ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ Whatsapp 'ਚ ਜਿੱਥੇ ਯੂਜ਼ਰਜ਼ ਨੂੰ ਬਹਿਤਰ ਅਨੁਭਵ ਪ੍ਰਦਾਨ ਕਰਨ ਲਈ ਆਏ ਦਿਨ ਨਵੇਂ ਫੀਚਰਸ ਦੀ ਸੁਵਿਧਾ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਹੁਣ ਇਸ ਐਪ ਕਾਰਨ ਸਮਾਰਟਫੋਨ ਦੀ ਬੈਟਰੀ ਆਮ ਤੌਰ 'ਤੇ ਜਲਦੀ ਖ਼ਤਮ ਹੋਣ ਲੱਗੀ ਹੈ ਤੇ ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜੇ ਤਕ ਐਂਡਰਾਇੰਡ ਫੋਨ ਯੂਜ਼ਰਜ਼ ਇਸ ਸੱਮਸਿਆ ਦਾ ਸਾਹਮਣਾ ਕਰ ਰਹੇ ਸਨ, ਹੁਣ ਆਈਫੋਨ 'ਚ ਵੀ Whatsapp ਕਾਰਨ ਜਲਦ ਬੈਟਰੀ ਦੀ ਖਪਤ ਹੋ ਰਹੀ ਹੈ।

Reddit forum ਜਰੀਏ ਸਾਹਮਣੇ ਆਈ ਰਿਪੋਰਟ ਮੁਤਾਬਿਕ Xiaomi Note 7 ਯੂਜ਼ਰਜ਼ ਨੂੰ Whatsapp ਇਸਤੇਮਾਲ ਦੌਰਾਨ ਬੈਟਰੀ ਖਪਤ ਦੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ Samsung Galaxy S9, Honor 6X ਤੇ ਕੁਝ OnePlus ਡਿਵਾਈਸ 'ਚ ਵੀ ਇਹ ਸਮੱਸਿਆ ਦੇਖੀ ਗਈ। ਇਸ ਨੂੰ ਲੈ ਕੇ ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਵੀ ਕੀਤੀ ਹੈ।

WABetainfo ਨੇ ਟਵੀਟ ਰਾਹੀਂ ਕਿਹਾ ਹੈ ਕਿ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਿਕ ਇਹ ਐਪ ਬੈਂਕਗ੍ਰਾਊਂਡ 'ਚ ਜ਼ਿਆਦਾ ਬੈਟਰੀ ਦਾ ਇਸਤੇਮਾਲ ਕਰ ਰਿਹਾ ਹੈ। ਇਸ ਦੇ ਜਵਾਬ 'ਚ ਕਈ ਯੂਜ਼ਰਜ਼ ਨੇ ਟਵੀਟ ਕਰ ਕੇ ਦੱਸਿਆ ਜਾਂਦਾ ਹੈ ਕਿ Whatsapp ਨੇ ਬੈਕਗ੍ਰਾਊਂਡ 'ਚ ਉਨ੍ਹਾਂ ਦੇ ਡਿਵਾਈਸ ਦੀ ਬੈਟਰੀ 27 ਤੋਂ 40 ਪ੍ਰਤੀਸ਼ਤ ਇਸਤੇਮਾਲ ਕੀਤੀ ਹੈ। Whatsapp ਕਾਰਨ ਬੈਟਰੀ ਖਪਤ ਦੀ ਸੱਮਸਿਆ ਨੂੰ ਲੈ ਕੇ ਅਜੇ ਤਕ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਤੇ ਯੂਜ਼ਰਜ਼ ਨੂੰ ਇਸ ਗੱਲ ਦਾ ਇੰਤਜਾਰ ਹੈ ਕਿ ਕੰਪਨੀ ਜਲਦ ਹੀ ਇਸ ਨੂੰ ਲੈ ਕੇ ਕੋਈ ਅਪਡੇਟ ਜਾਰੀ ਕਰ ਸਕਦੀ ਹੈ।

Posted By: Amita Verma