ਨਵੀਂ ਦਿੱਲੀ, ਟੈਕ ਡੈੱਸਕ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ ਜੋ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ। ਦੇਸ਼ ਭਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕਿ ਬੇਹੱਦ ਹੀ ਪਰੇਸ਼ਾਨ ਕਰਨ ਵਾਲਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਹੀ ਬਚਾਅ ਦੇ ਵੀ ਤਰੀਕੇ ਦੱਸੇ ਜਾ ਰਹੇ ਹਨ, ਨਾਲ ਹੀ ਕਈ ਸੂਬਿਆਂ ਨੇ ਫਿਰ ਤੋਂ ਲਾਕਡਾਊਨ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। ਕੋਰੋਨਾ ਨਾਲ ਸਬੰਧਿਤ ਨਵੀਂ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ।

ਉੱਥੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿਚ ਗੂਗਲ ਵੀ ਪਿੱਛੇ ਨਹੀਂ ਹੈ। ਇਸ ਵਾਰ ਗੂਗਲ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਖਾਸ ਡੂਡਲ ਤਿਆਰ ਕੀਤਾ ਹੈ। ਇਸ ਡੂਡਲ ਵਿਚ ਇਕ ਵਾਰ ਫਿਰ ਤੋਂ ਕੋਵਿਡ-19 ਤੋਂ ਬਚਾਉਣ ਦੇ ਤਰੀਕਿਆਂ ਬਾਰੇ ਦੱਸਿਆ ਗਿਆ ਹੈ।

ਗੂਗਲ ਨੇ ਡੂਡਲ ਦੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ ਕੀਤੀ ਹੈ। ਨਾਲ ਹੀ ਮਾਸਕ ਪਾਉਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਗੂਗਲ ਹਮੇਸ਼ਾ ਕਿਸੇ ਵੱਡੀ ਸ਼ਖ਼ਸੀਅਤ ਜਾਂ ਖਾਸ ਮੌਕੇ ’ਤੇ ਸੈਲੀਬ੍ਰੇਟ ਕਰਨ ਲਈ ਗੂਗਲ ਬਣਾਉਂਦਾ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਵਿਚ ਗੂਗਲ ਨੇ ਇਕ ਵਾਰ ਫਿਰ ਤੋਂ ਡੂਡਲ ਬਣਾਇਆ ਹੈ ਤੇ ਇਸ ਦੇ ਮਾਧਿਅਮ ਨਾਲ ਲੋਕਾਂ ਨੂੰ ਕੋਵਿਡ-19 ਨਾਲ ਬਚਾਅ ਦੇ ਤਰੀਕੇ ਦੱਸੇ ਹਨ।

ਜਿਵੇਂ ਹੀ ਤੁਸੀਂ ਗੂਗਲ ’ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ covid-19 prevention ਦਾ ਪੇਜ਼ ਖੁੱਲ੍ਹ ਜਾਵੇਗਾ। ਇਸ ਪੇਜ਼ ਵਿਚ ਕੋਵਿਡ ਤੋਂ ਬਚਾਅ ਦੇ ਤਰੀਕੇ ਦੱਸੇ ਗਏ ਹਨ। ਨਾਲ ਹੀ ਇਸ ਪੇਜ਼ ’ਤੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮਾਸਕ ਜ਼ਰੂਰ ਪਾਇਆ ਜਾਵੇ ਤੇ ਆਪਣੇ ਹੱਥ ਲਗਾਤਾਰ ਸਾਫ ਕੀਤੇ ਜਾਣ। ਸਭ ਤੋਂ ਖਾਸ ਗੱਲ ਇਹ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ।

Posted By: Ravneet Kaur