ਟੈਕ ਡੈਸਕ, ਨਵੀਂ ਦਿੱਲੀ : ਹਰਮਨਪਿਆਰੇ ਇੰਸਟੈਂਟ ਮੈਸੇਜਿੰਗ ਐਪ ਵਟ੍ਹਸਐਪ ਨੂੰ ਲੈ ਕੇ ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਜਲਦ ਹੀ ਇਸ ਵਿਚ ਯੂਜ਼ਰਸ ਨੂੰ ਵੀਡੀਓ ਕਾਲਿੰਗ ਚੈਟ ਫੇਸਬੁੱਕ ਮੈਸੇਂਜਰ ਰੂਮਜ਼ ਦਾ ਸ਼ਾਰਟਕੱਟ ਪ੍ਰਾਪਤ ਹੋਵੇਗਾ। ਅਜਿਹੇ ਵਿਚ ਵਟ੍ਹਸਐਪ ਨੂੰ ਲੈ ਕੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਆਪਣੇ ਇਕ ਹਰਮਨ ਪਿਆਰੇ ਫੀਚਰ ਨੂੰ ਫਿਰ ਤੋਂ ਮੁੜ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਪਿਛਲੇ ਮਹੀਨੇ ਆਪਣੇ ਸਟੇਟਸ ਫੀਚਰ ਵਿਚ ਬਦਲਾਅ ਕਰਦੇ ਹੋਏ ਇਸ ਵਿਚ ਵੀਡੀਓ ਅਪਲੋਡ ਦੀ ਲਿਮਟ ਘਟਾ ਕੇ 30 ਸੈਕਿੰਡ ਦੀ ਬਜਾਏ 15 ਸੈਕਿੰਡ ਕਰ ਦਿੱਤੀ ਸੀ ਪਰ ਹੁਣ ਇਹ ਫੀਚਰ ਵਾਪਸੀ ਕਰਨ ਵਾਲਾ ਹੈ।

WABetaInfo ਦੀ ਇਕ ਰਿਪੋਰਟ ਮੁਤਾਬਕ ਵਟ੍ਹਸਐਪ ਦੇ ਲੇਟੈਸਟ ਬੀਟਾ ਵਰਜਨ 2.20.166 ਵਿਚ ਕੰਪਨੀ ਆਪਣੇ ਸਟੇਟਸ ਫੀਚਰ ਨੂੰ ਵਾਪਸ ਲਿਆ ਰਿਹਾ ਹੈ। ਇਸ ਤੋਂ ਬਾਅਦ ਯੂਜ਼ਰਜ਼ ਫਿਰ ਤੋਂ 30 ਸੈਕਿੰਡ ਦੀ ਵੀਡੀਓ ਸਟੇਟਸ 'ਤੇ ਲਗਾ ਸਕੋਗੇ। ਹਾਲਾਂਕਿ ਇਹ ਫੀਚਰ ਕਦੋਂ ਤਕ ਆਏਗਾ। ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਹੈ ਪਰ ਬੀਟਾ ਵਰਜਨ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਲਈ ਯੂਜ਼ਰਜ਼ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵੈਸੇ ਸਟੇਟਸ ਫੀਚਰ ਦੀ ਸਮਾਂ ਹੱਦ ਨੂੰ ਆਈਓਐਸ ਅਤੇ ਐਂਡਰਾਇਡ ਦੋਵੇਂ ਪਲੇਟਫਾਰਮ ਲਈ ਘਟਾਇਆ ਗਿਆ ਸੀ।

ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਦਿਨੀਂ ਆਪਣੇ ਸਟੇਟਸ ਫੀਚਰ ਵਿਚ ਬਦਲਾਅ ਤੋਂ ਇਲਾਵਾ ਕਈ ਹੋਰ ਬਦਲਾਅ ਕੀਤੇ ਸਨ। ਕੋਰੋਨਾ ਵਾਇਰਸ ਨਾਲ ਜੁੜੀ ਫੇਕ ਨਿਊਜ਼ ਰੋਕਣ ਲਈ ਕੰਪਨੀ ਕਈ ਸਖ਼ਤ ਕਦਮ ਚੁੱਕ ਰਹੀ ਹੈ। ਇਸ ਸ਼੍ਰੇਣੀ ਵਿਚ ਕੰਪਨੀ ਨੇ ਫਾਰਵਰਡ ਮੈਸੇਜ ਵਿਚ ਬਦਲਾਅ ਕੀਤਾ ਹੈ। ਹੁਣ ਯੂਜ਼ਰਜ਼ ਇਕ ਸਮੇਂ ਵਿਚ ਇਕ ਹੀ ਗਰੁੱਪ ਜਾਂ ਵਿਅਕਤੀ ਨੂੰ ਮੈਸੇਜ ਫਾਰਵਰਡ ਕਰ ਸਕੇਗੀ। ਏਨਾ ਹੀ ਨਹੀਂ ਹਾਲ ਹੀ ਵਿਚ ਸਾਹਮਣੇ ਆਈ ਰਿਪੋਰਟ ਮੁਤਾਬਕ ਵਟ੍ਹਸਐਪ ਨੇ ਫੇਕ ਨਿਊਜ਼ ਰੋਕਣ ਲਈ Check it before you Share it ਮੁਹਿੰਮ ਸ਼ੁਰੂਆਤ ਕੀਤੀ ਹੈ।

ਇਸ ਇਲਾਵਾ ਇਹ ਵੀ ਚਰਚਾ ਹੈ ਕਿ ਪੇਮੈਂਟ ਐਪ WhatsApp Pay ਦਾ ਇੰਤਜ਼ਾਰ ਕਰ ਰਹੇ ਯੂਜ਼ਰ ਨੂੰ ਇੰਤਜ਼ਾਰ ਹੁਣ ਜਲਦ ਹੀ ਖ਼ਤਮ ਹੋਣ ਵਾਲਾ ਹੈ ਕਿਉਂਕਿ ਕੰਪਨੀ ਇਸ ਮਹੀਨੇ ਦੇ ਅੰਤ ਤਕ ਭਾਰਤ ਵਿਚ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਬਾਰੇ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ।

Posted By: Tejinder Thind