ਨਵੀਂ ਦਿੱਲੀ : Volvo Cars ਨੇ XC40 T4 R-Design Petrol ਵੇਰੀਐਂਟ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਵੇਰੀਐਂਟ ਕਾਮਪੈਕਟ ਮਾਡੂਲਰ ਆਰਕਿਟੇਕਚਰ 'ਤੇ ਬੈਸਟ ਹੈ। ਇਸ ਦੀ ਐਕਸ ਸ਼ੋਅ ਕੀਮਤ 39.9 ਲੱਖ ਰੁਪਏ ਹੈ। ਇਸ ਦੀ ਲੁੱਕ ਦੀ ਗੱਲ ਕਰੀਏ ਤਾਂ ਇਸ ਨੂੰ SUV ਡਿਜ਼ਾਈਨ ਦਿੱਤਾ ਗਿਆ ਹੈ। ਨਵੀਂ XC40 'ਚ ਸਕੈਂਡਿਨਵੇਵਿਆਈ ਸਟਾਈਲਿਸ਼ ਲੁੱਕ ਦੇ ਨਾਲ ਸਪੋਰਟੀ ਤੇ ਡਾਇਨੈਮਿਕ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ ਤੁਹਨੂੰ ਯੂਨਿਕ ਟੇਲ-ਲੈਂਪ ਕਲਸਟਰ ਮਿਲੇਗਾ। ਇਸ ਦੇ ਐਕਸਟੀਰੀਅਰ ਨੂੰ 2 ਟੋਨ ਕਲਰ ਦਾ ਰੂਪ ਦਿੱਤਾ ਗਿਆ ਹੈ। ਜੋ ਇਸ ਦੇ SUV ਲੁੱਕ ਨੂੰ ਏਜੀ ਬਣਾਉਂਦਾ ਹੈ। ਜੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਗੱਡੀ ਦੇ ਅੰਦਰ ਤੁਹਾਨੂੰ ਬਲੈਕ ਲੈਦਰ ਦੇ ਨਾਲ ਐਲਮੀਨੀਅਮ ਟ੍ਰਿਮ ਮਿਲੇਗਾ।

ਇੰਜਣ ਤੇ ਪਾਵਰਟ੍ਰੇਨ

XC40 ਭਾਰਤੀ ਬਾਜ਼ਰ 'ਚ R-Design ਟ੍ਰਿਮ ਦੇ ਨਾਲ ਉਪਲਬਧ ਹੈ। ਇਸ 'ਚ 2 ਲੀਟਰ ਦਾ 4-ਸਿਲੰਡਰ ਵਾਲਾ ਟੀ4 ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 190hp ਦੀ ਵੱਧ ਤੋਂ ਵੱਧ ਪਾਵਰ ਤੇ 300Nm ਦਾ ਪੀਕ ਟਾਕਰ ਜਨਰੇਟ ਕਰਦਾ ਹੈ। ਇਸ ਦਾ ਇੰਜਣ 8 ਸਪੀਡ ਰੀਅਰਟ੍ਰਾਨਿਕ ਰੀਅਰਬਾਕਸ ਨਾਲ ਲੈਸ ਹੈ।

Posted By: Sarabjeet Kaur