ਨਵੀਂ ਦਿੱਲੀ : Samsung ਕੰਪਨੀ ਭਾਰਤੀ ਮਾਰਕੀਟ 'ਚ ਦੋ ਸਮਾਰਟਵਾਚ ਲਾਂਚ ਕੀਤੀਆਂ ਹਨ। Samsung Galaxy Watch 4G ਤੇ Galaxy Watch Active 2 ਨੂੰ 26,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ।Galaxy Watch 4G ਦੀ ਗੱਲ ਕਰੀਏ ਤਾਂ ਇਸ 'ਚ 4G LTE ਕਨੈਟੀਵਿਟੀ ਉਪਲਬਧ ਕਰਵਾਈ ਗਈ ਹੈ। Galaxy Active 2 ਨੂੰ ਇੰਟਰਨੈੱਟ ਨਾਲ ਕਨੈਕਟ ਕਰਨ ਲਈ ਸਮਾਰਟਫੋਨ ਦੀ ਜ਼ਰੂਰਤ ਪਵੇਗੀ। ਇਸ ਪੋਸਟ 'ਚ ਅਸੀਂ ਤੁਹਾਨੂੰ ਇਸ ਦੀ ਕੀਮਤ ਤੇ ਫ਼ੀਚਰਜ਼ ਬਾਰੇ ਦੱਸਦੇ ਹਾਂ।

Samsung Galaxy Watch Active 2 ਤੇ Galaxy Watch 4G ਦੀ ਕੀਮਤ

ਇਸ ਦੀ ਪਹਿਲੀ ਸੇਲ ਕੱਲ੍ਹ ਸ਼ੁਰੂ ਹੋ ਰਹੀ ਹੈ। ਇਸ ਨੂੰ Amazon, Flipkart, Samsung Online Store ਤੇ ਆਫਲਾਈਨ ਹੀ ਖ਼ਰੀਦਿਆ ਜਾ ਸਕਦਾ ਹੈ। Samsung Galaxy Watch LTE ਦੀ ਕੀਮਤ 28,490 ਰੁਪਏ ਹੈ। ਇਸ ਦੇ 42mm ਵਰਜ਼ਨ ਦੀ ਕੀਮਤ 30,990 ਰੁਪਏ ਹੈ। ਇਸ ਦੇ ਇਲਾਵਾ Samsung Galaxy Watch Active 2 ਨੂੰ 26,990 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ।

ਫ਼ੀਚਰਜ਼

ਇਸ ਦੇ 46mm ਵੇਰੀਐਂਟ 'ਚ 1.3 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ 42mm ਵੇਰੀਐਂਟ ਦੀ ਡਿਸਪਲੇਅ 1.2 ਇੰਚ ਦੀ ਸੁਪਰ ਏਮੋਲੇਟ ਪੈਨਲ ਦੇ ਨਾਲ ਆਵੇਗਾ। ਇਸ 'ਚ ਸਮਾਰਟਵਾਚ 'ਚ ਕਨੈਟੀਵਿਟੀ ਲਈ e-SIM ਸਪੋਰਟ ਦਿੱਤੀ ਗਈ ਹੈ।

Posted By: Sarabjeet Kaur