ਨਵੀਂ ਦਿੱਲੀ, ਟੈੱਕ ਡੈਸਕ : ਤੇਜ਼ ਇੰਟਰਨੈੱਟ ਆਉਣ ਤੋਂ ਬਾਅਦ ਭਾਰਤ 'ਚ WhatsApp ਕਾਲਿੰਗ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ। ਨਾਰਮਲ ਵੀਡੀਓ ਤੇ ਕਾਲਿੰਗ ਦੇ ਮੁਕਾਬਲੇ WhatsApp ਆਡੀਓ ਤੇ ਵੀਡੀਓ ਕਾਲਿੰਗ ਜ਼ਿਆਦਾ ਸਿਕਓਰ ਰਹਿੰਦੀ ਹੈ। ਹਾਲਾਂਕਿ ਵੀਡੀਓ ਕਾਲਿੰਗ ਦੀ ਵਜ੍ਹਾ ਕਾਰਨ ਫੋਨ ਦਾ ਡਾਟਾ ਜਲਦ ਖਤਮ ਹੋ ਜਾਂਦਾ ਹੈ। ਅਜਿਹੇ 'ਚ ਅਸੀਂ ਤੁਹਾਡੇ ਲਈ ਇਕ ਸ਼ਾਨਦਾਰ ਟ੍ਰਿਕਸ ਲੈ ਕੇ ਆਇਆ ਹੈ, ਜੋ WhatsApp ਕਾਲਿੰਗ ਦੌਰਾਨ ਡਾਟਾ ਦੀ ਖਪਤ ਬਚੇਗੀ। ਇਸ ਲਈ ਯੂਜ਼ਰਜ਼ ਨੂੰ ਫੋਨ ਦੀ ਸੈਟਿੰਗ 'ਚ ਕੁਝ ਬਦਲਾਅ ਕਰਨੇ ਪੈਣਗੇ। ਜਿਸ ਨਾਲ ਘੱਟ ਡਾਟਾ 'ਚ ਵੀਡੀਓ ਤੇ ਆਡੀਓ ਕਾਲਿੰਗ ਕਰ ਸਕਣਗੇ। ਜ਼ਿਕਰਯੋਗ ਹੈ ਕਿ WhatsApp 'ਚ Low Data Usage ਫੀਚਰ ਦਿੱਤਾ ਗਿਆ ਹੈ ਜਿਸ 'ਚ ਇਨੇਬਲਡ ਕਰ ਕੇ ਡਾਟਾ ਖਪਤ ਨੂੰ ਘੱਟ ਕੀਤਾ ਜਾ ਸਕੇਗਾ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਆਖਿਰ ਕਿਵੇਂ Low Data Usage ਫੀਚਰ ਨੂੰ ਆਨ ਕਰੋ....


ਲੋਅ-ਡਾਟਾ ਯੂਜੇਜ਼ ਨੂੰ ਆਨ ਕਰਨ 'ਤੇ ਵੀਡੀਓ ਕਾਲਿੰਗ ਦੀ ਕੁਆਲਿਟੀ ਘੱਟ ਹੋ ਜਾਂਦੀ ਹੈ। ਜ਼ਿਰਕਯੋਗ ਹੈ ਕਿ ਜ਼ਿਆਦਾ ਡਾਟਾ ਦਾ ਇਸਤੇਮਾਲ ਕਰ ਕੇ WhatsApp ਤੁਹਾਡੀ ਕਾਲ ਕੁਆਲਿਟੀ ਨੂੰ ਬਿਹਤਰ ਬਣਾਉਂਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਕੋਲ ਪੂਰਾ ਡਾਟਾ ਮੌਜੂਦ ਹੈ ਤਾਂ ਬਿਹਤਰ ਹੋਵੇਗਾ ਕਿ ਲੋਅ ਡਾਟਾ ਯੂਜ਼ੇਜ ਬਦਲ ਨੂੰ ਆਫ ਹੀ ਰੱਖੋ।

Posted By: Ravneet Kaur