ਟੈੱਕ ਡੈਸਕ, ਨਵੀਂ ਦਿੱਲੀ : Aadhaar Card ਅਹਿਮ ਦਸਤਾਵੇਜ਼ਾਂ ’ਚੋਂ ਇਕ ਹੈ ਅਤੇ ਇਸਦਾ ਇਸਤੇਮਾਲ ਲਗਪਗ ਸਾਰੇ ਸਰਕਾਰੀ ਕੰਮਾਂ ’ਚ ਕੀਤਾ ਜਾਂਦਾ ਹੈ। ਹਰ ਥਾਂ ਆਧਾਰ ਕਾਰਡ ਦੀ ਹਾਰਡ ਕਾਪੀ ਲੈ ਕੇ ਜਾਣਾ ਸੰਭਵ ਨਹੀਂ ਹੈ। ਹਾਲਾਂਕਿ ਅਸੀਂ ਆਪਣੇ ਸਮਾਰਟਫੋਨ ’ਚ ਆਧਾਰ ਕਾਰਡ ਦੀ ਸਾਫਟ ਕਾਪੀ ਜ਼ਰੂਰ ਰੱਖ ਸਕਦੇ ਹਾਂ। ਅਜਿਹੇ ’ਚ ਹੁਣ ਇਹ ਸਵਾਲ ਉੱਠਦਾ ਹੈ ਕਿ ਆਖਿਰ ਕਿਵੇਂ ਆਧਾਰ ਕਾਰਡ ਦੀ ਸਾਫਟ ਕਾਪੀ ਨੂੰ ਡਾਊਨਲੋਡ ਕੀਤਾ ਜਾਵੇ, ਤਾਂ ਇਸਦਾ ਜਵਾਬ ਤੁਹਾਨੂੰ ਇਸ ਖ਼ਬਰ ਰਾਹੀਂ ਮਿਲੇਗਾ। ਅਸੀਂ ਤੁਹਾਨੂੰ ਇਥੇ ਇਕ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ, ਜਿਸਦੀ ਮਦਦ ਨਾਲ ਤੁਸੀਂ ਆਪਣੇ ਫੋਨ ’ਚ ਆਧਾਰ ਕਾਰਡ ਦੀ ਸਾਫਟ ਕਾਪੀ ਨੂੰ ਡਾਊਨਲੋਡ ਕਰ ਸਕੋਗੇ।

ਆਧਾਰ ਕਾਰਡ ਡਾਊਨਲੋਡ ਕਰਨ ਦਾ ਇਹ ਆਸਾਨ ਤਰੀਕਾ ਅਪਣਾਓ

- ਮੋਬਾਈਲ ਵਿੱਚ ਆਧਾਰ ਕਾਰਡ ਡਾਊਨਲੋਡ ਕਰਨ ਲਈ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ

- My Aadhaar ਮੇਨੂ 'ਤੇ ਜਾਓ ਅਤੇ ਡਾਊਨਲੋਡ ਆਧਾਰ ਵਿਕਲਪ 'ਤੇ ਟੈਪ ਕਰੋ

- ਇੱਥੇ ਤੁਹਾਨੂੰ ਆਧਾਰ, ਐਨਰੋਲਮੈਂਟ ਆਈਡੀ ਅਤੇ ਵਰਚੁਅਲ ਆਈਡੀ ਵਿਕਲਪ ਮਿਲਣਗੇ

- ਇਨ੍ਹਾਂ ਤਿੰਨਾਂ ਵਿਕਲਪਾਂ ਵਿੱਚੋਂ, ਆਧਾਰ ਵਿਕਲਪ ਦੀ ਚੋਣ ਕਰੋ ਅਤੇ 12 ਅੰਕਾਂ ਦਾ ਆਧਾਰ ਕਾਰਡ ਨੰਬਰ ਦਰਜ ਕਰੋ

- ਅਜਿਹਾ ਕਰਨ ਤੋਂ ਬਾਅਦ, ਵੈਰੀਫਿਕੇਸ਼ਨ ਲਈ ਕੈਪਚਾ ਕੋਡ ਦਰਜ ਕਰੋ ਅਤੇ OTP ਵਿਕਲਪ 'ਤੇ ਟੈਪ ਕਰੋ।

- ਹੁਣ OTP ਦਰਜ ਕਰੋ

- ਫਿਰ Verify ਅਤੇ Download ਵਿਕਲਪ 'ਤੇ ਟੈਪ ਕਰੋ

- ਇਸ ਪ੍ਰਕਿਰਿਆ ਦੇ ਤਹਿਤ ਤੁਸੀਂ ਮੋਬਾਈਲ 'ਚ ਆਧਾਰ ਕਾਰਡ ਡਾਊਨਲੋਡ ਕਰ ਸਕੋਗੇ

ਤੁਹਾਨੂੰ ਦੱਸ ਦੇਈਏ ਕਿ ਈ-ਆਧਾਰ ਕਾਰਡ ਦੀ ਫਾਈਲ ਲਾਕ ਹੈ। ਇਸਨੂੰ ਖੋਲ੍ਹਣ ਲਈ ਇੱਕ ਪਾਸਵਰਡ ਦੀ ਲੋੜ ਹੈ। ਇਹ ਪਾਸਵਰਡ ਤੁਹਾਡੇ ਨਾਮ ਅਤੇ ਜਨਮ ਦੇ ਸਾਲ ਦੇ ਪਹਿਲੇ ਚਾਰ ਸ਼ਬਦ ਹਨ।

ਆਧਾਰ ਨੰਬਰ ਜਾਂ ਇਨਰੋਲਮੈਂਟ ਨਹੀਂ ਹੈ ਤਾਂ ਕਰੋ ਇਹ ਕੰਮ

ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨੰਬਰ ਜਾਂ ਇਨਰੋਲਮੈਂਟ ਨੰਬਰ ਨਹੀਂ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਆਪਣਾ ਨਾਮ ਅਤੇ ਜਨਮ ਮਿਤੀ ਦਰਜ ਕਰਕੇ ਈ-ਆਧਾਰ ਕਾਰਡ ਨੂੰ ਵੀ ਡਾਊਨਲੋਡ ਕਰ ਸਕਦੇ ਹੋ।

Posted By: Ramanjit Kaur