ਨਵੀਂ ਦਿੱਲੀ : ਭਾਰਤ 'ਚ ਮੁੱਖ DTH ਆਪ੍ਰੇਟਰਸ ਦੀ ਗੱਲ ਕਰੀਏ ਤਾਂ ਸਬਸਕ੍ਰਾਈਬ ਬੇਸ ਦੇ ਆਧਾਰ 'ਤੇ ਇਸ 'ਚ Dish TV ਤੇ D2h ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਇਹ ਦੋਵੇਂ ਕੰਪਨੀਆਂ ਹੀ TRAI ਦੇ ਫੈਸਲੇ ਤੋਂ ਬਾਅਦ ਨਵੇਂ ਚੈਨਲ ਪੈਕਸ ਲੈ ਕੇ ਆਈ ਸੀ, ਨਾਲ ਹੀ ਇਨ੍ਹਾਂ ਕੰਪਨੀਆਂ ਨੇ ਹੀ ਸਭ ਤੋਂ ਪਹਿਲਾਂ ਮਲਟੀ ਟੀਵੀ ਪਾਲਿਸੀ ਪੇਸ਼ ਕੀਤੀ ਸੀ । Dish TV ਯੂਜ਼ਰਜ਼ ਨੂੰ ਮਲਟੀ-ਟੀਵੀ ਕੁਨੈਕਸ਼ਨ ਲਈ 50 ਰੁਪਏ NCF ਚਾਰਜ ਦੇਣਾ ਪਵੇਗਾ। ਜੇ ਯੂਜ਼ਰ ਨੂੰ ਸੈਕੰਡਰੀ ਕੁਨੈਕਸ਼ਨ ਚਾਹੀਦਾ ਹੈ ਤਾਂ ਉਸ ਨੂੰ 50 ਰੁਪਏ ਦਾ ਚਾਰਜ ਦੇਣਾ ਹੋਵੇਗਾ। ਤੁਹਾਨੂੰ ਦਸ ਦਈਏ ਕਿ TRAI ਨੇ ਇਹ ਫੈਸਲਾ ਆਪ੍ਰੇਟਰਸ 'ਤੇ ਛੱਡ ਦਿੱਤਾ ਸੀ ਕਿ ਯੂਜ਼ਰ ਤੋਂ ਸੈਕੰਡਰੀ ਕੁਨੈਕਸ਼ਨ ਲਈ ਚਾਰਜ ਲੈਣਾ ਚਾਹੁੰਦੇ ਹਨ ਜਾਂ ਨਹੀਂ।ਜਿਥੇ Dish Tv ਤੇ D2h ਯੂਜ਼ਰਜ਼ ਈਸ ਲਈ 50 ਰੁਪਏ ਦਾ ਚਾਰਜ ਲੈਣਾ ਚਾਹੁੰਦੀ ਹੈ ਜਾਂ ਨਹੀਂ। Airtel Digital Tv ਤੇ D2h ਯੂਜ਼ਰਜ਼ ਨੂੰ ਇਸ ਲਈ 80 ਰੁਪਏ ਦੇਣੇ ਪੈ ਰਹੇ ਹਨ।

ਜਾਣੋ ਕੀ ਹੈ ਮਲਟੀ-ਟੀਵੀ ਕਨੈਕਸ਼ਨ

ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ DTH ਇੰਡਸਟਰੀ 'ਚ ਪ੍ਰਾਈਜ਼ਿੰਗ ਸਟ੍ਰਕਚਰ ਤੇ ਮਲਟੀ ਟੀਵੀ ਦਾ ਕੀ ਮਹੱਤਵ ਹੈ। ਮਲਟੀਪਲ ਟੀਵੀ ਦਾ ਮਤਲਬ ਕਈ ਕੁਨੈਕਸ਼ਨ ਹੈ ਜੋ ਗਾਹਕਾਂ ਵੱਲੋਂ ਇਕ ਹੀ ਪਤੇ 'ਤੇ ਇਕ ਹੀ ਨਾਂ ਤੋਂ ਖਰੀਦੇ ਜਾਂਦੇ ਹਨ। ਇਸ ਦਾ ਇਸਤੇਮਾਲ ਇਕ ਹੀ ਘਰ 'ਚ ਵੱਖ-ਵੱਖ ਲੋਕਾਂ ਦੁਆਰਾ ਜਾਂ ਕੇਵਲ ਵੱਖ-ਵੱਖ ਕਮਰਿਆਂ 'ਚ ਕੀਤਾ ਜਾਂਦਾ ਹੈ।

Posted By: Sarabjeet Kaur