ਜੇਐੱਨਐੱਨ, ਨਵੀਂ ਦਿੱਲੀ : WhatsApp ਦੀ ਵਰਤੋਂ ਹੁਣ ਸਿਰਫ਼ ਚੈਟਿੰਗ ਤੇ ਵੀਡੀਓ ਕਾਲਿੰਗ ਲਈ ਹੀ ਨਹੀਂ ਬਲਕਿ ਤਿਉਹਾਰਾਂ ਮੌਕੇ ਆਪਣਿਆਂ ਨੂੰ ਖ਼ਾਸ ਅੰਦਾਜ਼ 'ਚ ਵਿਸ਼ ਕਰਨ ਲਈ ਵੀ ਕੀਤੀ ਜਾਂਦੀ ਹੈ। ਤਕਨੀਕੀ ਯੁੱਗ 'ਚ ਤਿਉਹਾਰ 'ਤੇ WhatsApp Stickers ਦੀ ਮਦਦ ਨਾਲ ਵਿਸ਼ ਕਰਨਾ ਸਭ ਤੋਂ ਆਸਾਨ ਤਰੀਕਾ ਵੀ ਹੈ। Stickers ਦੀ ਮਦਦ ਨਾਲ ਤੁਸੀਂ ਫੋਨ 'ਤੇ ਤਿਉਹਾਰ ਨੂੰ ਵੱਖਰੇ ਅੰਦਾਜ਼ 'ਚ ਸੈਲੀਬ੍ਰੇਟ ਕਰ ਸਕਦੇ ਹੋ। ਬੀਤੇ ਦਿਨੀਂ ਨਰਾਤਿਆਂ ਲਈ ਕੁਝ stickers ਜਾਰੀ ਕੀਤੇ ਗਏ ਸਨ। ਉੱਥੇ ਹੀ ਹੁਣ ਦੁਸਹਿਰੇ ਮੌਕੇ ਵੀ GIFs ਤੇ Stickers ਦੀ ਵਰਤੋਂ ਕਰ ਸਕਦੇ ਹਾਂ।

ਦੁਸਹਿਰਾ ਵਿਸ਼ਵ ਕਰਨ ਲਈ ਜੇਕਰ ਤੁਸੀਂ GIFs ਦੀ ਵਰਤੋਂ ਕਰਨੀ ਚਾਹੁੰਦੇ ਹੋ ਤਾਂ ਇਹ ਸਹੂਲਤ ਤੁਹਾਨੂੰ ਚੈਟਿੰਗ ਬਾਕਸ 'ਚ ਮਿਲ ਜਾਵੇਗੀ। ਜਿੱਥੇ ਤੁਸੀਂ ਦੁਸਹਿਰਾ ਲਿਖ ਕੇ ਉਸ ਨੂੰ ਸਰਚ ਕਰ ਸਕਦੇ ਹੋ। ਉੱਥੇ ਹੀ ਤੁਹਾਨੂੰ stickers ਦੀ ਸਹੂਲਤ ਮਿਲੇਗੀ। ਜਿਸ ਨੂੰ ਤੁਸੀਂ ਆਸਾਨੀ ਨਾਲ ਡਾਊਨਲੋਡ ਕਰ ਕੇ ਵਰਤ ਸਕਦੇ ਹਨ। ਆਓ ਜਾਣਦੇ ਹਾਂ Dussehra 2019 ਲਈ WhatsApp stickers ਡਾਊਨਲੋਡ ਕਰਨ ਦਾ ਤਰੀਕਾ।

ਇਸ ਲਈ ਸਭ ਤੋਂ ਪਹਿਲਾਂ WhatsApp 'ਚ ਜਾ ਕੇ ਤੁਸੀਂ ਚੈਟ ਬਾਕਸ ਓਪਨ ਕਰੋ। ਜਿਸ ਵਿਚ Emoticon icon 'ਤੇ ਕਲਿੱਕ ਕਰਨ ਤੋਂ ਬਾਅਦ ਉੱਥੇ '+' ਦਾ ਆਈਕਨ ਨਜ਼ਰ ਆਵੇਗਾ। ਇਸ ਆਈਕਨ 'ਚ ਕਈ stickers ਦਿੱਤੇ ਗਏ ਹਨ ਤੇ ਸਭ ਤੋਂ ਹੇਠਾਂ Play Store ਦੀ ਆਪਸ਼ਨ ਮੌਜੂਦ ਹੈ ਜਿੱਥੇ ਕਲਿੱਕ ਕਰ ਕੇ ਤੁਸੀਂ ਨਵੇਂ ਸਟਿੱਕਰਜ਼ ਡਾਊਨਲੋਡ ਕਰ ਸਕਦੇ ਹੋ।

Play Store 'ਤੇ ਤੁਸੀਂ 'Dussehra' ਸਰਚ ਕਰਨਾ ਹੈ ਜਿਸ ਤੋਂ ਬਾਅਦ ਕਈ ਆਪਸ਼ਨ ਓਪਨ ਹੋਣਗੇ ਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਡਾਊਨਲੋਡ ਤੇ ਇੰਸਟਾਲ ਕਰ ਸਕਦੇ ਹੋ। ਡਾਊਨਲੋਡ ਕੀਤੇ ਗਏ ਐਪ ਨੂੰ ਓਪਨ ਕਰੋ ਤੇ ਉਸ ਵਿਚ ਦੁਸਹਿਰੇ 'ਤੇ ਕਲਿੱਕ ਕਰੋ, ਤੁਸੀਂ ਜਿਉਂ ਹੀ ਸਟਿੱਕਰ 'ਤੇ ਕਲਿੱਕ ਕਰੋਗੇ, ਉਹ ਤੁਹਾਡੇ WhatsApp stickers ਦੀ ਲਿਸਟ 'ਚ ਐਡ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ WhatsApp ਪਲੇਟਫਾਰਮ 'ਤੇ stickers ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਗਈ ਸੀ। ਜਿੱਥੇ ਤੁਹਾਨੂੰ ਫੈਸਟੀਵਲ ਤੋਂ ਇਲਾਵਾ ਮੂਡ ਦੇ ਹਿਸਾਬ ਨਾਲ ਵੀ ਕਈ ਖਾਸ stickers ਉਪਲੱਬਧ ਹੋਣਗੇ। stickers ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਤੁਸੀਂ ਆਸਾਨੀ ਨਾਲ ਆਪਣੀਆਂ ਭਾਵਨਾਵਾਂ ਸ਼ੇਅਰ ਕਰ ਸਕਦੇ ਹੋ। ਹਾਲਾਂਕਿ WhatsApp 'ਤੇ GIFs ਵੀ ਕਾਫੀ ਪਾਪੂਲਰ ਹੈ ਤੇ ਯੂਜ਼ਰਜ਼ ਇਸ ਦੀ ਕਾਫ਼ੀ ਵਰਤੋਂ ਵੀ ਕਰਦੇ ਹਨ।

Posted By: Seema Anand