ਟੈਕ ਡੈਸਕ, ਨਵੀਂ ਡੈਸਕ : ਵ੍ਹਟਸਐਪ WhatsApp ਮੌਜੂਦਾ ਸਮੇਂ ਵਿਚ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਪੂਲਰ ਮੈਸੇਜਿੰਗ ਐਪ ਹੈ ਪਰ ਵ੍ਹਟਸਐਪ ਸਭ ਤੋਂ ਜ਼ਿਆਦਾ ਹੈਕਰਜ਼ ਦਾ ਸ਼ਿਕਾਰ ਵੀ ਹੁੰਦਾ ਹੈ। ਵ੍ਹਟਸਐਪ ਹੈਕਿੰਗ ਲਈ ਹੈਕਰਜ਼ ਵੱਲੋਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਨਾਏ ਜਾਂਦੇ ਹਨ। ਇਸ ਤਰ੍ਹਾਂ ਦਾ ਇਕ ਨਵਾਂ ਹੈਕਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਹੈਕਰਜ਼ ਤੁਹਾਡੇ ਦੋਸਤ ਦਾ ਅਕਾਉਂਟ ਨੂੰ ਹੈਕ ਕਰ ਲੈਂਦੇ ਹਨ। ਫਿਰ ਤੁਹਾਨੂੰ ਪਰਸਨਲ ਮੈਸੇਜ ਭੇਜਦੇ ਹਨ ਅਤੇ ਇਸ ਤਰ੍ਹਾਂ ਦੇ ਫਰਾਡ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਕਿਵੇਂ ਫਰਾਡ ਨੂੰ ਦਿੰਦੇ ਹਨ ਅੰਜਾਮ

ਵ੍ਹਟਸਐਪ ਓਟੀਪੀ ਸਕੈਮ ਵਿਚ ਹੈਕਰਜ਼ ਤੁਹਾਡੇ ਦੋਸਤ ਦੇ ਅਕਾਉਂਟ ਨੂੰ ਹੈਕ ਕਰਕੇ ਤੁਹਾਨੂੰ ਕਈ ਸਾਰੇ ਮੈਸੇਜ ਕਰਦੇ ਹਨ। ਇਸ ਦੌਰਾਨ ਹੈਕਰਜ਼ ਵੱਲੋਂ ਤੁਹਾਨੂੰ ਇਕ ਓਟੀਪੀ ਭੇਜਿਆ ਜਾਵੇਗਾ। ਫਿਰ ਹੈਕਰਜ਼ ਦਾਅਵਾ ਕਰਨਗੇ ਕਿ ਉਹ ਓਟੀਪੀ ਗਲਤੀ ਨਾਲ ਤੁਹਾਨੂੰ ਫਾਰਵਰਡ ਹੋ ਗਿਆ ਹੈ। ਇਸ ਤੋਂ ਬਾਅਦ ਹੈਕਰਜ਼ ਤੁਹਾਨੂੰ ਤੁਹਾਡੇ ਨੰਬਰ ’ਤੇ ਆਏ ਮੈਸੇਜ ਨੂੰ ਸ਼ੇਅਰ ਕਰਨ ਲਈ ਕਹਿਣਗੇ। ਇਸ ਤਰ੍ਹਾਂ ਜਿਵੇਂ ਹੀ ਤੁਸੀਂ ਓਟੀਪੀ ਸ਼ੇਅਰ ਕਰੋਗੇ ਤਾਂ ਹੈਕਰਜ਼ ਤੁਹਾਡਾ ਵ੍ਹਟਸਐਪ ਅਕਾਉਂਟ ਲਾਕ ਕਰ ਦੇਣਗੇ ਅਤੇ ਤੁਹਾਡਾ ਵ੍ਹਟਸਐਪ ਅਕਾਉਂਟ ਪੂਰੀ ਤਰ੍ਹਾਂ ਨਾਲ ਹੈਕਰਜ਼ ਦੇ ਕੰਟਰੋਲ ਵਿਚ ਹੋਵੇਗਾ। ਫਿਰ ਹੈਕਰਜ਼ ਤੁਹਾਡੇ ਨਾਲ ਬੈਕਿੰਗ ਘੁਟਾਲੇ ਨੂੰ ਅੰਜਾਮ ਦੇ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਕੋਲੋਂ ਵਿੱਤੀ ਸਹਾਇਤਾ ਮੰਗ ਸਕਦੇ ਹਨ।

ਕਿਵੇਂ ਬਚੀਏ

  • ਵ੍ਹਟਸਐਪ ਫਰਾਡ ਦੀਆਂ ਘਟਨਾਵਾਂ ਤੋਂ ਬਚਣ ਲਈ ਯੂਜ਼ਰਜ਼ ਨੂੰ ਟੂ ਫੈਕਟਰ ਆਥੈਂਟਿਕੇਸ਼ਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
  • ਅਣਜਾਣ ਨੰਬਰ ਤੋਂ ਆਉਣ ਵਾਲੇ ਵ੍ਹਟਸਐਪ ਲਿੰਕ ਨੂੰ ਓਪਨ ਨਹੀਂ ਕਰਨਾ ਚਾਹੀਦਾ। ਇਹ ਕੋਈ ਬਗ ਜਾਂ ਹੈਕਿੰਗ ਸਾਫਟਵੇਅਰ ਹੋ ਸਕਦਾ ਹੈ।
  • ਵ੍ਹਟਸਐਪ ’ਤੇ ਅਣਜਾਣ ਨੰਬਰ ਤੋਂ ਮਿਲਣ ਵਾਲੀ ਫਾਈਲ ਨੂੰ ਵੀ ਡਾਊਨਲੋਡ ਨਹੀਂ ਕਰਨਾ ਚਾਹੀਦਾ। ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਅਕਾਉਂਟ ਤੋਂ ਮਿਲੇ ਮੈਸੇਜ ’ਤੇ ਭਰੋਸਾ ਨਾ ਕਰੋ।
  • ਜੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੇ ਮੈਸੇਜ ਕਰਕੇ ਪੈਸੇ ਦੀ ਮੰਗ ਕੀਤੀ ਹੈ ਤਾਂ ਇਕ ਵਾਰ ਦੋਸਤ ਜਾਂ ਰਿਸ਼ਤੇਦਾਰ ਨੂੰ ਫੋਨ ਕਰਕੇ ਜ਼ਰੂਰ ਕਨਫਰਮ ਕਰ ਲਓ।

Posted By: Tejinder Thind