ਨਵੀਂ ਦਿੱਲੀ : Tigor EV ਨੂੰ Tata Motors ਨੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਤਿੰਨ ਵੇਰੀਐਂਟ - XE+, XM+ ਤੇ XT+ 'ਚ ਲਾਂਚ ਕੀਤਾ ਹੈ ਤੇ ਇਹ ਆਮ ਲੋਕਾਂ ਲਈ ਵੀ ਉਪਲਬਧ ਹੋ ਗਈ ਹੈ। ਟਾਟਾ ਮੋਟਰ ਦੀ ਇਹ ਇਲੈਕਟ੍ਰਿਕ ਕਾਰ 30 ਸ਼ਹਿਰਾਂ 'ਚ ਉਪਲਬਧ ਹੋ ਗਈ ਹੈ ਤੇ ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 9.44 ਲੱਖ ਰੱਖੀ ਹੈ।

Ziptron ਦੀ ਇਲੈਕਟ੍ਰਿਕ ਪਾਵਰਟ੍ਰੇਨ

ਟਾਟਾ ਮੋਟਰਸ ਨੇ ਆਪਣੀ ਟਿਗੋਰ ਇਲੈਕਟ੍ਰਿਕ ਕਾਰ 'ਚ Ziptron ਦਾ ਇਲੈਕਟ੍ਰਿਕ ਪਾਵਰਟ੍ਰੇਨ ਸ਼ਾਮਲ ਕੀਤਾ ਹੈ।

ਡਿਜ਼ਾਈਨ

ਟਾਟਾ ਟਿਗੋਰ ਈਵੀ ਦੇ ਸਾਈਡ 'ਚ ਸਿਗ੍ਰੇਚਰ ਸ਼ਾਮਲ ਹੈ। ਫ੍ਰੰਟ, ਗ੍ਰਿਲ 'ਤੇ ਇਕ ਪ੍ਰੀਮੀਅਮ ਲੁੱਕ ਦਿੱਤੀ ਗਈ ਹੈ। ਇੰਟੀਰੀਅਰ 'ਚ ਵੀ ਖ਼ਾਸ ਡਿਜ਼ਾਈਨ ਬਣਾਇਆ ਹੈ। ਕੰਪਨੀ ਨੇ ਇਸ 'ਚ ਇੰਟੀਰੀਅਰ ਬਲੈਕ ਤੇ ਗ੍ਰੇਅ ਕਲਰ ਸ਼ਾਮਲ ਕੀਤੇ ਹਨ ਤੇ ਹਾਲਾਂਕਿ, ਫੈਬ੍ਰਿਕ ਸੀਟਾਂ ਦਿੱਤੀਆਂ ਗਈਆਂ ਹਨ।

ਸੇਫਟੀ ਤੇ ਵਾਰੰਟੀ

ਸੇਫਟੀ ਫ਼ੀਚਰਾਂ ਦੀ ਗੱਲ ਕਰੀਏ ਤਾਂ ਇਸ 'ਚ ਏਅਰਬੈਗਸ ਤੇ ABS ਸਟੈਂਡਰਡ ਦਿੱਤਾ ਗਿਆ ਹੈ। ਇਸ ਦੇ ਇਲਾਵਾ ਬੇਸ XE ਵੇਰੀਐਂਟ 'ਚ ਸਿਰਫ਼ ਡਰਾਈਵਰ ਸਾਈਡ ਏਅਰਬੈਗ ਤੇ ABS ਮਿਲਦਾ ਹੈ। ਇਸ ਦੇ ਇਲਾਵਾ ਟਾਟਾ ਮੋਟਰਜ਼ ਇਸ ਇਲੈਕਟ੍ਰਿਕ ਸੇਡਾਨ 'ਤੇ 3 ਸਾਲ 1,25,000 ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ।

Posted By: Sarabjeet Kaur