ਟੈੱਕ ਡੈਸਕ, ਨਵੀਂ ਦਿੱਲੀ : ਮੰਨੇ ਪ੍ਰਮੰਨੇ ਮੈਸੇਜਿੰਗ ਐਪ ਵ੍ਹਟਸਐਪ ਨੇ ਆਪਣੇ ਯੂਜ਼ਰਜ਼ ਲਈ end-to-end encryption ਦਾ ਐਲਾਨ ਕਰ ਦਿੱਤਾ ਹੈ। ਇਸ ਫੀਚਰ ਰਾਹੀਂ ਯੂਜ਼ਰਜ਼ ਆਪਣੀ ਚੈਟ ਬੈਕਅਪ ਨੂੰ ਸੁਰੱਖਿਅਤ ਰੱਖ ਸਕਣਗੇ। ਕੰਪਨੀ ਦਾ ਮੰਨਣਾ ਹੈ ਕਿ end-to-end encryption ਫੀਚਰ ਯੂਜ਼ਰਜ਼ ਦੇ ਬਹੁਤ ਕੰਮ ਆਵੇਗਾ ਅਤੇ ਹੈਕਰਸ ਉਨ੍ਹਾਂ ਦੇ ਚੈਟ ਬੈਕਅਪ ਤਕ ਨਹੀਂ ਪਹੁੰਚ ਸਕਣਗੇ।

Facebook ਦੇ ਸੀਈਓ ਮਾਰਕ ਜ਼ੁਰਕਬਰਗ ਦਾ ਕਹਿਣਾ ਹੈ ਕਿ ਅਸੀਂ WhatsApp ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ end-to-end encryption ਵਿਕੱਲਪ ਨੂੰ ਜੋੜਨ ਜਾ ਰਹੇ ਹਾਂ। ਵ੍ਹਟਸਐਪ ਇਸ ਪੈਮਾਨੇ ’ਤੇ ਪਹਿਲੀ ਵਾਰ ਵਿਸ਼ਵੀ ਮੈਸੇਜਿੰਗ ਸੇਵਾ ਹੈ ਜੋ ਐਂਡ-ਟੂ-ਐਂਡ ਐਨਕ੍ਰਿਪਟਿਡ ਮੈਸੇਜਿੰਗ ਅਤੇ ਬੈਕਅਪ ਦੀ ਪੇਸ਼ਕਸ਼ ਕਰਦਾ ਹੈ।

ਵ੍ਹਟਸਐਪ ਦਾ ਕਹਿਣਾ ਹੈ ਕਿ ਮੈਸੇਜਿੰਗ ਪਲੇਟਫਾਰਮ ’ਤੇ ਭੇਜੇ ਗਏ ਸਾਰੇ ਵਿਅਕਤੀਗਤ ਮੈਸੇਜ, ਆਡੀਓ-ਵੀਡੀਓ ਕਾਲ ਅਤੇ ਮੀਡੀਆ ਨੂੰ 2016 ਤੋਂ ਪਲੇਟਫਾਰਮ ’ਤੇ end-to-end encryption ਕੀਤਾ ਗਿਆ ਹੈ। ਯੂਜ਼ਰਜ਼ ਨੂੰ ਛੱਡ ਕੇ ਕੋਈ ਵੀ ਇਥੋਂ ਤਕ ਕਿ ਵ੍ਹਟਸਐਪ ਵੀ ਯੂਜ਼ਰਜ਼ ਦੇ ਡਾਟਾ ਤਕ ਨਹੀਂ ਪਹੁੰਚ ਸਕਦਾ ਹੈ।

ਆਸਾਨੀ ਨਾਲ ਟ੍ਰਾਂਸਫਰ ਕਰ ਸਕੋਗੇ ਚੈਟ ਹਿਸਟਰੀ

ਵ੍ਹਟਸਐਪ ਅਨੁਸਾਰ, end-to-end encryption ਫੀਚਰ ਨਾਲ ਯੂਜ਼ਰ ਦਾ ਚੈਟ ਬੈਕਅਪ ਡਿਵਾਈਸ ਚੋਰੀ ਹੋਣ ਤੋਂ ਬਾਅਦ ਵੀ ਸੁਰੱਖਿਅਤ ਰਹੇਗਾ। ਇਸਤੋਂ ਇਲਾਵਾ ਯੂਜ਼ਰਜ਼ ਆਸਾਨੀ ਨਾਲ ਚੈਟ ਹਿਸਟਰੀ ਨੂੰ ਨਵੀਂ ਡਿਵਾਈਸ ’ਚ ਟ੍ਰਾਂਸਫਰ ਕਰ ਸਕਣਗੇ।

ਜਲਦ ਰੋਲਆਉਟ ਹੋਵੇਗਾ ਇਹ ਫੀਚਰ

ਵ੍ਹਟਸਐਪ ਦੇ ਨਵੇਂ end-to-end encryption ਫੀਚਰ ਨੂੰ ਆਉਣ ਵਾਲੇ ਦਿਨਾਂ ’ਚ ਐਂਡਰਾਈਡ ਅਤੇ ਆਈਓਐੱਸ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ। ਫਿਲਹਾਲ, ਇਸ ਫੀਚਰ ’ਤੇ ਕੰਮ ਚੱਲ ਰਿਹਾ ਹੈ।

Posted By: Ramanjit Kaur