ਨਵੀਂ ਦਿੱਲੀ, ਜੇਐੱਨਐੱਨ : Instant messaging app whatsapp ਨੇ ਇਸ ਮਹੀਨੇ ਦੀ ਸ਼ੁਰੂਆਤ 'ਚ Disappearing message feature ਨੂੰ ਆਧਿਕਾਰਿਕ ਤੌਰ 'ਤੇ ਲਾਂਚ ਕੀਤਾ ਸੀ। ਹੁਣ ਇਸ ਫੀਚਰ ਨੂੰ ਭਾਰਤੀ Android ਤੇ ਆਈਓਐੱਸ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਫੀਚਰ ਦੀ ਖਾਸੀਅਤ ਹੈ ਕਿ ਇਸ ਦੇ ਐਕਟੀਵੇਟ ਹੋ ਜਾਣ ਤੋਂ ਬਾਅਦ Whatsapp 'ਤੇ ਭੇਜੇ ਗਏ ਮੈਸੇਜ, ਫੋਟੋ ਤੇ ਵੀਡੀਓ ਇਕ ਹਫ਼ਤੇ ਤੋਂ ਬਾਅਦ ਖੁਦ-ਬ-ਖੁਦ ਗਾਇਬ ਹੋ ਜਾਣਗੇ।


Whatsapp ਦਾ Disappearing Messages ਫੀਚਰ


Disappearing Messages ਫੀਚਰ ਦੀ ਖੂਬੀ ਹੈ ਕਿ ਇਹ ਤੁਹਾਡੇ Whats1pp 'ਤੇ ਆਉਣ ਵਾਲੇ ਮੈਸੇਜਾਂ ਨੂੰ 7 ਦਿਨਾਂ ਤੋਂ ਬਾਅਦ ਆਪਣੇ ਆਪ ਡਿਲੀਟ ਕਰ ਦਿੰਦਾ ਹੈ। ਦੱਸਣਯੋਗ ਹੈ ਕਿ ਇਹ ਬਿਲਕੁੱਲ Gmail, Telegram ਤੇ Snapchat 'ਤੇ ਮੌਜੂਦ ਫੀਚਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ।


ਇਸ ਤਰ੍ਹਾਂ ਕਰੋ Disappearing Messages ਫੀਚਰ ਐਕਟੀਵੇਟ


- ਮੈਸੇਜਿੰਗ ਐਪ Whatsapp ਓਪਨ ਕਰੋ।


- ਜਿਸ Contact ਲਈ ਤੁਸੀਂ Disappearing message feature ਨੂੰ ਐਕਟੀਵੇਟ ਕਰਨਾ ਚਾਹੁੰਦੇ ਹੋ, ਉਸ ਨੂੰ ਓਪਨ ਕਰੋ।


- ਹੁਣ ਇਸ Contact ਦੇ ਨਾਂ 'ਤੇ ਕਲਿੱਕ ਕਰੋ।


- Contact ਦੇ ਨਾਂ 'ਤੇ ਕਲਿੱਕ ਕਰਦੇ ਹੀ ਉਸ ਦਾ ਵ੍ਹਾਟਸਐਪ ਅਕਾਊਂਟ ਓਪਨ ਹੋ ਜਾਵੇਗਾ।


- ਇੱਥੇ ਤੁਹਾਨੂੰ Disappearing message feature ਦਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰੋ।


- Disappearing message feature 'ਤੇ ਕਲਿੱਕ ਕਰਦੇ ਹੀ ਤੁਹਾਨੂੰ ਆਨ ਤੇ ਆਫ ਦਾ ਆਪਸ਼ਨ ਦਿਖਾਈ ਦੇਵੇਗਾ, ਆਨ ਦੇ ਬਦਲ 'ਤੇ ਕਲਿੱਕ ਕਰੋ।


- ਹੁਣ ਇਹ ਫੀਚਰ ਐਕਟੀਵੇਟ ਹੋ ਜਾਵੇਗਾ ਤੇ ਭੇਜੇ ਗਏ ਮੈਸੇਜ-ਫੋਟੋ-ਵੀਡੀਓ 7 ਦਿਨਾਂ ਬਾਅਦ ਆਪ ਹੀ ਗਾਇਬ ਹੋ ਜਾਣਗੇ।

Posted By: Rajnish Kaur