ਰੱਖਣਾ ਹੈ। ਤੁਸੀਂ ਇਨ੍ਹਾਂ ਵਿਚੋਂ 1 ਮਿੰਟ ਜਾਂ 3 ਮਿੰਟ ਤਕ ਦਾ ਬਦਲ ਚੁਣ ਸਕਦੇ ਹੋ।

ਇਸ ਤੋਂ ਬਾਅਦ ਤੁਹਾਡੇ ਕੋਲ 'show content in notifications' ਬਟਨ ਵੀ ਆਨ-ਆਫ ਕਰਨ ਦਾ ਬਦਲ ਰਹੇਗਾ। ਇਸ ਨਾਲ ਤੁਸੀਂ ਇਹ ਮੈਨੇਜ ਕਰ ਸਕੋਗੇ ਕਿ ਤੁਹਾਨੂੰ ਵਿੰਡੋ 'ਚ ਨੋਟੀਫਿਕੇਸ਼ਨ ਮਿਲੇ ਜਾ ਨਹੀਂ।

Whatsapp ਦੇ ਇਸ ਫੀਚਰ ਨੂੰ ਯੂਜ਼ਰਜ਼ ਤਕ ਪਹੁੰਚਣ 'ਚ ਕਾਫ਼ੀ ਸਮਾਂ ਲੱਗਿਆ। ਕਈ ਮਹੀਨਿਆਂ ਦੇ ਲੀਕ ਅਤੇ ਖ਼ਬਰਾਂ ਤੋਂ ਬਾਅਦ ਇਹ ਫੀਚਰ iOS ਯੂਜ਼ਰਜ਼ ਤਕ ਪਹੁੰਚਿਆ ਸੀ। iOS ਯੂਜ਼ਰਜ਼ ਨੂੰ ਇਹ ਫੀਚਰ ਮਿਲਣ ਤੋਂ ਬਾਅਦ ਐਂਡਰਾਇਡ ਤਕ ਆਉਣ 'ਚ ਵੀ ਇਸ ਨੂੰ ਕਾਫ਼ੀ ਸਮਾਂ ਲੱਗ ਗਿਆ। ਯੂਜ਼ਰਜ਼ ਨੂੰ ਕਾਫ਼ੀ ਸਮੇਂ ਤੋਂ Whatsapp ਦੇ ਇਸ ਫੀਚਰ ਦਾ ਇੰਤਜ਼ਾਰ ਸੀ। ਹੁਣ, ਜਦੋਂ ਇਹ ਫੀਚਰ ਐਂਡਰਾਇਡ ਬੀਟਾ 'ਚ ਆ ਚੁੱਕਾ ਹੈ ਤਾਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਟੇਬਲ ਵਰਜ਼ਨ 'ਚ ਵੀ ਇਸ ਨੂੰ ਛੇਤੀ ਹੀ ਮੁਹੱਈਆ ਕਰਵਾ ਦਿੱਤਾ ਜਾਵੇਗਾ।

Posted By: Seema Anand