ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਸਰਵਿਸ Whatsapp ਨੇ ਐਂਡਰਾਈਡ ਬੀਟਾ 2.19.297 ਅਪਡੇਟ ਨੂੰ ਰੋਲ ਆਊਟ ਕਰ ਦਿੱਤਾ ਹੈ। ਇਸ ਨਵੇਂ ਬੀਟਾ ਅਪਡੇਟ ਨਾਲ ਨਵਾਂ ਸਪਲੈਸ਼ ਸਕ੍ਰੀਨ ਫੀਚਰ ਵੀ ਇਸ ਐਪ 'ਚ ਸਪਾਟ ਕੀਤਾ ਗਿਆ ਹੈ। ਇਸ ਦੇ ਬੈਕ 'ਚ ਵ੍ਹਾਈਟ ਸਕ੍ਰੀਨ ਨਾਲ WhatsApp ਦਾ ਲੋਗੋ ਦੇਖਿਆ ਗਿਆ ਹੈ। ਇਸ ਤੋਂ ਪਿਛਲੇ ਦਿਨੀਂ ਹੀ Whatsapp ਬਿਜਨੈਸ ਦੇ ਬੀਟਾ ਵਰਜਨ 'ਚ ਵੀ ਸਪਾਟ ਕੀਤਾ ਗਿਆ ਸੀ। ਹੁਣ ਇਸ ਫੀਚਰ ਨੂੰ ਮੈਨ ਵਰਜ਼ਨ ਦੇ ਲੇਟੈਸਟ ਬੀਟਾ ਨਾਲ ਸਪਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਡਾਰਕ ਸਪਲੈਸ਼ ਫੀਚਰ ਵੀ ਦੇਖਿਆ ਗਿਆ ਹੈ।

ਇੰਝ ਕਰੋ ਡਾਊਨਲੋਡ

ਇੰਸਟੈਂਟ ਮੈਸੇਜਿੰਗ ਸਰਵਿਸ Whatsapp 'ਤੇ ਨਜ਼ਰ ਰੱਖਣ ਵਾਲੇ WABetainfo ਮੁਤਾਬਿਕ, ਇਸ ਨਵੇਂ 2.19.297 ਬੀਟਾ ਅਪਡੇਟ ਨਾਲ ਇਸ ਫੀਚਰ ਨੂੰ ਦੇਖਿਆ ਗਿਆ ਹੈ। ਜੇ ਤੁਸੀਂ ਵੀ ਇਸ ਫੀਚਰ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ Whatsapp Google Play Beta ਸਮਾਗਮ ਦਾ ਹਿੱਸਾ ਬਣਨਾ ਹੋਵੇਗਾ। WABetainfo ਮੁਤਾਬਿਕ ਇਸ ਸਪਲੈਸ਼ ਸਕ੍ਰੀਨ ਫੀਚਰ ਨੂੰ ਸਭ ਤੋਂ ਪਹਿਲਾਂ Whatsapp Business ਐਪ ਦੇ ਬੀਟਾ ਵਰਜਨ 'ਚ ਸਪਾਟ ਕੀਤਾ ਗਿਆ ਸੀ। ਸਪਲੈਸ਼ ਸਕ੍ਰੀਨ ਦੇ ਡਾਰਕ ਵਰਜਨ ਨੂੰ ਵੀ ਇਸ ਤੋਂ ਪਹਿਲਾਂ ਸਪਾਟ ਕੀਤਾ ਗਿਆ ਹੈ। ਜਲਦ ਹੀ Whatsapp ਦੇ ਡਾਰਕ ਮੋਡ ਫੀਚਰ ਨੂੰ ਵੀ ਰੋਲ ਆਊਟ ਕੀਤਾ ਜਾ ਸਕਦਾ ਹੈ।

ਡਾਰਕ ਮੋਡ ਫੀਚਰ ਵੀ ਜਲਦ ਹੋ ਸਕਦਾ ਆਊਟ

WABetainfo ਨੇ ਵੀ ਇਹ ਦੱਸਿਆ, 'ਕੁਝ ਯੂਜ਼ਰਜ਼ ਨੂੰ ਡਾਰਕ ਸਪਸ਼ੈਲ ਸਕ੍ਰੀਨ ਫੀਚਰ ਨੂੰ ਉਦੋਂ ਹੀ ਇਸਤੇਮਾਲ ਕਰ ਪਾ ਰਹੇ ਹਨ, ਜਦਕਿ ਉਨ੍ਹਾਂ ਦੇ ਐਪ 'ਚ ਡਾਰਕ ਮੋਡ ਇਨੇਬਲ ਨਹੀਂ ਹੈ। ਹਾਲਾਂਕਿ, ਇਸ ਨੂੰ ਇਕ ਬਗ ਕਿਹਾ ਜਾ ਰਿਹਾ ਹੈ। ਇਸ ਨਵੇਂ ਬੀਟਾ ਅਪਡੇਟ ਨਾਲ Whatsapp ਪੇਮੈਂਟ ਫੀਚਰ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਪੇਮੈਂਟ ਫੀਚਰ ਨੂੰ ਵੀ ਸਪਾਟ ਕੀਤਾ ਗਿਆ ਹੈ। ਹਾਲਾਂਕਿ, ਇਹ ਫੀਚਰ ਇੰਡੋਨੇਸ਼ੀਆ ਦੇ ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਹੈ।

Posted By: Amita Verma