ਨਵੀਂ ਦਿੱਲੀ : ਜਰਮਨੀ ਦੀ ਮਸ਼ਹੂਰ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਨੇ ਭਾਰਤ 'ਚ ਆਪਣੀ ਕਾਰ BMW M5 Competition ਲਾਂਚ ਕਰ ਦਿੱਤੀ ਹੈ। ਭਾਰਤ 'ਚ ਇਹ CBU ਮਾਡਲ ਦੇ ਤੌਰ 'ਤੇ ਉਪਲਬਧ ਹੈ। ਅਸੀਂ ਤੁਹਾਨੂੰ ਇਸ ਦੀਆਂ ਕੁਝ ਖ਼ਾਸ ਗੱਲ ਦੱਸਾਗੇ।

ਕੀਮਤ

ਕੀਮਤ ਦੀ ਗੱਲ ਕਰੀਏ ਤਾਂ BMW M5 Competition ਦੀ ਐਕਸ ਸ਼ੋਅ-ਰੂਮ ਕੀਮਤ 1,54,90,000 ਰੁਪਏ ਹੈ।

ਐਕਸਟੀਰੀਅਰ

BMW M5 Competition 'ਚ ਆਕਰਸ਼ਿਕ ਡਿਜ਼ਾਈਨ 'ਚ M ਲੋਗੋ ਦੇ ਨਾਲ ਗ੍ਰਿਲ ਫ੍ਰੇਮ, ਐਕਸਟੀਰੀਅਰ ਮਿਰਰ ਤੇ M ਵਾਲੇ ਸਾਈਜ਼ ਏਅਰ ਵੈਂਟ ਦਿੱਤਾ ਗਿਆ ਹੈ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ BMW M5 Competition 'ਚ 4.4 ਲੀਟਰ ਦਾ M TwinPower 8 ਸਿਲੰਡਰ ਵਾਲਾ ਪੈਟਰੋਲ ਇੰਜਣ ਦਿੱਤਾ ਗਿਆ ਹੈ।

ਪਾਵਰ

BMW M5 Competition ਦੇ ਇੰਜਣ 625 hp ਦੀ ਪਾਵਰ ਤੇ 750 Nm ਦਾ ਟਾਰਕ ਜਨਰੇਟ ਕਰਦਾ ਹੈ।

ਫੀਚਰਜ਼

ਇਸ 'ਚ BMW ConnectedDrive ਟੈਕਨਾਲੋਜੀ ਦਿੱਤੀ ਗਈ ਹੈ।

ਸਿਰਫ਼ ਪੈਟਰੋਲ ਵੇਰੀਐਂਟ

ਭਾਰਤ 'ਚ BMW M5 Competition ਸਿਰਫ਼ ਪੈਟਰੋਲ ਵੇਰੀਐਂਟ 'ਚ ਹੀ ਉਪਲਬਧ ਹੈ।

Posted By: Sarabjeet Kaur